Pages

ਰੂਪੁ ਨ ਰੇਖ ਨ ਰੰਗੁ ਕਿਛੁ



ਸਤਿੰਦਰਜੀਤ ਸਿੰਘ

ਸਿੱਖ ਕੌਮ ਦਾ ਵਿਕਾਸ ਗੁਰੂ ਨਾਨਕ ਸਾਹਿਬ ਦੀ ਦੂਰਅੰਦੇਸ਼ ਸੋਚ ਵਿੱਚੋਂ ਹੋਇਆ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਸਿਧਾਂਤ ਕਿਸੇ ਖਾਸ ਤਬਕੇ ਜਾਂ ਵਰਗ ਲਈ ਨਹੀਂ, ਇਹ ਸਮੁੱਚੀ ਮਨੁੱਖ ਜਾਤੀ ਲਈ ਹੈ, ਸਭ ਦਾ ਸਾਂਝਾ ਹੈ। ਗੁਰੂ ਨਾਨਕ ਸਾਹਿਬ ਸੰਸਾਰ ਦੇ ਮਹਾਨ ਕ੍ਰਾਂਤੀਕਾਰੀ ਅਤੇ ਸਮਾਜ-ਸੁਧਾਰਿਕ ਹੋਏ ਹਨ ਜਿੰਨ੍ਹਾਂ ਨੇ ਅੰਧਵਿਸ਼ਵਾਸ਼ ਅਤੇ ਕਰਮਕਾਂਡ ਵਿੱਚ ਜਕੜੇ ਸਮਾਜ ਦੀ ਦਸ਼ਾ ਸੁਧਾਰ ਕੇ, ਨਵੀਂ ਦਿਸ਼ਾ ਜੋ ਕਿ ‘ੴ’ ਵੱਲ ਲਿਜਾਂਦੀ ਹੈ, ਦੇ ਪਾਂਧੀ ਬਣਾਉਣ ਲਈ ਅਖੌਤੀ ਬਾਹਮਣਾਂ, ਪੁਜਾਰੀਆਂ ਨਾਲ ਹੀ ਟੱਕਰ ਨਹੀਂ ਲਈ ਸਗੋਂ ਵਕਤ ਆਉਣ ‘ਤੇ ਬਾਬਰ ਵਰਗੇ ਜ਼ਾਲਿਮ ਨੂੰ ਵੀ ‘ਜਾਬਰ’ ਤੱਕ ਕਹਿ ਸੁਣਾਇਆ। ਸਮਾਜ ਦੇ ਪੈਰੀਂ ਪਈਆਂ, ਵੱਖ-ਵੱਖ ਧਰਮਾਂ ਵਿੱਚ ਫੈਲੀਆਂ ਅੰਧਵਿਸ਼ਵਾਸ਼ ‘ਤੇ ਕਰਮਕਾਂਡ ਦੀਆਂ ਜ਼ੰਜੀਰਾਂ ਨੂੰ ਤੋੜਣ ਲਈ ਗੁਰੂ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਕਹਿ ਸੁਣਾਇਆ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ {ਪੰਨਾ 1}

ਸ਼ਾਕਾਹਾਰੀ-ਮਾਸਾਹਾਰੀ…?


ਸਤਿੰਦਰਜੀਤ ਸਿੰਘ

ਸੰਸਾਰ ਦੀ ਵਿਵਸਥਾ ਬੜੀ ਗੁੰਝਲਦਾਰ ਹੈ। ਹਰ ਚੀਜ਼ ਵਿੱਚ ਪ੍ਰਮਾਤਮਾ ਵਸਦਾ ਹੈ, ਜੀਵ-ਜੰਤੂ, ਮਨੁੱਖ ਆਦਿ ਸਭ ਵਿੱਚ ਉਹ 'ਕਰਤਾਰ' ਆਪ ਸਮਾਇਆ ਹੋਇਆ ਹੈ, ਇੱਥੋਂ ਤੱਕ ਕਿ ਬਨਸਪਤੀ ਮਤਲਬ ਛੋਟੇ-ਵੱਡੇ ਪੇੜ-ਪੌਦੇ ਸਭ ਉਸ ਕਰਤਾਰ ਦਾ ਬਸੇਰਾ ਬਣੇ ਹੋਏ ਹਨ, ਇਸ ਗੱਲ ਦੀ ਪੁਸ਼ਟੀ ‘ਬਲਿਹਾਰੀ ਕੁਦਰਤਿ ਵਸਿਆ' ਰਾਹੀਂ ਗੁਰਬਾਣੀ ਵੀ ਕਰਦੀ ਹੈ ਅਤੇ ਵਿਗਿਆਨ ਦੇ ਉੱਚ-ਕੋਟੀ ਦੇ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਵੀ ਸਿੱਧ ਕਰ ਦਿਖਾਇਆ ਕਿ ਪੇੜ-ਪੌਦੇ, ਸਾਰੀ ਬਨਸਪਤੀ ਵੀ ਜੀਵਤ ਹੈ, ਸਾਹ ਲੈਂਦੀ ਹੈ, ਭੋਜਨ ਖਾਂਦੀ ਹੈ 'ਤੇ ਬਾਕੀ ਹੋਰ ਕਿਰਿਆਵਾਂ ਵੀ ਕਰਦੀ ਹੈ, ਹਾਂ ਤੁਰ-ਫਿਰ ਨਹੀਂ ਸਕਦੀ ਪਰ ਇਹਨਾਂ ਵਿੱਚ ਜ਼ਿੰਦਗੀ ਹੈ।
ਵਿਗਿਆਨ ਨੇ ਜੀਵਾਂ ਦੀ ਪ੍ਰਕਾਰ-ਵੰਡ ਮੁੱਖ ਤੌਰ ‘ਤੇ ਤਿੰਨ  ਕਿਸਮਾਂ ਨਾਲ ਕੀਤੀ ਹੈ: (1) ਸ਼ਾਕਾਹਾਰੀ (2) ਮਾਸਾਹਾਰੀ (3) ਸਰਬ ਆਹਾਰੀ।

ਗੁਰੂ ਹਰ ਰਾਇ ਸਾਹਿਬ ਜੀ


ਗੁਰੂ ਹਰ  ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਪਾਤਸ਼ਾਹ ਹੋਏ ਹਨ।
ਜਨਮ: 16 ਫਰਵਰੀ 1630 ਯੂਲੀਅਨ (ਮਾਘ ਸੁਦੀ 13, 19 ਮਾਘ ਸੰਮਤ 1686 ਬਿਕ੍ਰਮੀ, ਸ਼ਨਿਚਰਵਾਰ, 19 ਮਾਘ/31 ਜਨਵਰੀ ਨਾਨਕਸ਼ਾਹੀ)
ਜਨਮ ਸਥਾਨ: ਕੀਰਤਪੁਰ ਸਾਹਿਬ।
ਮਾਤਾ-ਪਿਤਾ: ਗੁਰੂ ਹਰ ਰਾਇ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਨਿਹਾਲ ਕੌਰ ਜੀ (ਦੂਸਰਾ ਨਾਮ ਮਾਤਾ ਅਨੰਤੀ ਜੀ) ਅਤੇ ਪਿਤਾ ਜੀ ਦਾ ਨਾਮ ਬਾਬਾ ਗੁਰਦਿੱਤਾ ਜੀ (ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ) ਹੈ।
ਸੁਪਤਨੀ: ਮਾਤਾ ਕਿਸ਼ਨ ਕੌਰ ਜੀ (ਦੂਸਰਾ ਨਾਮ ਸੁਲੱਖਣੀ ਜੀ) ਸਪੁੱਤਰੀ ਭਾਈ ਦਯਾ ਰਾਮ ਜੀ ਵਾਸੀ ਅਨੂਪਸ਼ਹਿਰ (ਬੁਲੰਦ ਸ਼ਹਿਰ)
ਗੁਰਗੱਦੀ: ਮੰਗਲਵਾਰ 27 ਫਰਵਰੀ, 1644 ਯੂਲੀਅਨ (ਚੇਤ ਵਦੀ 15 (ਮੱਸਿਆ) 1 ਚੇਤ ਸੰਮਤ 1700 ਬਿਕ੍ਰਮੀ, , 1 ਚੇਤ/ 14 ਮਾਰਚ ਨਾਨਕ ਸ਼ਾਹੀ।)

ਗੁਰੂ ਗ੍ਰੰਥ ਸਾਹਿਬ: ਇੱਕ ਵਿਚਾਰ



ਸਤਿੰਦਰਜੀਤ ਸਿੰਘ

1708, ਇਤਿਹਾਸ ਦਾ ਉਹ ਸਮਾਂ ਜਦੋਂ ਸਿੱਖਾਂ ਦੇ ਦਸਮ ਗੁਰੂ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਜਾਂ ਇੰਝ ਕਿਹ ਲਈਏ ਕਿ ਸਮੁੱਚੀ ਮਾਨਵਤਾ ਨੂੰ ‘ਦਸ ਪਾਤਸ਼ਾਹੀਆਂ’ ਦੀ ਜੋਤ’, ‘ਧੁਰ ਕੀ ਬਾਣੀ’, ‘ਜੁੱਗੋ-ਜੁੱਗ ਅਟੱਲ’ ‘ਸ਼ਬਦ-ਗੁਰੂ’ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਲੜ ਲਗਾ’ ਕੇ ਇੱਕ ਨਵੀਂ ਸੇਧ ਬਖਸ਼ੀ ਅਤੇ ਉਪਦੇਸ਼ ਦਿੱਤਾ:
ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ...”
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ,
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ...”
ਗੁਰਿਆਈ ਦੇ ਇਤਿਹਾਸਕ ਹਵਾਲੇ: ਰਹਿਤਨਾਮਾ ਭਾਈ ਨੰਦ ਲਾਲ ਸਿੰਘ, ਭਾਈ ਚੌਪਾ ਸਿੰਘ, ਗੁਰਬਿਲਾਸ ਪਾਤਸ਼ਾਹੀ 6, ਗੁਰਬਿਲਾਸ ਪਾਤਸ਼ਾਹੀ 10 (ਭਾਈ ਕੋਇਰ ਸਿੰਘ), ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ( ਭਾਈ ਕੇਸਰ ਸਿੰਘ), ਮਹਿਮਾ ਪ੍ਰਕਾਸ਼ (ਬਾਵਾ ਸਰੂਪ ਦਾਸ)..... ਆਦਿਕ ਇਤਿਹਾਸ ਦੇ ਗ੍ਰੰਥਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਦੇ ਹਵਾਲੇ ਸਪੱਸ਼ਟ ਮਿਲਦੇ ਹਨ । ਫਾਰਸੀ ਦੀਆਂ ਲਿਖਤਾਂ ‘ਉਮਦਾ-ਤੁ-ਤਵਾਰੀਖ਼’ ਅਤੇ ‘ਤਰੀਖਿ-ਬਹਰਿ-ਉਲ ਮਾਵਾਜ’ ਵਿੱਚ ਵੀ ਗੁਰਿਆਈ ਦਾ ਜ਼ਿਕਰ ਮਿਲਦਾ ਹੈ।

ਹਰਿ ਬਿਸਰਤ ਸਦਾ ਖੁਆਰੀ


ਸਤਿੰਦਰਜੀਤ ਸਿੰਘ

ਅੱਜ ਦੇ ਇਸ ਤੇਜ਼ ਰਫ਼ਤਾਰ ਸਮੇਂ ਵਿੱਚ ਮਨੁੱਖ ਕੋਲ ਸਮਾਂ ਬਹੁਤ ਘੱਟ ਹੈ ਕਿਉਂਕਿ ਸਭ ਨੂੰ ਆਪੋ-ਧਾਪੀ ਪਈ ਹੈ ਅਤੇ ਇਸ ਆਪੋ-ਧਾਪੀ ਦਾ ਸਭ ਤੋਂ ਵੱਡਾ ਕਾਰਨ ਹੈ ਗੁਰੂ ਨਾਨਕ ਸਾਹਿਬ ਦੁਆਰਾ ਦਿੱਤੇ ਉਪਦੇਸ਼, ਸਿੱਖਿਆ ਅਤੇ ਸਿਧਾਂਤ ਨਾਲੋਂ ਟੁੱਟ ਜਾਣਾ ਅਤੇ ਸਵਾਰਥੀ ਅਤੇ ਲਾਲਚੀ ਪ੍ਰਵਿਰਤੀ ਦਾ ਸ਼ਿਕਾਰ ਹੋ ਕੇ ‘ਮਾਇਆ’ ਭਾਵ ਪੈਸੇ ਅਤੇ ਸ਼ੌਹਰਤ ਦਾ ਗੁਲਾਮ ਬਣ ਜਾਣਾ। ਇਸ ਪੈਸੇ ਦੀ ਦੌੜ ਵਿੱਚ ਅੱਵਲ ਆਉਣ ਦੀ ਕੋਸ਼ਿਸ਼ ਵਿੱਚ ਗੁਆਚ ਜਾਣ ਕਾਰਨ ਜਿੱਥੇ ਸਮਾਜਿਕ ਰਿਸ਼ਤੇ ਕਮਜ਼ੋਰ ਹੋਏ ਹਨ ਉੱਥੇ ਹੀ ਪਰਿਵਾਰਕ ਰਿਸ਼ਤੇ ਵੀ ਤਿੜਕੇ ਹਨ, ‘ਖੂਨ ਪਾਣੀ ਬਣ ਗਿਆ ਹੈ’। ਇਸ ਪੈਸੇ ਦੀ ਦੌੜ ਨੂੰ ਜਿੱਤਣ ਲਈ ਭਰਾ ਹੀ ਭਰਾ ਨੂੰ ਇਸ ਦੌੜ ਵਿੱਚੋਂ ‘ਹਟਾ’ ਰਹੇ ਹਨ।

There is Love in Fear of God!


ਮੋਹਨ ਸਿੰਘ


Guru Nanak: God Himself creates the world, and He himself takes care of it. Without the God's Fear, doubt is not dispelled, and love for His Name is not embraced. Through the Satguru, the Fear of God wells up (within), and the Door of Salvation is realized. Through the God"s Fear, Sahaj (natural state of Being) is realized, and one's light merges into the Infinite Light. Through the God's Fear, reflecting on the Guru's Teachings (Gurmat), the terrifying world-ocean is crossed over. Through the God's Fear, the Fearless Lord is realized; He is Limitless. The self-willed Manmukhs do not appreciate the value of the God's Fear; burning in (the fire of Maya's) desire, they weep and wail. (GGS: 1288-8).

ਗੁਰੂ ਤੇਗ ਬਹਾਦਰ ਜੀ




ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਪਾਤਸ਼ਾਹ ਹੋਏ ਹਨ।
ਜਨਮ: 1 ਅਪ੍ਰੈਲ 1621 ਯੂਲੀਅਨ (ਵੈਸਾਖ ਵਦੀ 5 ਬਿਕ੍ਰਮੀ ਸੰਮਤ 1678, 5 ਵੈਸਾਖ/18 ਅਪ੍ਰੈਲ ਨਾਨਕਸ਼ਾਹੀ)
ਜਨਮ ਸਥਾਨ: ਸ਼੍ਰੀ ਅੰਮ੍ਰਿਤਸਰ ਸਾਹਿਬ।
ਮਾਤਾ-ਪਿਤਾ: ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਅਤੇ ਪਿਤਾ ਜੀ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਸੀ।
ਭਰਾ: ਗੁਰੂ ਤੇਗ ਬਹਾਦਰ ਜੀ ਦੇ ਚਾਰ ਵੱਡੇ ਭਰਾ (ਬਾਬਾ) ਗੁਰਦਿੱਤਾ, ਸੂਰਜ ਮੱਲ, ਅਣੀ ਰਾਇ, ਅਟੱਲ ਰਾਇ  ਅਤੇ ਇੱਕ ਭੈਣ ਬੀਬੀ ਵੀਰੋ ਜੀ ਸਨ।
ਸਿੱਖਿਆ: ਛੇ ਸਾਲ ਦੀ ਉਮਰ ਤੋਂ ਗੁਰੂ ਜੀ ਸਕੂਲੀ-ਵਿੱਦਿਆ ਗ੍ਰਹਿਣ ਕਰਨ ਲੱਗੇ। ਗੁਰੂ ਜੀ ਨੇ ਪੁਰਾਤਨ ਸਾਜ਼ਾਂ ਅਤੇ ਰਾਗਾਂ ਦੀ ਸਿੱਖਿਆ ਹਾਸਿਲ ਕੀਤੀ। ਭਾਈ ਗੁਰਦਾਸ ਜੀ ਨੇ ਆਪ ਨੂੰ ਗੁਰਬਾਣੀ ਸਿਖਾਈ। ਇਸਦੇ ਨਾਲ ਹੀ ਆਪ ਨੂੰ ਸ਼ਸ਼ਤਰ ਵਿੱਦਿਆ ਦੀ ਲੀਮ ਵੀ ਦਿੱਤੀ ਗਈ ਜਿਸ ਵਿੱਚ ਘੋੜਸਵਾਰੀ, ਤਲਵਾਰਬਾਜ਼ੀ, ਨੇਜ਼ਾ ਚਲਾਉਣ ਦੀ ਸਿੱਖਿਆ ਅਤੇ ਨਿਸ਼ਾਨੇਬਾਜ਼ੀ ਮੁੱਖ ਹੈ।

ਜ਼ਾਤ-ਪਾਤ


ਸਤਿੰਦਰਜੀਤ ਸਿੰਘ


‘ਜ਼ਾਤੀਵਾਦ’ ਭਾਵ ਕਿ ਸਮਾਜ ਦਾ ਜ਼ਾਤ-ਪਾਤ ਵਿੱਚ ਵੰਡਿਆ ਹੋਣਾ। ਜਿੱਥੇ ਗੁਰੂ ਸਾਹਿਬ ਨੇ ਸਮਾਜ ਵਿੱਚੋਂ ਜ਼ਾਤ-ਪਾਤ ਖਤਮ ਕਰਕੇ ਮਾਨਵਤਾ ਨੂੰ ‘ਇੱਕ’ ਕਰਨ ਲਈ ਆਵਾਜ਼ ਉਠਾਈ, ਜ਼ਾਤ-ਪਾਤ ਦਾ ਖੰਡਨ ਕੀਤਾ ਉੱਥੇ ਹੀ ਸਮੇਂ ਦੀਆਂ ਸਰਕਾਰਾਂ ਨੇ ਇਸ ਕਾਰਕ ਨੂੰ ‘ਕੁਰਸੀ’ ਤੱਕ ਪਹੁੰਚਣ ਲਈ ‘ਕਾਰਨ’ ਬਣਾ ਲਿਆ। ਇਹ ਜ਼ਾਤ-ਪਾਤ ਸਮਾਜ ਨੂੰ ਮਨੂੰ ਸਿੰਮ੍ਰਤੀ ਦੀ ਦੇਣ ਹੈ ਜਿਸ ਨੇ ਮਾਨਵਤਾ ਨੂੰ ‘ਚਾਰ ਵਰਣਾਂ’ (ਚਾਰ ਜ਼ਾਤਾਂ) ਵਿੱਚ ਵੰਡਿਆ ਜਿੰਨ੍ਹਾਂ ਵਿੱਚ ਸਭ ਤੋਂ ਪਹਿਲਾਂ ਮਤਲਬ ਸਭ ਤੋਂ ‘ਉੱਚੀ ਜ਼ਾਤ’ ਬ੍ਰਾਹਮਣ ਦੀ ਮੰਨੀ ਗਈ ਫਿਰ ‘ਖੱਤਰੀ’,ਫਿਰ ‘ਸ਼ੂਦਰ’ ਅਤੇ ਚੌਥਾ ਨੰਬਰ ‘ਵੈਸ਼’ ਦਾ ਮੰਨਿਆ ਗਿਆ। ਕਿਉਂਕਿ ਮਨੂੰ ਆਪ ਬ੍ਰਾਹਮਣ ਸੀ, ਇਸ ਲਈ ਉਸਨੇ ਆਪਣਾ ਕੰਮ ਚੱਲਦਾ ਰੱਖਣ ਲਈ ਬ੍ਰਾਹਮਣ ਨੂੰ ਦੁਨੀਆਂ ਦੇ ਕਰਤੇ ‘ਬ੍ਰਹਮਾ’ ਦਾ ‘ਮੂੰਹ’ ਦੱਸਿਆ ‘ਤੇ ਬੱਸ ਸਾਰਾ ਕੁਝ ਬ੍ਰਾਹਮਣ ਦੇ ਕਬਜ਼ੇ ਹੇਠ ਹੋ ਗਿਆ। ਮਨੂੰ ਦੇ ਇਸ ਝੂਠ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਗਤ ਕਬੀਰ ਜੀ ਨੇ ਫੁਰਮਾਇਆ:
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ {ਪੰਨਾ 329}