Pages

ਜਪੁ ਜੀ ਸਾਹਿਬ- 6



ਸਤਿੰਦਰਜੀਤ ਸਿੰਘ
ਪਉੜੀ-5
ਥਾਪਿਆ ਨ ਜਾਇ ਕੀਤਾ ਨ ਹੋਇ॥
ਉਹ ਪ੍ਰਮਾਤਮਾ, ਉਹ ਅੰਤਿਮ ਸੱਚ, ਆਪਣੇ ਆਪ ਤੋਂ ਹੀ ਹੈ, ਉਸਨੂੰ ਥਾਪਿਆ ਨਹੀਂ ਜਾ ਸਕਦਾ ਅਤੇ ਨਾ ਹੀ ਬਣਾਇਆ ਜਾ ਸਕਦਾ ਹੈ ਭਾਵ ਕਿ ਉਹ ਪ੍ਰਮਾਤਮਾ ਅਤੇ ਉਸਦੇ ਗੁਣ ਆਪਣੇ ਆਪ ਕੁਦਰਤ ਰੂਪ ਹੀ ਬਣੇ ਹਨ, ਕਿਸੇ ਨੇ ਬਣਾਏ ਨਹੀਂ
ਆਪੇ ਆਪਿ ਨਿਰੰਜਨੁ ਸੋਇ॥
ਉਹ ਪ੍ਰਮਾਤਮਾ ਮਾਇਆ ਦੇ ਲਾਲਚ, ਧਨ-ਦੌਲਤ ਅਤੇ ਹੋਰ ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਨਿਰਲੇਪ ਹੈ, ਜਿਹੜਾ ਵੀ ਜੀਵ ਇਹਨਾਂ ਗੁਣਾਂ ਨੂੰ ਧਾਰ ਲੈਂਦਾ ਹੈ, ਉਹ ਵੀ ਧਨ-ਦੌਲਤ ਅਤੇ ਹੋਰ ਦੁਨਿਆਵੀ ਪਦਾਰਥਾਂ ਦੇ ਮੋਹ ਅਤੇ ਲਾਲਚ ਤੋਂ ਬਚ ਜਾਂਦਾ ਹੈ, ਗੁਣਾਂ ਵਾਲਾ ਹੋ ਜਾਂਦਾ ਹੈ, ਸਚਿਆਰਾ ਹੋ ਜਾਂਦਾ ਹੈ।

ਜਪੁ ਜੀ ਸਾਹਿਬ- 5



ਸਤਿੰਦਰਜੀਤ ਸਿੰਘ
ਪਉੜੀ-4
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਉਹ ਪ੍ਰਮਾਤਮਾ (ਸਾਹਿਬੁ) ਹਮੇਸ਼ਾ ਸੱਚ ਹੈ, ਉਸਦੀ ਹੋਂਦ ਹਮੇਸ਼ਾ ਲਈ (ਸਾਚਾ) ਹੈ ਅਤੇ ਉਸਦੇ ਗੁਣ, ਨਿਯਮ (ਨਾਇ) ਵੀ ਹਮੇਸ਼ਾ ਸੱਚ ਅਤੇ ਸਦਾ ਲਈ ਰਹਿਣ ਵਾਲੇ ਹਨ, ਉਸਦੀ ਬੋਲੀ (ਭਾਖਿਆ) ਵਿੱਚ ਬੇਅੰਤ (ਅਪਾਰੁ) ਪਿਆਰ (ਭਾਉ) ਅਤੇ ਮਿਠਾਸ ਹੈ ਭਾਵ ਕਿ ਪ੍ਰਮਾਤਮਾ ਦੇ ਗੁਣ ਹਮੇਸ਼ਾ ਲਈ ਰਹਿਣ ਵਾਲੇ ਹਨ ਜੋ ਵੀ ਇਹਨਾਂ ਗੁਣਾਂ ਨੂੰ ਅਪਣਾ ਲੈਂਦਾ ਹੈ, ਉਸਦੀ ਬੋਲੀ ਵਿੱਚ ਨਿਮਰਤਾ ਅਤੇ ਮਿਠਾਸ ਆ ਜਾਂਦੀ ਹੈ
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥
ਜਿਹੜਾ ਵੀ ਕੋਈ ਇਸ ਨਿਮਰਤਾ ਅਤੇ ਮਿਠਸ ਵਾਲੇ ਜੀਵਨ ਦੀ ਇੱਛਾ ਕਰਦਾ ਹੈ, ਮੰਗ ਕਰਦਾ ਹੈ ਤਾਂ ਪ੍ਰਮਾਤਮਾ ਉਸਨੂੰ ਰਿਹ ਦਾਤ ਬਖਸ਼ਦਾ ਹੈ ਭਾਵ ਜਿਹੜਾ ਵੀ ਮਨੁੱਖ ਗੁਣਾਂ ਨਾਲ ਸਾਂਝ ਪਾ ਲੈਂਦਾ ਹੈ, ਉਸਦਾ ਜੀਵਨ ਸਚਿਆਰਾ, ਨਿਮਰਤਾ ਅਤੇ ਮਿੱਠੇ ਸੁਭਾਅ ਵਾਲਾ ਹੋ ਜਾਂਦਾ ਹੈ।

ਜਪੁ ਜੀ ਸਾਹਿਬ- 4



ਸਤਿੰਦਰਜੀਤ ਸਿੰਘ
​ਪਉੜੀ-3
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਜਿਸ ਕਿਸੇ ਮਨੁੱਖ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਪਾ ਲਿਆ ਹੈ, ਉਸ ਦੀ ਸਮਰੱਥਾ (ਤਾਣੁ) ਹੋ ਜਾਂਦੀ ਹੈ ਕਿ ਉਹ ਪ੍ਰਮਾਤਮਾ ਦੇ ਉਹਨਾਂ ਗੁਣਾਂ, ਉਸਦੇ ਗੁਣਾਂ ਦੀ ਸਮਰੱਥਾ (ਤਾਣੁ) ਬਾਰੇ ਹੀ ਗੱਲ ਕਰਦਾ ਹੈ, ਉਸਦੀ ਸਿਫਤ-ਸਲਾਹ ਕਰਦਾ ਹੈ
ਗਾਵੈ ਕੋ ਦਾਤਿ ਜਾਣੈ ਨੀਸਾਣੁ॥
ਉਹ ਮਨੁੱਖ ਰੱਬੀ ਗੁਣਾਂ ਦੀ ਬਖਸ਼ਿਸ਼ (ਦਾਤਿ), ਵਡਿਆਈ ਨੂੰ ਹੀ ਗਾਉਂਦਾ ਹੈ, ਗੁਣ ਧਾਰਨ ਕਰਦਾ ਹੈ ਅਤੇ ਇਸ ਨੂੰ ਹੀ ਉਹ, ਉਸ ਪ੍ਰਮਾਤਮਾ ਦੀ ਰਹਿਮਤ ਦੀ ਨਿਸ਼ਾਨੀ ਸਮਝਦਾ ਹੈ ਭਾਵ ਕਿ ਉਹ ਗੁਣਾਂ ਨੂੰ ਪਾਉਣ ਅਤੇ ਉਹਨਾਂ ਦੀ ਵਡਿਆਈ ਕਰਨ ਨੂੰ ਹੀ ਉਸ ਪ੍ਰਮਾਤਮਾ ਦੇ ਮਿਲਣ ਦੀ, ਉਸਦੀ ਮਿਹਰ ਦੀ ਨਿਸ਼ਾਨੀ ਸਮਝਦਾ ਹੈ।

ਜਪੁ ਜੀ ਸਾਹਿਬ- 3


ਸਤਿੰਦਰਜੀਤ ਸਿੰਘ
ਪਉੜੀ-2
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਗੁਰੂ ਨਾਨਕ ਸਾਹਿਬ ਸਮਝਾ ਰਹੇਬਹਨ ਕਿ ਇਹ ਸਾਰੀ ਕਾਇਨਾਤ (ਆਕਾਰ), ਸਾਰੇ ਸਰੀਰ (ਆਕਾਰ) ਅਤੇ ਸਰੂਪ, ਉਸ ਅਕਾਲ ਪੁਰਖ ਦੇ ਨਿਯਮ (ਹੁਕਮੀ) ਅਨੁਸਾਰ ਹੀ ਹਨ ਅਤੇ ਇਸ ਨਿਯਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਉਸ ਅਕਾਲ ਪੁਰਖ ਦੇ ਨਿਯਮ, ਕਿਰਪਾ ਸਦਕਾ ਹੀ ਸਰੀਰ ਵਿੱਚ ਜਾਨ ਪੈਂਦੀ ਹੈ ਅਤੇ ਉਸਦੇ ਗੁਣਾਂ (ਹੁਕਮਿ) ਨੂੰ ਇਸ ਸਰੀਰ ਰਾਹੀਂ ਮੰਨਣ ਅਤੇ ਧਾਰਨ ਨਾਲ ਹੀ ਸੰਸਾਰ ਵਿੱਚ ਉਸਤਤ (ਵਡਿਆਈ) ਅਤੇ ਸੋਭਾ ਹੁੰਦੀ ਹੈ
​
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਗੁਣਾਂ ਅਨੁਸਾਰ ਹੀ ਮਨੁੱਖ ਚੰਗਾ, ਵੱਡਾ(ਉਤਮੁ) ਜਾਂ ਮਾੜਾ, ਛੋਟਾ (ਨੀਚੁ) ਹੁੰਦਾ ਹੈ ਅਤੇ ਮਨੁੱਖ ਆਪਣੇ ਗੁਣਾਂ (ਹੁਕਮਿ) ਅਤੇ ਕੀਤੇ ਕਰਮਾਂ ਅਨੁਸਾਰ ਹੀ ਦੁੱਖ ਜਾਂ ਸੁਣਖ ਪਾਉਂਦੇ ਹਨ

ਜਪੁ ਜੀ ਸਾਹਿਬ- 2


ਸਤਿੰਦਰਜੀਤ ਸਿੰਘ
ਸਲੋਕ
ਆਦਿ ਸਚੁ ਜੁਗਾਦਿ ਸਚੁ॥
ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਵਿੱਚ 'ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮਾਂ ਦੀ ਉਸਤਤ ਕਰਦੇ ਹੋਏ ਸਮਝਾਉਂਦੇ ਹਨ ਕਿ ਇਸ ਸਾਰੀ ਕਾਇਨਾਤ ਦਾ 'ਰਚਣਹਾਰ, ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮ, ਕਾਨੂੰਨ ਅਤੇ ਸਿਧਾਂਤ ਮੁੱਢ (ਆਦਿ) ਤੋਂ ਹੀ ਭਾਵ ਸ਼ੁਰੂ ਤੋਂ ਹੀ ਸੱਚ ਹਨ, ਅਟੱਲ ਹਨ, ਜੁੱਗਾਂ-ਜੁੱਗਾਂ (ਜੁਗਾਦਿ) ਤੋਂ ਹੀ ਆਪਣੇ ਅਟੱਲ ਰੂਪ ਵਿੱਚ ਮੌਜੂਦ ਹਨ,
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥ (ਜਪੁ, ਪੰਨਾ ੧)
‘ਪ੍ਰਮਾਤਮਾ’ (ਉਸਦੇ ਨਿਯਮ) ਵਰਤਮਾਨ (ਹੈ)  ਵਿੱਚ ਵੀ ਮੌਜੂਦ ਹੈ, ਸਾਰੀ ਕਾਇਨਾਤ ਵਿੱਚ ਵਰਤ ਰਿਹਾ ਹੈ ਅਤੇ ਭਵਿੱਖ (ਹੋਸੀ) ਵਿੱਚ ਵੀ ਇਸੇ ਤਰ੍ਹਾਂ ਆਪਣੇ ਅਟੱਲ ਰੂਪ ਵਿੱਚ ਹੋਵੇਗਾ...!!! ॥1॥

ਜਪੁ ਜੀ ਸਾਹਿਬ- 1


ਮੂਲ ਮੰਤਰ
ਸਤਿੰਦਰਜੀਤ ਸਿੰਘ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

'ਮੂਲ' ਦਾ ਅਰਥ ਮੁਢਲਾ, ਜੜੵ, ਸ਼ੁਰੂਆਤੀ ਅਤੇ 'ਮੰਤਰ' ਦਾ ਅਰਥ ਸਲਾਹ, ਮਸ਼ਵਰਾ
'ਮੰਤਰ' ਸ਼ਬਦ, ਸ਼ਬਦ 'ਮੰਤਰੀ' ਤੋਂ ਹੋਂਦ ਵਿੱਚ ਆਇਆ 'ਮੰਤਰੀ' ਦਾ ਅਰਥ ਸਲਾਹਕਾਰ ਅਤੇ 'ਮੰਤਰ' ਦਾ ਮਤਲਬ ਸਲਾਹ...!!!
ਗੁਰੂ ਨਾਨਕ ਸਾਹਿਬ ਜੋ ਸਾਨੂੰ ਮੁਢਲੀ ਸਲਾਹ ਦੇ ਰਹੇ ਹਨ ਉਹ ਹੈ:
'ੴ' ਭਾਵ ਕਿ ‘ਉਹ ਇੱਕ ਹੈ’ 'ਤੇ ਅਸੀਂ ਵੀ ਉਸ ਵਾਂਗ ਇੱਕ ਹੋਣਾ ਹੈ, ਅੰਦਰੋਂ ਅਤੇ ਬਾਹਰੋਂ, ਜੋ ਸਾਡੇ ਮੁੱਖ ‘ਤੇ ਹੈ, ਉਹੀ ਮਨ ਵਿੱਚ ਹੋਵੇ, ਸਿਰਫ ਦਿਖਾਵੇ ਲਈ ਧਾਰਮਿਕ ਰਸਮਾਂ ਕਰਨੀਆਂ, ਪਹਿਰਾਵਾ ਪਾਉਣਾ ਕਾਫੀ ਨਹੀਂ, ਮਨ ਵਿੱਚੋਂ ਵੀ ਵਿਕਾਰਾਂ ਨੂੰ ਕੱਢਣਾ ਹੈ, ਨਿਮਰਤਾ ਅਤੇ ਗੁਣਾਂ ਨੂੰ ਅਪਨਾਉਣਾ ਹੈ।
'ਸਤਿ ਨਾਮੁ' ਭਾਵ ਕਿ ‘ਉਹ ਸੱਚਾ ਹੈ’ ਉਸਦੇ ਸਾਰੇ ਨਿਯਮ ਹਮੇਸ਼ਾ ਸੱਚ ਹਨ, ‘ਤੇ ਅਸੀਂ ਵੀ ਉਸ ਵਾਂਗ ਸੱਚੇ ਹੋਣਾ ਹੈ, ਅੰਦਰੋਂ ਅਤੇ ਬਾਹਰੋਂ ਸੱਚੇ।

ਅਖੀ ਬਾਝਹੁ ਵੇਖਣਾ


ਸਤਿੰਦਰਜੀਤ ਸਿੰਘ
ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਜੋ ਉਪਦੇਸ਼ ਦਿੱਤਾ ਹੈ, ਉਸ  ਵਿੱਚ ਰੱਬ ਨੂੰ ਜਾਂ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਅਤੇ ਦੁਨੀਆਂ ਵਿੱਚ ਵਡਿਆਈ ਖੱਟਣ ਲਈ ਬਾਹਰੀ ਤੌਰ ‘ਤੇ ਕੀਤੇ ਜਾਂਦੇ ਕੰਮਾਂ ਨੂੰ ਬੇਅਰਥ ਅਤੇ ਫਜ਼ੂਲ ਦੱਸਿਆ ਹੈ। ਗੁਰੂ ਸਾਹਿਬ ਨੇ ਮਨੁੱਖ ਨੂੰ ਮਾਨਸਿਕ ਤਲ ‘ਤੇ ਉੱਚਾ ਉੱਠਣ ਅਤੇ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਧਾਰ ਕੇ ਜੀਵਨ ਨੂੰ ਸਚਿਆਰਾ ਬਣਾਉਣ ਦਾ ਉਪਦੇਸ਼ ਦਿੱਤਾ ਹੈ, ਜਿਵੇਂ:
ਅਖੀ ਬਾਝਹੁ ਵੇਖਣਾ
ਗੁਰੂ ਅੰਗਦ ਸਾਹਿਬ ਆਖ ਰਹੇ ਹਨ ਕਿ ਉਸ ਪ੍ਰਮਾਤਮਾ ਨੂੰ ਪਾਉਣ ਦੀ ਜੁਗਤ ਹੈ ਕਿ ਉਸਨੂੰ ਅੱਖਾਂ ਤੋਂ ਬਿਨ੍ਹਾਂ ਦੇਖਿਆ ਜਾਵੇ ਭਾਵ ਕਿ ਬਾਹਰੀ ਦਿਖਾਵੇ ਨੂੰ ਛੱਡ ਕੇ ਉਸਦੇ ਗੁਣਾਂ ਨੂੰ ਅਪਣਾਇਆ ਜਾਵੇ,ਬਿਗਾਨੇ ਧਨ-ਦੌਲਤ ਵੱਲ ਲਲਚਾਉਣ ਦੀ ਥਾਂ ਉਸ ਪ੍ਰਮਾਤਮਾ ਦੇ ਗੁਣਾਂ ਨਾਲ ਪਿਆਰ ਕੀਤਾ ਜਾਵੇ,
ਵਿਣੁ ਕੰਨਾ ਸੁਨਣਾ ॥
ਕੰਨਾਂ ਤੋਂ ਬਿਨ੍ਹਾਂ ਸੁਣਿਆ ਜਾਵੇ ਭਾਵ ਕਿ ਕਿਸੇ ਦੀ ਨਿੰਦਿਆ-ਚੁਗਲੀ ਆਦਿ ਨੂੰ ਛੱਡ ਕੇ ਉਸ ਪ੍ਰਮਾਤਮਾ ਦੇ ਗੁਣਾਂ ਰੂਪੀ ਹੁਕਮ ਨੂੰ ਚੇਤੇ ਵਿੱਚ ਵਸਾ ਲਿਆ ਜਾਵੇ,

ਸੁਖਮਨੀ ਸਾਹਿਬ: ਅਸਟਪਦੀ-5


ਸਤਿੰਦਰਜੀਤ ਸਿੰਘ
ਸਲੋਕੁ ॥
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥ {ਪੰਨਾ 268}
ਗੁਰੂ ਅਰਜਨ ਸਾਹਿਬ ਆਖ ਰਹੇ ਹਨ ਕਿ ਕਿ ਮਨੁੱਖ, ਸਾਰੀਆਂ ਦਾਤਾਂ ਦੇਣ ਵਾਲੇ ਕੁਦਰਤ ਰੂਪੀ ਪ੍ਰਮਾਤਮਾ, ਸਾਰੇ ਸੁੱਖ ਦੇਣ ਵਾਲੇ ਗੁਣਾਂ ਰੂਪੀ ਪ੍ਰਮਾਤਮਾ ਨੂੰ ਛੱਡ ਕੇ ਮਾਇਆ ਵਰਗੇ ਵਿਕਾਰਾਂ ਦੇ ਪਿੱਛੇ ਭੱਜਦਾ ਰਹਿੰਦਾ ਹੈ ਜਿਸ ਕਾਰਨ ਉਹ ਜੀਵਨ ਵਿੱਚ ਅਸੰਤੁਸ਼ਟ ਰਹਿੰਦਾ ਹੈ, ਸੰਤੁਸ਼ਟੀ ਪਾਉਣ ਵਿੱਚ ਸਫਲ (ਸੀਝਈ) ਨਹੀਂ ਹੁੰਦਾ ਅਤੇ ਗੁਣਾਂ ਤੋਂ ਬਿਨ੍ਹਾਂ ਸੰਸਾਰ ਵਿੱਚ ਇੱਜ਼ਤ ਗਵਾ ਲੈਂਦਾ ਹੈ।
ਅਸਟਪਦੀ ॥
ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਗੁਰੂ ਸਾਹਿਬ ਆਖ ਰਹੇ ਹਨ ਕਿ ਮਨੁੱਖ ਕੁਦਰਤ ਰੂਪੀ ਪ੍ਰਮਾਤਮਾ ਤੋਂ ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ ਪਰ ਇੱਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ (ਬਿਖੋਟਿ) ਗਵਾ ਲੈਂਦਾ ਹੈ ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜਿਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ।