Pages

ਜਪੁ ਜੀ ਸਾਹਿਬ- 2


ਸਤਿੰਦਰਜੀਤ ਸਿੰਘ
ਸਲੋਕ
ਆਦਿ ਸਚੁ ਜੁਗਾਦਿ ਸਚੁ॥
ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਵਿੱਚ 'ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮਾਂ ਦੀ ਉਸਤਤ ਕਰਦੇ ਹੋਏ ਸਮਝਾਉਂਦੇ ਹਨ ਕਿ ਇਸ ਸਾਰੀ ਕਾਇਨਾਤ ਦਾ 'ਰਚਣਹਾਰ, ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮ, ਕਾਨੂੰਨ ਅਤੇ ਸਿਧਾਂਤ ਮੁੱਢ (ਆਦਿ) ਤੋਂ ਹੀ ਭਾਵ ਸ਼ੁਰੂ ਤੋਂ ਹੀ ਸੱਚ ਹਨ, ਅਟੱਲ ਹਨ, ਜੁੱਗਾਂ-ਜੁੱਗਾਂ (ਜੁਗਾਦਿ) ਤੋਂ ਹੀ ਆਪਣੇ ਅਟੱਲ ਰੂਪ ਵਿੱਚ ਮੌਜੂਦ ਹਨ,
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥ (ਜਪੁ, ਪੰਨਾ ੧)
ਪ੍ਰਮਾਤਮਾ’ (ਉਸਦੇ ਨਿਯਮ) ਵਰਤਮਾਨ (ਹੈ)  ਵਿੱਚ ਵੀ ਮੌਜੂਦ ਹੈ, ਸਾਰੀ ਕਾਇਨਾਤ ਵਿੱਚ ਵਰਤ ਰਿਹਾ ਹੈ ਅਤੇ ਭਵਿੱਖ (ਹੋਸੀ) ਵਿੱਚ ਵੀ ਇਸੇ ਤਰ੍ਹਾਂ ਆਪਣੇ ਅਟੱਲ ਰੂਪ ਵਿੱਚ ਹੋਵੇਗਾ...!!! 1

ਜਪੁ ਜੀ ਸਾਹਿਬ- 1


ਮੂਲ ਮੰਤਰ
ਸਤਿੰਦਰਜੀਤ ਸਿੰਘ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

'ਮੂਲ' ਦਾ ਅਰਥ ਮੁਢਲਾ, ਜੜੵ, ਸ਼ੁਰੂਆਤੀ ਅਤੇ 'ਮੰਤਰ' ਦਾ ਅਰਥ ਸਲਾਹ, ਮਸ਼ਵਰਾ
'ਮੰਤਰ' ਸ਼ਬਦ, ਸ਼ਬਦ 'ਮੰਤਰੀ' ਤੋਂ ਹੋਂਦ ਵਿੱਚ ਆਇਆ 'ਮੰਤਰੀ' ਦਾ ਅਰਥ ਸਲਾਹਕਾਰ ਅਤੇ 'ਮੰਤਰ' ਦਾ ਮਤਲਬ ਸਲਾਹ...!!!
ਗੁਰੂ ਨਾਨਕ ਸਾਹਿਬ ਜੋ ਸਾਨੂੰ ਮੁਢਲੀ ਸਲਾਹ ਦੇ ਰਹੇ ਹਨ ਉਹ ਹੈ:
'' ਭਾਵ ਕਿ ‘ਉਹ ਇੱਕ ਹੈ'ਤੇ ਅਸੀਂ ਵੀ ਉਸ ਵਾਂਗ ਇੱਕ ਹੋਣਾ ਹੈ, ਅੰਦਰੋਂ ਅਤੇ ਬਾਹਰੋਂ, ਜੋ ਸਾਡੇ ਮੁੱਖ ‘ਤੇ ਹੈ, ਉਹੀ ਮਨ ਵਿੱਚ ਹੋਵੇ, ਸਿਰਫ ਦਿਖਾਵੇ ਲਈ ਧਾਰਮਿਕ ਰਸਮਾਂ ਕਰਨੀਆਂ, ਪਹਿਰਾਵਾ ਪਾਉਣਾ ਕਾਫੀ ਨਹੀਂ, ਮਨ ਵਿੱਚੋਂ ਵੀ ਵਿਕਾਰਾਂ ਨੂੰ ਕੱਢਣਾ ਹੈ, ਨਿਮਰਤਾ ਅਤੇ ਗੁਣਾਂ ਨੂੰ ਅਪਨਾਉਣਾ ਹੈ।
'ਸਤਿ ਨਾਮੁ' ਭਾਵ ਕਿ ‘ਉਹ ਸੱਚਾ ਹੈ’ ਉਸਦੇ ਸਾਰੇ ਨਿਯਮ ਹਮੇਸ਼ਾ ਸੱਚ ਹਨ, ‘ਤੇ ਅਸੀਂ ਵੀ ਉਸ ਵਾਂਗ ਸੱਚੇ ਹੋਣਾ ਹੈ, ਅੰਦਰੋਂ ਅਤੇ ਬਾਹਰੋਂ ਸੱਚੇ।

ਅਖੀ ਬਾਝਹੁ ਵੇਖਣਾ


ਸਤਿੰਦਰਜੀਤ ਸਿੰਘ
ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਜੋ ਉਪਦੇਸ਼ ਦਿੱਤਾ ਹੈ, ਉਸ  ਵਿੱਚ ਰੱਬ ਨੂੰ ਜਾਂ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਅਤੇ ਦੁਨੀਆਂ ਵਿੱਚ ਵਡਿਆਈ ਖੱਟਣ ਲਈ ਬਾਹਰੀ ਤੌਰ ‘ਤੇ ਕੀਤੇ ਜਾਂਦੇ ਕੰਮਾਂ ਨੂੰ ਬੇਅਰਥ ਅਤੇ ਫਜ਼ੂਲ ਦੱਸਿਆ ਹੈ। ਗੁਰੂ ਸਾਹਿਬ ਨੇ ਮਨੁੱਖ ਨੂੰ ਮਾਨਸਿਕ ਤਲ ‘ਤੇ ਉੱਚਾ ਉੱਠਣ ਅਤੇ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਧਾਰ ਕੇ ਜੀਵਨ ਨੂੰ ਸਚਿਆਰਾ ਬਣਾਉਣ ਦਾ ਉਪਦੇਸ਼ ਦਿੱਤਾ ਹੈ, ਜਿਵੇਂ:
ਅਖੀ ਬਾਝਹੁ ਵੇਖਣਾ
ਗੁਰੂ ਅੰਗਦ ਸਾਹਿਬ ਆਖ ਰਹੇ ਹਨ ਕਿ ਉਸ ਪ੍ਰਮਾਤਮਾ ਨੂੰ ਪਾਉਣ ਦੀ ਜੁਗਤ ਹੈ ਕਿ ਉਸਨੂੰ ਅੱਖਾਂ ਤੋਂ ਬਿਨ੍ਹਾਂ ਦੇਖਿਆ ਜਾਵੇ ਭਾਵ ਕਿ ਬਾਹਰੀ ਦਿਖਾਵੇ ਨੂੰ ਛੱਡ ਕੇ ਉਸਦੇ ਗੁਣਾਂ ਨੂੰ ਅਪਣਾਇਆ ਜਾਵੇ,ਬਿਗਾਨੇ ਧਨ-ਦੌਲਤ ਵੱਲ ਲਲਚਾਉਣ ਦੀ ਥਾਂ ਉਸ ਪ੍ਰਮਾਤਮਾ ਦੇ ਗੁਣਾਂ ਨਾਲ ਪਿਆਰ ਕੀਤਾ ਜਾਵੇ,
ਵਿਣੁ ਕੰਨਾ ਸੁਨਣਾ
ਕੰਨਾਂ ਤੋਂ ਬਿਨ੍ਹਾਂ ਸੁਣਿਆ ਜਾਵੇ ਭਾਵ ਕਿ ਕਿਸੇ ਦੀ ਨਿੰਦਿਆ-ਚੁਗਲੀ ਆਦਿ ਨੂੰ ਛੱਡ ਕੇ ਉਸ ਪ੍ਰਮਾਤਮਾ ਦੇ ਗੁਣਾਂ ਰੂਪੀ ਹੁਕਮ ਨੂੰ ਚੇਤੇ ਵਿੱਚ ਵਸਾ ਲਿਆ ਜਾਵੇ,

ਸੁਖਮਨੀ ਸਾਹਿਬ: ਅਸਟਪਦੀ-5


ਸਤਿੰਦਰਜੀਤ ਸਿੰਘ
ਸਲੋਕੁ ॥
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥ {ਪੰਨਾ 268}
ਗੁਰੂ ਅਰਜਨ ਸਾਹਿਬ ਆਖ ਰਹੇ ਹਨ ਕਿ ਕਿ ਮਨੁੱਖ, ਸਾਰੀਆਂ ਦਾਤਾਂ ਦੇਣ ਵਾਲੇ ਕੁਦਰਤ ਰੂਪੀ ਪ੍ਰਮਾਤਮਾ, ਸਾਰੇ ਸੁੱਖ ਦੇਣ ਵਾਲੇ ਗੁਣਾਂ ਰੂਪੀ ਪ੍ਰਮਾਤਮਾ ਨੂੰ ਛੱਡ ਕੇ ਮਾਇਆ ਵਰਗੇ ਵਿਕਾਰਾਂ ਦੇ ਪਿੱਛੇ ਭੱਜਦਾ ਰਹਿੰਦਾ ਹੈ ਜਿਸ ਕਾਰਨ ਉਹ ਜੀਵਨ ਵਿੱਚ ਅਸੰਤੁਸ਼ਟ ਰਹਿੰਦਾ ਹੈ, ਸੰਤੁਸ਼ਟੀ ਪਾਉਣ ਵਿੱਚ ਸਫਲ (ਸੀਝਈ) ਨਹੀਂ ਹੁੰਦਾ ਅਤੇ ਗੁਣਾਂ ਤੋਂ ਬਿਨ੍ਹਾਂ ਸੰਸਾਰ ਵਿੱਚ ਇੱਜ਼ਤ ਗਵਾ ਲੈਂਦਾ ਹੈ।
ਅਸਟਪਦੀ ॥
ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਗੁਰੂ ਸਾਹਿਬ ਆਖ ਰਹੇ ਹਨ ਕਿ ਮਨੁੱਖ ਕੁਦਰਤ ਰੂਪੀ ਪ੍ਰਮਾਤਮਾ ਤੋਂ ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ ਪਰ ਇੱਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ (ਬਿਖੋਟਿ) ਗਵਾ ਲੈਂਦਾ ਹੈ ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜਿਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ

ਸੁਖਮਨੀ ਸਾਹਿਬ: ਅਸ਼ਟਪਦੀ-4


ਸਤਿੰਦਰਜੀਤ ਸਿੰਘ
ਸਲੋਕੁ ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥
{ਪੰਨਾ 266}
ਇਸ ਸਲੋਕ ਵਿੱਚ ਗੁਰੂ ਅਰਜਨ ਸਾਹਿਬ ਆਖ ਰਹੇ ਹਨ ਕਿ ਹੇ ਅੰਞਾਣ (ਇਆਨਿਆ)! ਹੇ ਗੁਣ-ਹੀਨ (ਨਿਰਗੁਨੀਆਰ) ਮਨੁੱਖ! ਜਿਸ ਕੁਦਰਤ ਰੂਪੀ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਮਾਲਕ ਨੂੰ ਸਦਾ ਯਾਦ ਕਰ, ਉਸਦੇ ਗੁਣਾਂ ਨੂੰ ਆਪਣੇ ਚੇਤੇ ਵਿੱਚ ਰੱਖ, ਉਸਦੇ ਗੁਣ ਹੀ ਤੇਰੇ ਨਾਲ ਸਾਥ ਨਿਭਾਉਣਗੇ ਭਾਵ ਜੇ ਤੂੰ ਉਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਲਿਆ ਤਾਂ ਉਸਦੇ ਗੁਣ ਹਮੇਸ਼ਾ ਤੇਰੇ ਕਿਰਦਾਰ ਵਿੱਚ ਹੋਣਗੇ1
ਅਸਟਪਦੀ
ਰਮਈਆ ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
ਇਸ ਅਸ਼ਟਪਦੀ ਵਿੱਚ ਗੁਰੂ ਅਰਜਨ ਸਾਹਿਬ ਆਖ ਰਹੇ ਹਨ ਕਿ ਹੇ ਜੀਵ (ਪਰਾਨੀ)! ਉਸ ਪ੍ਰਮਾਤਮਾ (ਰਮਈਆ) ਦੇ ਗੁਣ ਯਾਦ ਕਰ (ਚੇਤਿ), ਪਤਾ ਨਹੀਂ ਕਿਹੜੇ ਵੇਲੇ ਤੋਂ, ਕਿਹੜੇ ਮੁੱਢ ਤੋਂ ਇਹ ਗੁਣ, ਜੀਵ ਦੇ ਕਿਰਦਾਰ ਨੂੰ ਕਿੰਨਾ ਸੁਹਣਾ ਬਣਾ ਕੇ ਲੋਕਾਂ ਨੂੰ ਦਿਖਾ ਰਹੇ ਹਨ ਭਾਵ ਕਿ ਸ਼ੁਰੂਆਤ ਤੋਂ ਹੀ ਇਹ ਗੁਣਾਂ ਨੂੰ ਜਿਸ ਨੇ ਵੀ ਅਪਣਾਇਆ ਉਹ ਚੰਗਾ ਕਿਰਦਾਰ ਬਣਾ ਕੇ ਸਮਾਜ ਵਿੱਚ ਵਡਿਆਈ ਪਾਉਂਦਾ ਰਿਹਾ ਹੈ।

ਸੁਖਮਨੀ ਸਾਹਿਬ: ਅਸ਼ਟਪਦੀ 3


ਸਤਿੰਦਜੀਤ ਸਿੰਘ
ਸਲੋਕੁ ॥
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥
ਇਸ ਸਲੋਕ ਵਿੱਚ ਗੁਰੂ ਸਾਹਿਬ ਆਖ ਰਹੇ ਹਨ ਕਿ ਅਨੇਕਾਂ ਸ਼ਾਸ਼ਤ੍ਰਾਂ ਭਾਵ ਧਾਰਮਿਕ ਪੁਸਤਕਾਂ ਅਤੇ ਸਿਮ੍ਰਿਤੀਆਂ (ਹਿੰਦੂ ਕੌਮ ਵਾਸਤੇ ਧਾਰਮਿਕ ‘ਤੇ ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂੰ ਆਦਿਕ ਆਗੂਆਂ ਨੇ ਲਿਖੀਆਂ) ਨੂੰ ਚੰਗੀ ਤਰ੍ਹਾਂ ਘੋਖ (ਢਢੋਲਿ) ਕੇ ਦੇਖ ਲਿਆ ਹੈ, ਇਹ ਧਾਰਮਿਕ ਰਸਮਾਂ ਅਤੇ ਸਮਾਜਿਕ ਕਾਨੂੰਨਾਂ ਨਾਲ ਭਰੇ ਪਏ ਹਨ ਪਰ ਇਹ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਪਹੁੰਚਦੇ (ਪੂਜਸਿ) ਭਾਵ ਕਿ ਉਸਦੇ ਗੁਣਾਂ ਦੀ ਬਰਾਬਰੀ ਨਹੀਂ ਕਰਦੇ॥1॥
ਅਸਟਪਦੀ ॥
ਜਾਪ ਤਾਪ ਗਿਆਨ ਸਭਿ ਧਿਆਨ ॥
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਇਸ ਅਸ਼ਟਪਦੀ ਵਿੱਚ ਗੁਰੂ ਸਾਹਿਬ ਧਾਰਮਿਕ ਪੁਸਤਕਾਂ ਵਿੱਚ ਦਰਜ ਰੱਬ ਨੂੰ ਪਾਉਣ ਦੀਆਂ ਵਿਧੀਆਂ ਬਾਰੇ ਸਮਝਾਉਂਦੇ ਹੋਏ ਆਖ ਰਹੇ ਹਨ ਕਿ ਜੇ ਕੋਈ ਮੰਤ੍ਰਾਂ ਦੇ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ ਤਪਾਏ (ਤਾਪ), ਹੋਰ ਗਿਆਨ ਦੀਆਂ ਗੱਲਾਂ ਕਰੇ ‘ਤੇ ਦੇਵਤਿਆਂ ਦੇ ਧਿਆਨ ਧਰੇ, ਛੇ ਸ਼ਾਸਤ੍ਰਾਂ (ਖਟ ਸਾਸਤ੍ਰ) ‘ਤੇ ਸਿਮ੍ਰਿਤੀਆਂ ਦਾ ਉਪਦੇਸ਼ (ਵਖਿਆਨ) ਕਰੇ

ਸੁਖਮਨੀ ਸਾਹਿਬ: ਅਸਟਪਦੀ-2


ਸਤਿੰਦਰਜੀਤ ਸਿੰਘ
ਸਲੋਕੁ
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
{ਪੰਨਾ 263-264}
ਇਸ ਸਲੋਕ ਵਿੱਚ ਗੁਰੂ ਅਰਜਨ ਸਾਹਿਬ ਅਕਾਲ ਪੁਰਖ ਦੀ ਸਿਫਤ ਕਰਦੇ ਹੋਏ ਆਖ ਰਹੇ ਹਨ ਕਿ ਹੇ ਪ੍ਰਭੂ! ਗੁਣਾਂ ਤੋਂ ਗਰੀਬ (ਦੀਨ) ਹੋਏ ਜੀਵਾਂ ਦੇ ਵਿਕਾਰਾਂ ਕਾਰਨ ਪੈਦਾ ਹੋਏ ਮਾਨਸਿਕ ਦਰਦਾਂ ਅਤੇ ਲਾਲਸਾਵਾਂ ਕਾਰਨ ਲੱਗੇ ਹੋਏ ‘ਦੁੱਖਾਂ ਨੂੰ ਦੂਰ ਕਰਨ ਵਾਲੇ’ (ਭੰਜਨਾ), ਹਰ ਜੀਵ ਵਿੱਚ (ਘਟਿ ਘਟਿ) ਇੱਕ ਸਮਾਨ ਵਿਚਰਨ ਵਾਲੇ ਅਤੇ ਬੁਰੀਆਂ ਆਦਤਾਂ ਕਾਰਨ,ਵਿਕਾਰਾਂ ਕਾਰਨ ਗੁਣਾਂ ਤੋਂ ਯਤੀਮ (ਅਨਾਥ) ਹੋਏ ਜੀਵਾਂ ਨੂੰ ਆਸਰਾ ਦੇਣ ਵਾਲੇ (ਨਾਥ), ਮੈਂ ਸੱਚੇ ਗੁਰੂ ਦੇ ਰਾਹੀਂ ਤੇਰੀ ਸ਼ਰਣ ਵਿੱਚ ਆਇਆ ਹਾਂ ਭਾਵ ਕਿ ਤੇਰੇ ਵਾਲੇ ਗੁਣ ਮੈਂ ਜੀਵਨ ਵਿੱਚ ਅਪਣਾ ਲਏ ਹਨ।

ਸੁਖਮਨੀ ਸਾਹਿਬ: ਅਸਟਪਦੀ-1


ਸਤਿੰਦਰਜੀਤ ਸਿੰਘ
ਗਉੜੀ ਸੁਖਮਨੀ ਮਃ ੫ ॥
ਇਸ ਬਾਣੀ ਦਾ ਨਾਮ ਹੈ ‘ਸੁਖਮਨੀ’ ਅਤੇ ਇਹ ਗਉੜੀ ਰਾਗ ਵਿੱਚ ਦਰਜ ਹੈ। ਇਸ ਦੇ ਉਚਾਰਨ ਵਾਲੇ ਗੁਰੂ ਅਰਜਨ ਸਾਹਿਬ ਜੀ ਹਨ।
ਸਲੋਕੁ ॥
ੴ ਸਤਿਗੁਰ ਪ੍ਰਸਾਦਿ ॥
ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥
ਅਰਥ:-ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੀ ਬਾਣੀ ਦੀ ਸ਼ੁਰੂਆਤ ‘ੴ ਸਤਿਗੁਰ ਪ੍ਰਸਾਦਿ’ ਆਖ ਕੇ ਕਰਦੇ ਹਨ ਜਿਸ ਦਾ ਮਤਲਬ ਹੈ ਕਿ ‘ਉਹ ਪ੍ਰਮਾਤਮਾ ਇੱਕ ਹੈ ਅਤੇ ਉਹ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ’ ਅੱਗੇ ਗੁਰੂ ਸਾਹਿਬ ਆਖਦੇ ਹਨ ਕਿ  ਮੇਰੀ ਉਸ ‘ਸਭ ਤੋਂ ਵੱਡੇ’ (ਗੁਰਏ) ਭਾਵ ਅਕਾਲ ਪੁਰਖ ਨੂੰ ਨਮਸਕਾਰ (ਨਮਹ) ਹੈ, ਜੋ ਸਭ ਦਾ ਮੁੱਢ (ਆਦਿ) ਹੈ, ਅਤੇ ਜੋ ਜੁੱਗਾਂ ਦੇ ਮੁੱਢ ਤੋਂ (ਜੁਗਾਦਿ) ਹੈ। ਉਸ ਅਕਾਲ ਪੁਰਖ ਸਤਿਗੁਰੂ ਨੂੰ ਮੇਰੀ ਨਮਸਕਾਰ ਹੈ, ਉਸ ਸ਼੍ਰੀ ਗੁਰਦੇਵ ਜੀ ਨੂੰ ਮੇਰੀ ਨਮਸਕਾਰ ਹੈ ।1।