Pages

ਮਿੱਥਾਂ-ਅੱਜ ਦੇ ਸੰਦਰਭ ਵਿੱਚ


ਸਤਿੰਦਰਜੀਤ ਸਿੰਘ ਗਿੱਲ

ਸਿੱਖ ਧਰਮ ਵਿੱਚ ਵੀ ਬਾਕੀ ਧਰਮਾਂ ਦੀ ਤਰਜ਼ ‘ਤੇ ਕਾਫੀ ਸਾਰੇ ਵਹਿਮ-ਭਰਮ ਅਤੇ ਕਰਮ-ਕਾਂਡ ਭਾਰੂ ਹੋ ਗਏ ਹਨ। ਸਿੱਖ ਵੀ ਬਾਕੀ ਧਰਮਾਂ ਵਾਂਗ ਹਰ ਦੁੱਖ ਦੇਣ ਵਾਲੀ ਸ਼ੈਅ ਨੂੰ ‘ਅਵਤਾਰ’ ਮੰਨ ਕੇ ਉਸਦੇ ਪ੍ਰਕੋਪ ਤੋਂ ਬਚਣ ਲਈ ਸੁਣੇ-ਸੁਣਾਏ ਬਾਬਿਆਂ ਅਤੇ ਕਿਰਿਆਵਾਂ ਕਰਨ ਵਿੱਚ ਮਸ਼ਰੂਫ ਹੁੰਦੇ ਜਾ ਰਹੇ ਹਨ। ਜ਼ਿੰਦਗੀ ਵਿੱਚ ਦੁੱਖ-ਤਕਲੀਫਾਂ ਤੋਂ ਬਚਣ ਲਈ ਅਜਿਹੇ ਵਿਸ਼ਵਾਸ਼ ਮਿਥ ਲਏ ਗਏ ਹਨ ਜਿਨ੍ਹਾਂ ਬਾਰੇ ਤਰਕ ਨਾਲ ਸੋਚਿਆ ਜਾਵੇ ਤਾਂ ‘ਵਿੱਚੋਂ ਕੁਝ ਵੀ ਨਹੀਂ ਨਿਕਲਦਾ’।
ਪੁਰਾਣੇ ਸਮੇਂ ਵਿੱਚ ਕੀਤੀਆਂ ਜਾਂਦੀਆਂ ਜਾਂ ਮੰਨੀਆਂ ਜਾਂਦੀਆਂ ਵਿਚਾਰਾਂ ਨੂੰ ਅੱਜ ਦੇ ਤਰੱਕੀ ਅਤੇ ਵਿਕਾਸ ਦੇ ਯੁੱਗ ਵਿੱਚ ਵੀ ਮਨੁੱਖ ਮੋਢਿਆਂ ‘ਤੇ ਢੋਅ ਰਿਹਾ ਹੈ। ਪੁਰਣੇ ਸਮੇਂ ਮੰਨੀਆਂ ਜਾਂਦੀਆਂ ਵਿਚਾਰਾਂ ਦੇ ਪਿੱਛੇ ਕੁਝ ਕਾਰਨ ਕੰਮ ਕਰਦੇ ਸਨ ਜਿੰਨ੍ਹਾਂ ਨੂੰ ਉਸ ਸਮੇਂ ਦੇ ਲੋਕ ਅਨਪੜ੍ਹ ਹੋਣ ਦੇ ਬਾਵਜੂਦ ਵੀ ਸਮਝਦੇ ਸਨ। ਪੁਰਾਣੇ ਸਮੇਂ ਮੰਨੀਆਂ ਜਾਂਦੀਆਂ ਵਿਚਾਰਾਂ ਜਿਵੇਂ ਕਿ ਬਿੱਲੀ ਦੇ ਰਸਤਾ ਕੱਟਣ ‘ਤੇ ਵਾਪਿਸ ਮੁੜਨਾ, ਸ਼ਾਮ ਨੂੰ ਵਾਲ ਨਾ ਵਾਹੁਣਾ, ਰਾਤ ਨੂੰ ਕੋਈ ਵੀ ਰਾਇ (ਸਕੀਮ) ਆਦਿ ਨਾ ਕਰਨਾ, ਉੱਲੂ ਦੇ ਰਹਿਣ ਨਾਲ ਉਜਾੜ ਬਣਨਾ ਆਦਿ ਹਨ ਜੋ ਕਿ ਅੱਜ ਦੇ ਸਮੇਂ ਵੀ ਮਨੁੱਖੀ ਵਿਕਾਸ ਦੀਆਂ ਹਾਣੀ ਬਣ ਕੇ ਨਾਲ-ਨਾਲ ਚੱਲ ਰਹੀਆਂ ਹਨ। ਆਓ ਇਹਨਾਂ ਬਾਰੇ ਕੁਝ ਵਿਚਾਰ ਕਰਦੇ ਹਾਂ ਤਾਂ ਜੋ ਇਹਨਾਂ ਨੂੰ ਪਹਿਲੇ ਸਮੇਂ ਮੰਨਣ ਅਤੇ ਹੁਣ ਨਾ-ਮੰਨਣ ਦੇ ਕਾਰਨਾਂ ਦੀ ਸਮਝ ਪੈ ਸਕੇ:

ਸ.ਭਗਤ ਸਿੰਘ: ਨਾਸਤਿਕ ਜਾਂ ਕ੍ਰਾਂਤੀਕਾਰੀ


ਸਤਿੰਦਰਜੀਤ ਸਿੰਘ ਗਿੱਲ 

ਸ.ਭਗਤ ਸਿੰਘ ਦੇ ਜੀਵਨ ਬਾਰੇ ਬਹੁਤ ਸਾਰੀਆਂ ਕਿਤਾਬਾਂ ਅਤੇ ਲੇਖ ਲਿਖੇ ਜਾ ਚੁੱਕੇ ਹਨ। ਇਸ  ਦੁਨੀਆਂ ਵਿੱਚ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇ ਜੋ ਸ.ਭਗਤ ਸਿੰਘ ਤੋਂ ਜਾਣੂ ਨਹੀਂ। ਇੱਕ ਦੱਬੀ ਜਵਾਲਾ ਸੀ, ਇੱਕ ਨਿਸ਼ਚਾ ਸੀ, ਦ੍ਰਿੜ੍ਹ ਵਿਸ਼ਵਾਸ ਦਾ ਨਾਂ ਸੀ ਭਗਤ ਸਿੰਘ। 28 ਸਤੰਬਰ 1907 ਨੂੰ ਜਨਮਿਆ ਬਾਲਕ ਭਗਤ ਸਿੰਘ, ਹਿੰਦੁਸਤਾਨ ਦੀ ਅਜ਼ਾਦੀ ਦੇ ਸੰਘਰਸ਼ ਦਾ ਇੱਕ ਸੁਨਿਹਰੀ ਪੰਨਾ ਸ਼ਹੀਦ ਸ.ਭਗਤ ਸਿੰਘ ਹੋ ਨਿਬੜਿਆ। ਭਗਤ ਸਿੰਘ ਦਾ ਨਾਮ ਹਰ ਖਿੱਤੇ ਵਿੱਚ ਬੜੀ ਸ਼ਿੱਦਤ ਨਾਲ ਲਿਆ ਜਾਂਦਾ ਹੈ।

ਅਜ਼ਾਦੀ: ਹਕੀਕਤ ਜਾਂ ਭਰਮ


ਸਤਿੰਦਰਜੀਤ ਸਿੰਘ ਗਿੱਲ

‘ਅਜ਼ਾਦੀ’ ਇੱਕ ਐਸਾ ਸ਼ਬਦ ਜਿਸਦਾ ਖਿਆਲ ਆਉਂਦਿਆਂ ਹੀ ਹਰ ਇੱਕ ਮਨ ਨੂੰ ਇੱਕ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਹਰ ਕਿਸੇ ਨੂੰ ਆਪਣੀ ਹੋਂਦ, ਚਾਹਤ, ਸੋਚ ਅਤੇ ਖਿਆਲਾਂ ਨੂੰ ਦੁਨੀਆਂ ਸਾਹਮਣੇ ਪ੍ਰਗਟ ਕਰਨ ਦੇ ਮਿਲ ਰਹੇ ਮੌਕੇ ਦਾ ਚਾਅ ਹੁੰਦਾ ਹੈ। ਇਨਸਾਨ ਹੋਵੇ ਜਾਂ ਜਾਨਵਰ ਹਰ ਕੋਈ ਬੰਦਿਸ਼ਾਂ ਤੋਂ ਮੁਕਤ ਅਜ਼ਾਦ ਜੀਵਨ ਜਿਉਣਾ ਲੋਚਦਾ ਹੈ। ਇਹ ਅਜ਼ਾਦੀ ਕਿਸੇ ਵੀ ਪ੍ਰਕਾਰ ਦੀ ਜਾਂ ਕਿਸੇ ਦੀ ਵੀ ਗੁਲਾਮੀ ਤੋਂ ਮੁਕਤ ਹੋਣ ਦੀ ਹੋ ਸਕਦੀ ਹੈ।

1984: ਜ਼ਖਮ ਜੋ ਨਾਸੂਰ ਬਣ ਗਏ



ਸਤਿੰਦਰਜੀਤ ਸਿੰਘ ਗਿੱਲ

ਸਾਲ 1984 ਜਿਸਨੇ ਭਾਰਤਵਰਸ਼ ਦੀ ਇਤਿਹਾਸ ਦੀ ਕਿਤਾਬ ਉੱਪਰ ਕਈ ਕਾਲੇ ਪੰਨਿਆਂ ਜਾਂ ਇੰਝ ਕਹਿ ਲਈਏ ਕਿ ਹਿੰਦੂ ਬਹੁਗਿਣਤੀ ਵੱਲੋਂ ਘੱਟ ਗਿਣਤੀ ਸਿੱਖਾਂ ਉੱਪਰ ਢਾਹੇ ਗਏ ਜ਼ੁਲਮਾਂ ਦੀ ਦਾਸਤਾਨ ਨਾਲ ਭਰੇ ਸਫਿਆਂ ਨੂੰ ਅੰਕਿਤ ਕੀਤਾ।
ਸਿੱਖਾਂ ਪ੍ਰਤੀ ਹਿੰਦੂ ਕੌਮ ਦੀ ਨਫ਼ਰਤ ਕਿਸੇ ਤੋਂ ਲੁਕੀ ਨਹੀਂ ਹੋਈ,ਪਰ ਇਸ ਨਫ਼ਰਤ ਦਾ ਜੋ ਲਾਵਾ ’84 ਵਿੱਚ ਫਟਿਆ ਉਸਨੇ ਪੂਰੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਜੂਨ ’84 ਇੱਕ ਐਸਾ ਸਮਾਂ ਜਿਸ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਅਤੇ ‘ਭਾਰਤਵਰਸ਼’ ਦੇ ਮੱਥੇ ਉਪਰ ਇੱਕ ਐਸਾ ਬਦਨੁਮਾ ਦਾਗ ਲਗਾ ਦਿੱਤਾ ਜੋ ਰਹਿੰਦੀ ਦੁਨੀਆਂ ਤੱਕ ਇਸਨੂੰ ਸ਼ਰਮਸ਼ਾਰ ਕਰਦਾ ਰਹੇਗਾ ਅਤੇ ਸਿੱਖ ਕੌਮ ਨੂੰ ਇੱਕ ਐਸਾ ਜ਼ਖਮ ਦਿੱਤਾ ਜੋ ਸਦਾ ਨਾਸੂਰ ਬਣ ਕੇ ਇਸ ਦਰਦ ਦਾ ਅਹਿਸਾਸ ਦਵਾਉਂਦਾ ਰਹੇਗਾ।

ਸ਼ਹੀਦ ਸ:ਕਰਤਾਰ ਸਿੰਘ ‘ਸਰਾਭਾ’



(24 ਮਈ 1896-16 ਨਵੰਬਰ 1915)
ਅੱਜ ਜਨਮ ਦਿਨ 'ਤੇ ਵਿਸ਼ੇਸ਼
ਸਤਿੰਦਰਜੀਤ ਸਿੰਘ ਗਿੱਲ

ਕੁਝ ਇਸ ਤਰ੍ਹਾਂ ਦੇ ਇਨਸਾਨ ਇਸ ਦੁਨੀਆਂ ਵਿੱਚ ਜਨਮ  ਲੈਂਦੇ ਹਨ ਜਿੰਨ੍ਹਾਂ ਵਿੱਚ ਮਾਨਵਤਾ ਦੇ ਲਈ ਕੁਝ ਕਰ ਗੁਜ਼ਰਨ ਦੀ ਲਾਲਸਾ ਵੀ ਨਾਲ ਹੀ ਜਨਮ ਲੈਂਦੀ ਹੈ । ਉਹ ਲੋਕ ਭਾਵੁਕ, ਸਨਕੀ ਜਾਂ ਪਾਗਲ ਹੁੰਦੇ ਹਨ ਇਹ ਤਾਂ ਪਤਾ ਨਹੀਂ, ਪਰ ਉਹਨਾਂ ਵਿੱਚ ਆਮ ਲੋਕਾਂ ਨਾਲੋਂ ਕੁਝ ਅਲੱਗ ਜ਼ਰੂਰ ਹੁੰਦਾ ਹੈ । ਉਹਨਾਂ ਦੁਆਰਾ ਇਸ ਸੰਸਾਰ ਦੇ ਵਿਕਾਸ ਦੇ ਰਸਤੇ ‘ਤੇ ਪਾਈਆਂ ਪੈੜਾਂ ਕਦੇ ਵੀ ਨਾ-ਮਿਟਣ ਵਾਲੇ ਨਿਸ਼ਾਨ ਛੱਡ ਜਾਂਦੀਆਂ ਹਨ । ਉਹ ਲੋਕ ਸੰਸਾਰ ਦੇ ਇਤਿਹਾਸ ਦੇ ਆਕਾਸ਼ ਉੱਪਰ ਕਦੇ ਨਾ-ਟੁੱਟਣ ਵਾਲਾ ਅਤੇ ਸਦਾ ਰੌਸ਼ਨ ਰਹਿਣ ਵਾਲਾ ਤਾਰਾ ਬਣ ਕੇ ਚਮਕਦੇ ਹਨ, ਜਿੰਨ੍ਹਾਂ ‘ਤੋਂ ਸੇਧ ਲੈ ਕੇ ਆਉਣ ਵਾਲੀਆਂ ਨਸਲਾਂ ਆਪਣੀ ਮੰਜ਼ਿਲ ਤਲਾਸ਼ਦੀਆਂ ਹਨ । ਇੱਕ ਇਸੇ ਹੀ ਤਰ੍ਹਾਂ ਹਮੇਸ਼ਾ ਜਗਮਗ-ਜਗਮਗ ਕਰਦਾ ਰਹਿਣ ਵਾਲਾ ਸਿਤਾਰਾ ਹੈ, ਸ਼ਹੀਦ ਸ: ਕਰਤਾਰ ਸਿੰਘ ਗਰੇਵਾਲ ‘ਸਰਾਭਾ’ ।

ਕੰਨਿਆ ਭਰੂਣ ਹੱਤਿਆ


ਸਤਿੰਦਰਜੀਤ ਸਿੰਘ ਗਿੱਲ
ਕੰਨਿਆਂ ਭਰੂਣ ਹੱਤਿਆ ਸਾਡੇ ਸਮਾਜ ਦੇ ਮੱਥੇ ਉੱਪਰ ਇੱਕ ਬਹੁਤ ਹੀ ਬਦਨੁਮਾ ਦਾਗ਼ ਹੈ। ਇਹ ਇੱਕ ਐਸੀ ਕੁਰੀਤੀ ਹੈ ਜੋ ਕੰਡਿਆਂ ਵਾਂਗ ਤਰੱਕੀ ਦੇ ਰਾਹਾਂ ਵਿੱਚ ਵਿਛੀ ਹੋਈ ਹੈ। ਇਹ ਇੱਕ ਐਸੀ ਮਾੜੀ ਅਤੇ ਗਲਤ ਕਿਰਿਆ ਬਣ ਚੁੱਕੀ ਹੈ ਜੋ ਸਮਾਜ ਵਿੱਚੋਂ ਦਿਨ ਪ੍ਰਤੀ ਦਿਨ ਲੜਕੀਆਂ ਦੀ ਹੋਂਦ ਨੂੰ ਖਤਮ ਕਰ ਰਹੀ ਹੈ। ਪੇਂਡੂ ਅਤੇ ਪਛੜੇ ਵਰਗਾਂ ਦੇ ਨਾਲ-ਨਾਲ ਅੱਜ ਦਾ ਸ਼ਹਿਰੀ ਅਤੇ ਪੜ੍ਹਿਆ-ਲਿਖਿਆ ਵਰਗ ਵੀ ਜ਼ਿਆਦਾਤਰ ਇਹੀ ਸੋਚਦਾ ਹੈ ਕਿ ਲੜਕਿਆਂ ਨਾਲ ਹੀ ਵੰਸ਼ ‘ਅੱਗੇ ਵੱਧਦਾ’ ਹੈ ਅਤੇ ‘ਖਾਨਦਾਨ ਦਾ ਨਾਂ’ ਸਿਰਫ਼ ਲੜਕੇ ਹੀ ਰੌਸ਼ਨ ਕਰਦੇ ਹਨ, ਉਹ ਲੜਕੀਆਂ ਨੂੰ ਆਪਣੇ ਮੋਢਿਆਂ ਉੱਪਰ ਬੋਝ ਸਮਝਦੇ ਹਨ।

ਦਸਮ ਗਰੰਥ: ਇੱਕ ਵਿਚਾਰ


ਸਤਿੰਦਰਜੀਤ ਸਿੰਘ ਗਿੱਲ

 
1708, ਇਤਿਹਾਸ ਦਾ ਉਹ ਸਮਾਂ ਜਦੋਂ ਸਿੱਖਾਂ ਦੇ ਦਸਮ ਗੁਰੂ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਜਾਂ ਇੰਝ ਕਿਹ ਲਈਏ ਕਿ ਸਮੁੱਚੀ ਮਨੁੱਖਤਾ ਨੂੰ ‘ਦਸ ਪਾਤਸ਼ਾਹੀਆਂ’ ਦੀ ਜੋਤ’, ‘ਧੁਰ ਕੀ ਬਾਣੀ’, ‘ਜੁੱਗੋ-ਜੁੱਗ ਅਟੱਲ’ ‘ਸ਼ਬਦ-ਗੁਰੂ’ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ‘ਲੜ ਲਗਾ’ ਕੇ ਇੱਕ ਨਵੀਂ ਸੇਧ ਬਖਸ਼ੀ ਅਤੇ ਉਪਦੇਸ਼ ਦਿੱਤਾ
“ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ...”
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ,
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ...”
ਇਸ ਪ੍ਰਕਾਰ ਗੁਰੂ ਸਾਹਿਬ ਨੇ ਕੌਮ ਨੂੰ ਨਵਾਂ ਸਿਧਾਂਤ ਬਖਸ਼ ਕੇ ‘ਸ਼ਬਦ ਗੁਰੂ’ ਨੂੰ ਗੁਰਿਆਈ ਬਖਸ਼ ਦਿੱਤੀ। ਗੁਰੂ ਸਾਹਿਬ ਨੇ

ਦੇਹਧਾਰੀ ਗੁਰੂ


ਸਤਿੰਦਰਜੀਤ ਸਿੰਘ ਗਿੱਲ

ਦੇਹਧਾਰੀ ਦੇ ਅਰਥ ਨੂੰ ਸਮਝਣ ਦਾ ਯਤਨ ਕਰੀਏ ਤਾਂ ਇਹ ਸਮਝ ਆਉਂਦੀ ਹੈ ਕਿ ‘ਦੇਹਧਾਰੀ’ ਦਾ ਭਾਵ ਹੈ ਜੋ ਵੀ ਜੀਵ ਇਸ ਸੰਸਾਰ ਵਿੱਚ ਸਰੀਰਿਕ ਜਾਮੇ ਵਿੱਚ ਵਿਚਰ ਰਿਹਾ ਹੈ। ਇਸ ਸੰਸਾਰ ਵਿੱਚ ਸਰੀਰਿਕ ਜਾਮਾ ਪਹਿਨ ਕੇ ਜਨਮ ਲੈਣਾ ਅਤੇ ਵਾਹਿਗੁਰੂ ਜੀ ਦੀ ਬਖਸ਼ਿਸ ਕੀਤੀ ਹੋਈ ਸਵਾਸਾਂ ਦੀ ਪੂੰਜੀ ਖਤਮ ਹੋਣ ਤੇ ਇਸ ਸੰਸਾਰ ਨੂੰ ਛੱਡ ਜਾਣਾ ਭਾਵ ਮਰ ਜਾਣਾ…ਗੁਰੂ ਸ਼ਬਦ ਤੋਂ ਭਾਵ ਹੈ ਕਿ ਕੋਈ ਐਸਾ ਇਨਸਾਨ ਜੋ ਆਪ ਚਰਿਤਰਵਾਨ ਅਤੇ ਗੁਣਵਾਨ ਹੋਵੇ ਅਤੇ ਲੋਕਾਂ ਦਾ ਸਹੀ ਮਾਰਗ-ਦਰਸ਼ਨ ਕਰਦਾ ਹੋਇਆ ਜੀਵਨ-ਜਾਚ ਸਿਖਾਉਂਦਾ ਅਤੇ ਵਿਆਕਤੀਤਵ ਵਿੱਚ ਔਗੁਣਾਂ ਨੂੰ ਖਤਮ ਕਰਨ ਅਤੇ ਗੁਣਾਂ ਦੇ ਵਿਕਸਤ ਕਰਨ ਦਾ ਤਰੀਕਾ ਸਿਖਾਉਂਦਾ ਹੈ, ਅਤੇ ਧਾਰਮਿਕ-ਗੁਰੂ ਦਾ ਭਾਵ ਉਸ ਸੂਝਵਾਨ ਵਿਆਕਤੀ ਤੋਂ ਹੈ ਜੋ ਸਹੀ ਜੀਵਨ-ਜਾਚ ਦੇ ਨਾਲ-ਨਾਲ ਉਸ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ ਜਾਂ ਇਹ ਕਹਿ ਲਈਏ ਕਿ ਵਾਹਿਗੁਰੂ ਤੱਕ ਪਹੁੰਚਣ ਦਾ ਢੰਗ ਦਸਦਾ ਹੈ।