Pages

ਕੀ ਧਰਮ ਪੁਆੜੇ ਦੀ ਜੜ੍ਹ ਹੈ...?



ਸਤਿੰਦਰਜੀਤ ਸਿੰਘ

ਧਰਮ ਦਾ ਮਤਲਬ ਉਹ ਗੁਣ ਜੋ ਧਾਰਨ ਕਰਨਯੋਗ ਹੈ, ਧਰਮ ਜੀਵਨ ਨਿਯਮਾਂ ਦਾ ਇੱਕ ਸੁਮੇਲ ਹੈ, ਇੱਕ ਨੀਤੀ ਹੈ, ਇੱਕ ਵਿਚਾਰਧਾਰਾ ਹੈ ਜਿਸ ‘ਤੇ ਚੱਲ ਕੇ ਪ੍ਰਾਣੀ ਸੁਖਮਈ ਜੀਵਨ ਬਤੀਤ ਕਰਦਾ ਹੈ, ਵਿਸ਼ਵਾਸ਼ ‘ਤੇ ਟਿਕੇ ਨਿਯਮ ਧਰਮ ਹਨ। ਧਰਮ ਦਾ ਅਰਥ ਰੀਤੀ-ਰਿਵਾਜ਼ ਜਾਂ ਕਿਸੇ ਦੇਸ਼ ਵਿੱਚ ਪ੍ਰਚੱਲਿਤ ਰਸਮਾਂ ਤੋਂ ਵੀ ਲਿਆ ਜਾਂਦਾ ਹੈ। ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਕਿਹੜੇ ਰੀਤੀ-ਰਿਵਾਜ਼ ‘ਧਰਮ’ ਵਿੱਚ ਸ਼ਾਮਿਲ ਹਨ? ਯਕੀਨਨ ਜਿਹੜੇ ਰੀਤੀ ਮਾਨਵਤਾ ਦੇ ਭਲੇ ਲਈ ਬਣੇ ਜਾਂ ਬਣਾਏ ਗਏ ਹੋਣ ਉਹ ਹੀ ਧਰਮ ਅਖਵਾਉਣ ਯੋਗ ਹੁੰਦੇ ਹਨ ਪਰ ਜਿਹੜੇ ਰੀਤੀ-ਰਿਵਾਜ਼ ਮਾਨਵਤਾ ਦਾ ਵਿਨਾਸ਼ ਕਰਦੇ ਹਨ, ਉਹ ਧਰਮ ਨਹੀਂ ਬਲਕਿ ‘ਅਧਰਮ’ ਦਾ ਹਿੱਸਾ ਹਨ। ਜਿਵੇਂ ਜਨੇਊ ਪਾਉਣ ਦੀ ਰਸਮ ਭਾਰਤ ਵਿੱਚ ਪ੍ਰਚੱਲਿਤ ਸੀ ਪਰ ਗੁਰੂ ਨਾਨਕ ਸਾਹਿਬ ਨੇ ਇਸ ਰਸਮ ਨੂੰ ਤਾਰ-ਤਾਰ ਕਰ ਸੁੱਟਿਆ, ਜਨੇਊ ਦਾ ਵਿਰੋਧ ਕਰਨ ਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਕਿਸੇ ਧਰਮ ਜਾਂ ਮਜ਼ਹਬ ਦਾ ਵਿਰੋਧ ਕੀਤਾ, ਬਲਕਿ ਗੁਰੂ ਨਾਨਕ ਸਾਹਿਬ ਨੇ ਧਾਰਮਿਕ ਪਹਿਰਾਵਾ ਧਾਰਨ ਕਰ ਕੇ ਵੀ ਲੋਕਾਂ ਨੂੰ ਠੱਗਣ ਵਾਲੇ ਲੋਕਾਂ ‘ਤੇ ਚੋਟ ਕੀਤੀ ਕਿ ਜੇ ਜਨੇਊ ਪਹਿਨਣ ਨਾਲ ਵੀ ਮਨੁੱਖ ਧਰਮੀ ਨਹੀਂ ਤਾਂ ਫਿਰ ਇਸਦਾ ਕੀ ਲਾਭ?ਫੋਕੀਆਂ ਰਸਮਾਂ ਅਤੇ ਕਰਮਕਾਂਡ ‘ਤੇ ਕਾਟ ਦੀ ਸ਼ੁਰੂਆਤ ਕੀਤੀ। ਸ਼ੂਦਰ ਮੰਨੇ ਜਾਂਦੇ ਲੋਕਾਂ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਸੀ, ਗੁਰੂ ਨਾਨਕ ਸਾਹਿਬ ਨੇ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧ਦੀ ਸੱਚਾਈ ਨੂੰ ਲੋਕਾਂ ਤੱਕ ਸਮਝਾਉਣ ਲਈ ਜਨੇਊ ਦਾ ਖੰਡਨ ਕੀਤਾ ਗਿਆ। ਸਤੀ ਦੀ ਪ੍ਰਥਾ ਵੀ ਕਿਸੇ ਸਮੇਂ ਭਾਰਤ ਵਿੱਵ ਪ੍ਰਚੱਲਿਤ ਸੀ ਪਰ ਉਸਨੂੰ ਵੀ ਗੁਰੂ ਅਮਰਦਾਸ ਜੀ ਨੇ ਬੰਦ ਕਰਵਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਮਾਨਵਤਾ ਦੇ ਭਲੇ ਲਈ ਕੀਤੇ ਜਾਂਦੇ ਕੰਮ, ਰਸਮਾਂ-ਰਿਵਾਜ਼ ਹੀ ‘ਧਰਮ’ ਦਾ ਹਿੱਸਾ ਹੋ ਸਕਦੇ ਹਨ। ਗੁਰਬਾਣੀ ਵਿੱਚ ਹਰੀ ਦਾ ਜਸ ਗਾਉਣ ਨੂੰ ਉੱਤਮ ਧਰਮ ਕਿਹਾ ਗਿਆ ਹੈ:

ਗੁਰੂ ਰਾਮਦਾਸ ਜੀ



ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਪਾਤਸ਼ਾਹ ਹੋਏ ਹਨ। ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਭਾਈ ਜੇਠਾ’ ਜੀ ਸੀ।
ਜਨਮ: 24 ਸਤੰਬਰ 1534 (ਕੱਤਕ ਵਦੀ 2, 25 ਅੱਸੂ ਸੰਮਤ 1591)
ਜਨਮ ਸਥਾਨ: ਚੂਨਾ ਮੰਡੀ, ਲਾਹੌਰ
ਮਾਤਾ-ਪਿਤਾ: ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਦਇਆ ਜੀ (ਦੂਸਰਾ ਨਾਮ ਅਨੂਪ ਕੌਰ ਜੀ) ਅਤੇ ਪਿਤਾ ਜੀ ਦਾ ਨਾਮ ਹਰੀਦਾਸ ਜੀ ਸੀ।
ਸੁਪਤਨੀ: 18 ਫਰਵਰੀ 1554 ਨੂੰ ਜੇਠਾ ਜੀ ਦਾ ਵਿਆਹ ਬੀਬੀ ਭਾਨੀ (ਗੁਰੂ ਅਮਰਦਾਸ ਜੀ ਦੇ ਸਪੁੱਤਰੀ) ਨਾਲ ਹੋਇਆ।
ਸੰਤਾਨ: ਗੁਰੂ ਰਾਮਦਾਸ ਜੀ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ, ਮਹਾਦੇਵ ਅਤੇ (ਗੁਰੂ) ਅਰਜਨ ਦੇਵ ਜੀ ਦਾ ਜਨਮ ਹੋਇਆ। ਆਪਣੇ ਤੋਂ ਬਾਅਦ ਗੁਰਗੱਦੀ ਦਾ ਹੱਕਦਾਰ ਉਹਨਾਂ ਆਪਣੇ ਸਭ ਤੋਂ ਛੋਟੇ ਪੁੱਤਰ (ਗੁਰੂ) ਅਰਜਨ ਦੇਵ ਜੀ ਨੂੰ ਚੁਣਿਆ।

‘ਆਜ਼ਾਦੀ’ ਕਿਵੇਂ...?



ਸਤਿੰਦਰਜੀਤ ਸਿੰਘ

‘ਆਜ਼ਾਦੀ’ ਛੋਟਾ ਜਿਹਾ ਸ਼ਬਦ ਜੋ ਬਹੁਤ ਵੱਡੇ ਅਰਥ ਰੱਖਦਾ ਹੈ। ਆਪਣੇ ਅਸਲੀ ਰੂਪ ਵਿੱਚ, ਢੁਕਵੇਂ ਅਰਥਾਂ ਵਿੱਚ ਕਿਸੇ ਦੇਸ਼ ਦੀ ਨੀਤੀ ਦਾ ਹਿੱਸਾ ਬਣੇ ਤਾਂ ਕਿਸੇ ਵੀ ਦੇਸ਼ ਦੀ ਖੁਸ਼ਹਾਲੀ, ਤਰੱਕੀ ਦਾ ਰਾਹ ਖੋਲ੍ਹਦਾ ਹੋਇਆ ਸਮਾਜਿਕ ਅਤੇ ਭਾਈਚਾਰਿਕ ਸਾਂਝ ਨੂੰ ਗੂੜ੍ਹਾ ਕਰਦਾ ਹੈ ਪਰ ਜੇਕਰ ਕਰੂਪ ਜਿਹਾ ਬਣ ਕੇ ਵਿਚਰੇ ਤਾਂ ਅਵਿਸ਼ਵਾਸ਼ ਪੈਦਾ ਕਰ ਕਿਸੇ ਵੀ ਦੇਸ਼ ਦੀ ਬਰਬਾਦੀ ਦਾ ਰਾਹ ਖੋਲ੍ਹਦਾ ਹੈ।
ਭਾਰਤ ਵਿੱਚ ਇਹ ਸ਼ਬਦ ਆਪਣਾ ਮੂਲ ਗਵਾ ਚੁੱਕਾ ਹੈ। ਇਸਦੇ ਅਰਥਾਂ ਦੇ ਅਨਰਥ ਹੋ ਗਏ ਹਨ। ਭਾਰਤ ਵਿੱਚ ‘ਆਜ਼ਾਦੀ’ ਦਾ ਅਰਥ ‘ਸਭ ਨੂੰ ਬਰਾਬਰਤਾ ਦਾ ਦਰਜਾ’ ਨਹੀਂ ਬਲਕਿ ‘ਜਿਸ ਦੀ ਸੋਟੀ, ਉਸਦੀ ਮੱਝ’ ਹੈ। ਭਾਰਤ ਵਿੱਚ ‘ਤਕੜੇ ਦਾ ਸੱਤੀਂ-ਵੀਹੀਂ ਸੌ’ ਵਾਲੀ ਗੱਲ ਪੂਰੇ ਜ਼ੋਰਾਂ ‘ਤੇ ਹੈ। ਲਾਲਚ ਦਾ ਸ਼ਿਕਾਰ ਹੋਏ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਕਾਨੂੰਨ-ਘਾੜਿਆਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ‘ਆਜ਼ਾਦੀ’ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਸਾਫ ਕਿਰਦਾਰ ਵਾਲੇ ਅਫਸਰ ਵੀ ਹਨ ਪਰ ਬਹੁਤ ਵਿਰਲੇ ਹਨ, ਬੜੀ ਮੁਸ਼ਕਿਲ ਨਾਲ ਕੋਈ ਮਿਲਦਾ ਹੈ ਅਤੇ ਜੇਕਰ ਕੋਈ ਮਿਲਦਾ ਵੀ ਹੈ ਤਾਂ ਉਸਦਾ ਵੀ ‘ਮੂੰਹ ਬੰਦ’ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਮਾਨਦਾਰ ਅਫਸਰਾਂ ਦੇ ਤਬਾਦਲੇ ਦੂਰ ਸ਼ਹਿਰਾਂ/ਪਿੰਡਾਂ ਵਿੱਚ ਕਰ ਕੇ ਖੁਆਰ ਕੀਤਾ ਜਾਂਦਾ ਹੈ ਭਾਰਤੀ ਤੰਤਰ ਵਿੱਚ ਹਰ ਪੱਧਰ ‘ਤੇ ਫੈਲਿਆ ਭ੍ਰਿਸ਼ਟਾਚਾਰ ਅਤੇ ਪੱਖਪਾਤ ‘ਆਜ਼ਾਦੀ’ ਦਾ ਮੂੰਹ ਚਿੜਾ ਰਹੇ ਹਨ ਪਰ ਭਾਰਤੀ ਸਰਕਾਰਾਂ ਅਤੇ ਸਰਕਾਰਾਂ ਦੇ ਹਾਮੀ ਹਰ ਸਾਲ 15 ਅਗਸਤ ਨੂੰ ‘ਆਜ਼ਾਦੀ’ ਦਿਵਸ ਵਜੋਂ ਮਨਾਉਂਦੇ ਹਨ, ਮਨਾਉਣ ਵੀ ਕਿਉਂ ਨਾ ਉਹ ਆਜ਼ਾਦ ਨੇ ਆਮ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਲਈ।

ਗੁਰੂ ਅਮਰਦਾਸ ਜੀ



ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਪਾਤਸ਼ਾਹ ਹੋਏ ਹਨ।
ਜਨਮ: 5 ਮਈ 1479 (ਵੈਸਾਖ ਸੁਦੀ 14, 8 ਜੇਠ ਸੰਮਤ 1536)
ਜਨਮ ਸਥਾਨ: ਪਿੰਡ ਬਾਸਰਕੇ ਗਿੱਲਾਂ, ਜ਼ਿਲ੍ਹਾ ਅੰਮ੍ਰਿਤਸਰ
ਮਾਤਾ-ਪਿਤਾ: ਗੁਰੂ ਅਮਰਦਾਸ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਬਖਤ ਕੌਰ (ਦੂਸਰਾ ਨਾਮ ਸੁਲੱਖਣੀ ) ਜੀ ਅਤੇ ਪਿਤਾ ਜੀ ਦਾ ਨਾਮ ਤੇਜਭਾਨ ਭੱਲਾ ਜੀ ਸੀ।
ਭਰਾ: ਗੁਰੂ ਅਮਰਦਾਸ ਜੀ ਦੇ ਤਿੰਨ ਭਰਾ ਭਾਈ ਈਸ਼ਰਦਾਸ ਜੀ, ਭਾਈ ਖੇਮ ਰਾਇ ਜੀ ਅਤੇ ਭਾਈ ਮਾਣਕ ਚੰਦ ਜੀ ਸਨ।
ਸੁਪਤਨੀ: ਮਾਤਾ ਮਨਸਾ ਦੇਵੀ ਜੀ (ਗੁਰੂ ਅਮਰਦਾਸ ਜੀ ਵਿਆਹ 11 ਮਾਘ ਸੰਮਤ 1559 ਨੂੰ ਸ੍ਰੀ ਦੇਵੀ ਚੰਦ ਬਹਿਲ ਖੱਤਰੀ ਦੀ ਸਪੁੱਤਰੀ ਸ੍ਰੀ ਰਾਮ ਕੌਰ ਜੀ ਨਾਲ ਹੋਇਆ।)
ਸੰਤਾਨ: ਗੁਰੂ ਅਮਰਦਾਸ ਜੀ ਦੇ ਘਰ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਅਤੇ ਦੋ ਪੁੱਤਰਾਂ ਮੋਹਨ ਅਤੇ ਮੋਹਰੀ ਦਾ ਜਨਮ ਹੋਇਆ।
ਗੁਰੂ ਅੰਗਦ ਦੇਵ ਜੀ ਨਾਲ ਮੇਲ: ਗੁਰੂ ਅੰਗਦ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਹਿੰਦੂ ਰੀਤੀ ਰਿਵਾਜ਼ ਨੂੰ ਮੰਨਦੇ ਸਨ ਅਤੇ ਹਰ ਸਾਲ ਗੰਗਾ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਇੱਕ ਵਾਰ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ (ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਜੋ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਭਾਈ ਮਾਣਕ ਚੰਦ ਦੇ ਸਪੁੱਤਰ ਭਾਈ ਜੱਸੂ ਦੀ ਸੁਪਤਨੀ ਸਨ) ਕੋਲੋਂ ਗੁਰੂ ਨਾਨਕ ਸਾਹਿਬ ਦੇ ਕੁਝ ਸ਼ਬਦ ਸੁਣੇ ਅਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਸੇ ਸਮੇਂ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਖਡੂਰ ਸਾਹਿਬ ਗਏ ਅਤੇ ਗੁਰੂ ਅੰਗਦ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ‘ਗੁਰੂ’ ਬਣਾ ਲਿਆ ਅਤੇ ਖਡੂਰ ਸਾਹਿਬ ਹੀ ਰਹਿਣਾ ਸ਼ੁਰੂ ਕਰ ਦਿੱਤਾ।

ਸ.ਊਧਮ ਸਿੰਘ



(26 ਦਸੰਬਰ 1899-31 ਜੁਲਾਈ 1940)

ਅਣਖ ਅਤੇ ਆਜ਼ਾਦੀ ਨਾਲ ਜੀਵਨ ਜਿਉਣ ਦਾ ਚਾਅ ਹਰ ਦਿਲ ਵਿੱਚ ਅੰਗੜਾਈਆਂ ਲੈਂਦਾ ਹੈ। ਹਰ ਕੋਈ ਬੰਦਿਸ਼ਾਂ ਤੋਂ ਮੁਕਤ ਹਵਾ ਵਿੱਚ ਸਾਹ ਲੈਣਾ ਲੋਚਦਾ ਹੈ। ਇਸ ਸੰਸਾਰ ਉੱਪਰ ਕੁਝ ਲੋਕ ਇਸ ਤਰ੍ਹਾਂ ਦੇ ਪੈਦਾ ਹੁੰਦੇ ਹਨ ਜੋ ਅਣਖ-ਇੱਜ਼ਤ ਲਈ ਜ਼ੁਲਮ ਖਿਲਾਫ ਜਿਹਾਦ ਛੇੜਦੇ ਅਤੇ ਜ਼ੁਲਮ ਦੀ ਜੜ੍ਹ ਕੱਢਣ ਦਾ ਹੌਸਲਾ ਦਿਖਾਉਂਦੇ ਹਨ ਅਤੇ ਸੰਸਾਰ ਦੇ ਇਤਿਹਾਸ ਵਿੱਚ ਆਪਣਾ ਨਾਮ ਸਦਾ ਲਈ ਅਮਰ ਕਰ ਜਾਂਦੇ ਹਨ। ਇਸ ਤਰ੍ਹਾਂ ਦੇ ਲੋਕ ਸਦਾ ਹੀ ਜ਼ਾਲਮ ਸੋਚ ਨੂੰ ਚੁਣੌਤੀ ਦਿੰਦੇ ਆਏ ਹਨ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਅੰਗਰੇਜ਼ ਸ਼ਾਸ਼ਕਾਂ ਨਾਲ ਲੜਦੇ ਅਨੇਕਾਂ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਹੱਸ-ਹੱਸ ਕੇ ਫਾਂਸੀ ਦੇ ਰੱਸੇ ਆਪਣੇ ਗਲਾਂ ਵਿੱਚ ਪਾਏ, ਚਾਅ ਨਾਲ ‘ਕਾਲੇ ਪਾਣੀਆਂ’ ਨੂੰ ਚੱਲ ਪਏ ਮਕਸਦ ਸੀ ਸਿਰਫ ਅਣਖ-ਇੱਜ਼ਤ ‘ਤੇ ਆਜ਼ਾਦ ਜੀਵਨ ਦੇ ਸੁਪਨੇ ਨੂੰ ਪੂਰਾ ਕਰਨਾ। ਇਸੇ ਹੀ ਸਿਰਲੱਥਾਂ ਦੇ ਕਾਫਲੇ ਦਾ ਇੱਕ ਯੋਧਾ ਸੀ ਸ.ਊਧਮ ਸਿੰਘ।

ਗੁਰੂ ਅੰਗਦ ਦੇਵ ਜੀ



ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਪਾਤਸ਼ਾਹ ਹੋਏ ਹਨਇਹਨਾਂ ਦਾ ਪਹਿਲਾ ਨਾਮ ‘ਭਾਈ ਲਹਿਣਾ’ ਜੀ ਸੀ।
ਜਨਮ: 31 ਮਾਰਚ 1504 (ਵੈਸਾਖ ਵਦੀ 1, 5 ਵੈਸਾਖ ਸੰਮਤ 1561)
ਜਨਮ ਸਥਾਨ: ਮੱਤੇ ਦੀ ਸਰਾਈਂ (ਸਰਾਈਂ ਨਾਗਾ)
ਮਾਤਾ-ਪਿਤਾ: ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਦਯਾ ਜੀ (ਜਿੰਨ੍ਹਾਂ ਨੂੰ ਮਾਤਾ ਰਾਮੋ ਵੀ ਕਿਹਾ ਜਾਂਦਾ ਹੈ)ਅਤੇ ਪਿਤਾ ਜੀ ਦਾ ਨਾਮ ਫੇਰੂ ਮੱਲ ਜੀ ਸੀ।
ਸੁਪਤਨੀ: ਗੁਰੂ ਅੰਗਦ ਦੇਵ ਜੀ ਦਾ ਵਿਆਹ ਸੰਨ 1521 ਈ: ਵਿਚ ਬੀਬੀ ਖੀਵੀ ਜੋ ਕਿ ਖਡੂਰ ਦੇ ਨਾਲ ਲਗਦੇ ਪਿੰਡ ਸੰਘਰ ਦੇ ਰਹਿਣ ਵਾਲੇ ਸਨ, ਨਾਲ ਹੋਇਆ
ਸੰਤਾਨ:
ਗੁਰੂ ਅੰਗਦ ਦੇਵ ਜੀ ਦੇ ਘਰ ਦੋ ਪੁੱਤਰ ਦਾਸ ਜੀ (ਦਾਸੂ ਜੀ) ਸੰਨ ੧੫੨੨ ਨੂੰ ਸੰਘਰ ਵਿਖੇ ਤੇ ਦਾਤ ਜੀ(ਦਾਤੂ ਜੀ) ਸੰਨ ੧੫੩੭ ਨੂੰ ਖਡੂਰ ਵਿਖੇ ਪੇਦਾ ਹੋਏ। ਦੋ ਪੁੱਤਰੀਆਂ ਬੀਬੀ ਅਮਰੋ ਸੰਨ ੧੫੨੪ ਤੇ ਕੁਝ ਚਿਰ ਬਾਦ ਬੀਬੀ ਅਨੋਖੀ ਜੀ ਪੈਦਾ ਹੋਈਆਂ
ਗੁਰੂ ਨਾਨਕ ਦੇਵ ਜੀ ਨਾਲ ਮੇਲ: ਇਕ ਵਾਰ ਕੁਝ ਜੋਗੀਆਂ ਤੇ ਸਿੱਧਾਂ ਨਾਲ ਸੰਗ ਵਿਚ ਹੋਈ ਚਰਚਾ ਸਮੇਂ ਨਾਨਕ ਤਪੇ ਬਾਰੇ ਸੁਣਿਆਫਿਰ ਬਾਈ ਜੋਧ ਜੋ ਸੰਘਰ ਦੇ ਵਾਸੀ ਸਨ ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ, ਜਦ ਉਹ ਪਿੰਡ ਆਏ ਤਾਂ ਉਨ੍ਹਾਂ ਦੇ ਮੁੱਖੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ। ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਪ੍ਰਬਲ ਹੋ ਗਈ ਤੇ ਜਵਾਲਾ ਮੁਖੀ ਦੇ ਰਾਹ ਜਾਦੇ ਹੋਏ ਕਰਤਾਰਪੁਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆ ਗਏ

ਗੁਰੂ ਨਾਨਕ ਦੇਵ ਜੀ



ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਪਾਤਸ਼ਾਹ ਹੋਏ ਹਨ।
ਜਨਮ: 15 ਅਪ੍ਰੈਲ 1469
ਜਨਮ ਸਥਾਨ: ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਹਿਬ, ਪਾਕਿਸਤਾਨ)
ਮਾਤਾ-ਪਿਤਾ: ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਦਾਸ ਜੀ ਸੀ
ਭੈਣ-ਭਣੋਈਆ: ਬੀਬੀ ਨਾਨਕੀ- ਜੈ ਰਾਮ
ਸੁਪਤਨੀ: ਬੀਬੀ ਸੁਲੱਖਣੀ ਜੀ
ਸੰਤਾਨ: ਗੁਰੂ ਨਾਨਕ ਸਾਹਿਬ ਦੇ ਘਰ ਦੋ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ।
ਕਾਰਜ: ਗੁਰੂ ਨਾਨਕ ਦੇਵ ਜੀ ਪੰਜਾਬੀ, ਸੰਸਕ੍ਰਿਤ ਅਤੇ ਪਾਰਸੀ ਭਾਸ਼ਾ ਵਿੱਚ ਮਾਹਰ ਸਨ। ਉਹਨਾਂ ਨੇ ਜਨੇਊ, ਜਾਤ-ਪਾਤ, ਪਾਖੰਡ ਅਤੇ ਮੂਰਤੀ-ਪੂਜਾ ਵਰਗੀਆਂ ਫੋਕੀਆਂ ਰਸਮਾਂ ਦਾ ਜ਼ੋਰਦਾਰ ਖੰਡਨ ਕੀਤਾ। ਗੁਰੂ ਨਾਨਕ ਸਾਹਿਬ ਨੇ ਮਾਨਵਤਾ ਨੂੰ ਕਰਮਕਾਂਡ ਅਤੇ ਪਾਖੰਡ ਚੋਂ ਕੱਢਣ ਅਤੇ ਇੱਕੋ-ਇੱਕ ਪ੍ਰਮਾਤਮਾ ਨਾਲ ਜੋੜਨ ਲਈ ਸੰਸਾਰਭਰ ਵਿੱਚ ਚਾਰ ਯਾਤਰਾਵਾਂ (ਉਦਾਸੀਆਂ) ਕੀਤੀਆਂ। ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: 
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1;24)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ...


ਗੁਰੂ ਸਾਹਿਬ ਦੇ ਜੀਵਨ ਬਾਰੇ ਲੜੀਵਾਰ ਲੇਖ ਜਲਦ ਹੀ ਪ੍ਰਕਾਸ਼ਿਤ ਕਰਨ ਜਾ ਰਹੇ ਹਾਂ। ਕਿਸੇ ਕੋਲ ਕੋਈ ਸੁਝਾਅ ਜਾਂ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰੋ।