Pages

ਜਪੁ ਜੀ ਸਾਹਿਬ- 8



ਸਤਿੰਦਰਜੀਤ ਸਿੰਘ
ਪਉੜੀ-7
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਜੇ ਮਨੁੱਖ ਦਾ ਜੀਵਨ ਐਨਾ ਸਚਿਆਰਾ ਬਣ ਜਾਵੇ ਕਿ ਉਸਦੇ ਗੁਣਾਂ ਦੀ ਗਿਣਤੀ ਚਾਰ ਜੁੱਗਾਂ ਦੀ ਉਮਰ ਦਾ ਵੀ ਦਸ ਗੁਣਾਂ ਹੋ ਜਾਵੇ, ਉਸਦੇ ਜੀਵਨ ਵਿੱਚ ਗੁਣ ਹੀ ਗੁਣ ਹੋਣ, ਨਿਮਰਤਾ, ਸਹਿਜ ਅਤੇ ਸਬਰ ਹੋਵੇ
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਉਸਦੇ ਰੋਮ-ਰੋਮ (ਨਵਾ ਖੰਡਾ) ਵਿੱਚ ਪ੍ਰਮਾਤਮਾ ਦੀ ਯਾਦ, ਉਸਦੇ ਗੁਣ ਹੋਣ ਤਾਂ ਹਰ ਕੋਈ ਉਸ ਦੇ ਨਾਲ ਹੋਵੇਗਾ ਭਾਵ ਕਿ ਉਸਦੀ ਇੱਜਤ ਕਰੇਗਾ, ਸੰਸਾਰ ਵਿੱਚ ਉਸਨੂੰ ਸਭ ਕੋਲੋਂ ਵਡਿਆਈ ਅਤੇ ਸਤਿਕਾਰ ਮਿਲੇਗਾ
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਮਨੁੱਖ ਸੰਸਾਰ (ਨਾਉ) ਵਿੱਚ ਆਪਣਾ-ਆਪ ਸਚਿਆਰਾ ਰੱਖ ਕੇ, ਗੁਣਾਂ ਦੇ ਅਧੀਨ ਜਿਉਂਦਾ ਹੋਇਆ, ਆਪਣੇ ਕੰਮਾਂ (ਕੀਰਤਿ) ਕਰ ਕੇ ਸੰਸਾਰ ਵਿੱਚ ਸੋਭਾ (ਜਸੁ) ਖੱਟਦਾ ਹੈ

ਜਪੁ ਜੀ ਸਾਹਿਬ- 7



ਸਤਿੰਦਰਜੀਤ ਸਿੰਘ
ਪਉੜੀ-6
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ
ਉਸ ਪ੍ਰਮਾਤਮਾ ਦੇ ਉਪਦੇਸ਼, ਸਿੱਖਿਆ ਦੇ ਸਰੋਵਰ (ਤੀਰਥਿ) ਵਿੱਚ ਇਸ਼ਨਾਨ ਤਾਂ ਹੀ ਹੋ ਸਕਦਾ ਹੈ ਜੇ ਆਪਣੇ-ਆਪ ਨੂੰ ਉਸ ਦੇ ਕਾਬਲ (ਭਾਵਾ) ਬਣਾ ਲਈਏ, ਜੀਵਨ ਵਿੱਚ ਵਿਕਾਰਾਂ ਨੂੰ ਛੱਡ ਕੇ ਗੁਣਾਂ ਵੱਲ ਚੱਲਣ ਦਾ ਇਰਾਦਾ ਕਰ ਲਈਏ, ਗੁਣ ਧਾਰਨ ਕਰ ਲਈਏ, ਬਿਨ੍ਹਾਂ ਗੁਣਾਂ ਤੋਂ ਉਸਦੀ ਸਿੱਖਿਆ ਤੇ ਨਹੀਂ ਚੱਲਿਆ ਜਾ ਸਕਦਾ, ਗੁਣਾਂ ਤੋਂ ਬਿਨ੍ਹਾਂ ਮਨੁੱਖ ਉਸ ਬੇਅੰਤ ਗੁਣਾਂ ਵਾਲੇ ਪ੍ਰਮਾਤਮਾ ਦੇ ਕਾਬਲ ਨਹੀਂ ਹੋ ਸਕਦਾ
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਪ੍ਰਮਾਤਮਾ ਦੇ ਇਸ (ਜੇਤੀ) ਗੁਣਾਂ ਰੂਪੀ ਸੰਸਾਰ (ਸਿਰਠਿ) ਵਿੱਚ ਜੇ ਵਸਣਾ ਹੋਵੇ, ਭਾਵ ਕਿ ਜੇ ਗੁਣਾਂ ਨੂੰ ਜੀਵਨ ਵਿੱਚ ਅਪਨਾਉਣਾ ਹੋਵੇ ਤਾਂ ਮਨ ਕਰ ਕੇ ਉੱਦਮ ਕੀਤਿਆਂ ਹੀ ਇਸ ਸੰਸਾਰ ਦੀ ਪ੍ਰਾਪਤੀ ਸੰਭਵ ਹੈ, ਬਿਨ੍ਹਾਂ ਉੱਦਮ (ਕਰਮਾ) ਤੋਂ ਭਲਾ ਕੀ (ਕਿ) ਮਿਲਦਾ ਹੈ? ਭਾਵ ਕਿ ਜੇ ਜੀਵਨ ਨੂੰ ਵਿਕਾਰਾਂ ਤੋਂ ਬਚਾਉਣਾ ਹੈ ਤਾਂ ਗੁਣਾਂ ਨੂੰ ਧਾਰਨ ਕਰਨ ਦਾ ਯਤਨ, ਉੱਦਮ ਕਰਨਾ ਪੈਣਾ ਹੈ ਕਿਉਂਕਿ ਉੱਦਮ ਤੋਂ ਬਿਨ੍ਹਾਂ ਕਿਸੇ ਨੂੰ ਕੁੱਝ ਨਹੀਂ ਮਿਲਦਾ

ਜਪੁ ਜੀ ਸਾਹਿਬ- 6



ਸਤਿੰਦਰਜੀਤ ਸਿੰਘ
ਪਉੜੀ-5
ਥਾਪਿਆ ਨ ਜਾਇ ਕੀਤਾ ਨ ਹੋਇ॥
ਉਹ ਪ੍ਰਮਾਤਮਾ, ਉਹ ਅੰਤਿਮ ਸੱਚ, ਆਪਣੇ ਆਪ ਤੋਂ ਹੀ ਹੈ, ਉਸਨੂੰ ਥਾਪਿਆ ਨਹੀਂ ਜਾ ਸਕਦਾ ਅਤੇ ਨਾ ਹੀ ਬਣਾਇਆ ਜਾ ਸਕਦਾ ਹੈ ਭਾਵ ਕਿ ਉਹ ਪ੍ਰਮਾਤਮਾ ਅਤੇ ਉਸਦੇ ਗੁਣ ਆਪਣੇ ਆਪ ਕੁਦਰਤ ਰੂਪ ਹੀ ਬਣੇ ਹਨ, ਕਿਸੇ ਨੇ ਬਣਾਏ ਨਹੀਂ
ਆਪੇ ਆਪਿ ਨਿਰੰਜਨੁ ਸੋਇ॥
ਉਹ ਪ੍ਰਮਾਤਮਾ ਮਾਇਆ ਦੇ ਲਾਲਚ, ਧਨ-ਦੌਲਤ ਅਤੇ ਹੋਰ ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਨਿਰਲੇਪ ਹੈ, ਜਿਹੜਾ ਵੀ ਜੀਵ ਇਹਨਾਂ ਗੁਣਾਂ ਨੂੰ ਧਾਰ ਲੈਂਦਾ ਹੈ, ਉਹ ਵੀ ਧਨ-ਦੌਲਤ ਅਤੇ ਹੋਰ ਦੁਨਿਆਵੀ ਪਦਾਰਥਾਂ ਦੇ ਮੋਹ ਅਤੇ ਲਾਲਚ ਤੋਂ ਬਚ ਜਾਂਦਾ ਹੈ, ਗੁਣਾਂ ਵਾਲਾ ਹੋ ਜਾਂਦਾ ਹੈ, ਸਚਿਆਰਾ ਹੋ ਜਾਂਦਾ ਹੈ

ਜਪੁ ਜੀ ਸਾਹਿਬ- 5



ਸਤਿੰਦਰਜੀਤ ਸਿੰਘ
ਪਉੜੀ-4
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਉਹ ਪ੍ਰਮਾਤਮਾ (ਸਾਹਿਬੁ) ਹਮੇਸ਼ਾ ਸੱਚ ਹੈ, ਉਸਦੀ ਹੋਂਦ ਹਮੇਸ਼ਾ ਲਈ (ਸਾਚਾ) ਹੈ ਅਤੇ ਉਸਦੇ ਗੁਣ, ਨਿਯਮ (ਨਾਇ) ਵੀ ਹਮੇਸ਼ਾ ਸੱਚ ਅਤੇ ਸਦਾ ਲਈ ਰਹਿਣ ਵਾਲੇ ਹਨ, ਉਸਦੀ ਬੋਲੀ (ਭਾਖਿਆ) ਵਿੱਚ ਬੇਅੰਤ (ਅਪਾਰੁ) ਪਿਆਰ (ਭਾਉ) ਅਤੇ ਮਿਠਾਸ ਹੈ ਭਾਵ ਕਿ ਪ੍ਰਮਾਤਮਾ ਦੇ ਗੁਣ ਹਮੇਸ਼ਾ ਲਈ ਰਹਿਣ ਵਾਲੇ ਹਨ ਜੋ ਵੀ ਇਹਨਾਂ ਗੁਣਾਂ ਨੂੰ ਅਪਣਾ ਲੈਂਦਾ ਹੈ, ਉਸਦੀ ਬੋਲੀ ਵਿੱਚ ਨਿਮਰਤਾ ਅਤੇ ਮਿਠਾਸ ਆ ਜਾਂਦੀ ਹੈ
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥
ਜਿਹੜਾ ਵੀ ਕੋਈ ਇਸ ਨਿਮਰਤਾ ਅਤੇ ਮਿਠਸ ਵਾਲੇ ਜੀਵਨ ਦੀ ਇੱਛਾ ਕਰਦਾ ਹੈ, ਮੰਗ ਕਰਦਾ ਹੈ ਤਾਂ ਪ੍ਰਮਾਤਮਾ ਉਸਨੂੰ ਰਿਹ ਦਾਤ ਬਖਸ਼ਦਾ ਹੈ ਭਾਵ ਜਿਹੜਾ ਵੀ ਮਨੁੱਖ ਗੁਣਾਂ ਨਾਲ ਸਾਂਝ ਪਾ ਲੈਂਦਾ ਹੈ, ਉਸਦਾ ਜੀਵਨ ਸਚਿਆਰਾ, ਨਿਮਰਤਾ ਅਤੇ ਮਿੱਠੇ ਸੁਭਾਅ ਵਾਲਾ ਹੋ ਜਾਂਦਾ ਹੈ

ਜਪੁ ਜੀ ਸਾਹਿਬ- 4



ਸਤਿੰਦਰਜੀਤ ਸਿੰਘ
ਪਉੜੀ-3
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਜਿਸ ਕਿਸੇ ਮਨੁੱਖ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਪਾ ਲਿਆ ਹੈ, ਉਸ ਦੀ ਸਮਰੱਥਾ (ਤਾਣੁ) ਹੋ ਜਾਂਦੀ ਹੈ ਕਿ ਉਹ ਪ੍ਰਮਾਤਮਾ ਦੇ ਉਹਨਾਂ ਗੁਣਾਂ, ਉਸਦੇ ਗੁਣਾਂ ਦੀ ਸਮਰੱਥਾ (ਤਾਣੁ) ਬਾਰੇ ਹੀ ਗੱਲ ਕਰਦਾ ਹੈ, ਉਸਦੀ ਸਿਫਤ-ਸਲਾਹ ਕਰਦਾ ਹੈ
ਗਾਵੈ ਕੋ ਦਾਤਿ ਜਾਣੈ ਨੀਸਾਣੁ॥
ਉਹ ਮਨੁੱਖ ਰੱਬੀ ਗੁਣਾਂ ਦੀ ਬਖਸ਼ਿਸ਼ (ਦਾਤਿ), ਵਡਿਆਈ ਨੂੰ ਹੀ ਗਾਉਂਦਾ ਹੈ, ਗੁਣ ਧਾਰਨ ਕਰਦਾ ਹੈ ਅਤੇ ਇਸ ਨੂੰ ਹੀ ਉਹ, ਉਸ ਪ੍ਰਮਾਤਮਾ ਦੀ ਰਹਿਮਤ ਦੀ ਨਿਸ਼ਾਨੀ ਸਮਝਦਾ ਹੈ ਭਾਵ ਕਿ ਉਹ ਗੁਣਾਂ ਨੂੰ ਪਾਉਣ ਅਤੇ ਉਹਨਾਂ ਦੀ ਵਡਿਆਈ ਕਰਨ ਨੂੰ ਹੀ ਉਸ ਪ੍ਰਮਾਤਮਾ ਦੇ ਮਿਲਣ ਦੀ, ਉਸਦੀ ਮਿਹਰ ਦੀ ਨਿਸ਼ਾਨੀ ਸਮਝਦਾ ਹੈ

ਜਪੁ ਜੀ ਸਾਹਿਬ- 3


ਸਤਿੰਦਰਜੀਤ ਸਿੰਘ
ਪਉੜੀ-2
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਗੁਰੂ ਨਾਨਕ ਸਾਹਿਬ ਸਮਝਾ ਰਹੇਬਹਨ ਕਿ ਇਹ ਸਾਰੀ ਕਾਇਨਾਤ (ਆਕਾਰ), ਸਾਰੇ ਸਰੀਰ (ਆਕਾਰ) ਅਤੇ ਸਰੂਪ, ਉਸ ਅਕਾਲ ਪੁਰਖ ਦੇ ਨਿਯਮ (ਹੁਕਮੀ) ਅਨੁਸਾਰ ਹੀ ਹਨ ਅਤੇ ਇਸ ਨਿਯਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਉਸ ਅਕਾਲ ਪੁਰਖ ਦੇ ਨਿਯਮ, ਕਿਰਪਾ ਸਦਕਾ ਹੀ ਸਰੀਰ ਵਿੱਚ ਜਾਨ ਪੈਂਦੀ ਹੈ ਅਤੇ ਉਸਦੇ ਗੁਣਾਂ (ਹੁਕਮਿ) ਨੂੰ ਇਸ ਸਰੀਰ ਰਾਹੀਂ ਮੰਨਣ ਅਤੇ ਧਾਰਨ ਨਾਲ ਹੀ ਸੰਸਾਰ ਵਿੱਚ ਉਸਤਤ (ਵਡਿਆਈ) ਅਤੇ ਸੋਭਾ ਹੁੰਦੀ ਹੈ
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਗੁਣਾਂ ਅਨੁਸਾਰ ਹੀ ਮਨੁੱਖ ਚੰਗਾ, ਵੱਡਾ(ਉਤਮੁ) ਜਾਂ ਮਾੜਾ, ਛੋਟਾ (ਨੀਚੁ) ਹੁੰਦਾ ਹੈ ਅਤੇ ਮਨੁੱਖ ਆਪਣੇ ਗੁਣਾਂ (ਹੁਕਮਿ) ਅਤੇ ਕੀਤੇ ਕਰਮਾਂ ਅਨੁਸਾਰ ਹੀ ਦੁੱਖ ਜਾਂ ਸੁਣਖ ਪਾਉਂਦੇ ਹਨ

ਜਪੁ ਜੀ ਸਾਹਿਬ- 2


ਸਤਿੰਦਰਜੀਤ ਸਿੰਘ
ਸਲੋਕ
ਆਦਿ ਸਚੁ ਜੁਗਾਦਿ ਸਚੁ॥
ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਵਿੱਚ 'ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮਾਂ ਦੀ ਉਸਤਤ ਕਰਦੇ ਹੋਏ ਸਮਝਾਉਂਦੇ ਹਨ ਕਿ ਇਸ ਸਾਰੀ ਕਾਇਨਾਤ ਦਾ 'ਰਚਣਹਾਰ, ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮ, ਕਾਨੂੰਨ ਅਤੇ ਸਿਧਾਂਤ ਮੁੱਢ (ਆਦਿ) ਤੋਂ ਹੀ ਭਾਵ ਸ਼ੁਰੂ ਤੋਂ ਹੀ ਸੱਚ ਹਨ, ਅਟੱਲ ਹਨ, ਜੁੱਗਾਂ-ਜੁੱਗਾਂ (ਜੁਗਾਦਿ) ਤੋਂ ਹੀ ਆਪਣੇ ਅਟੱਲ ਰੂਪ ਵਿੱਚ ਮੌਜੂਦ ਹਨ,
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥ (ਜਪੁ, ਪੰਨਾ ੧)
ਪ੍ਰਮਾਤਮਾ’ (ਉਸਦੇ ਨਿਯਮ) ਵਰਤਮਾਨ (ਹੈ)  ਵਿੱਚ ਵੀ ਮੌਜੂਦ ਹੈ, ਸਾਰੀ ਕਾਇਨਾਤ ਵਿੱਚ ਵਰਤ ਰਿਹਾ ਹੈ ਅਤੇ ਭਵਿੱਖ (ਹੋਸੀ) ਵਿੱਚ ਵੀ ਇਸੇ ਤਰ੍ਹਾਂ ਆਪਣੇ ਅਟੱਲ ਰੂਪ ਵਿੱਚ ਹੋਵੇਗਾ...!!! 1

ਜਪੁ ਜੀ ਸਾਹਿਬ- 1


ਮੂਲ ਮੰਤਰ
ਸਤਿੰਦਰਜੀਤ ਸਿੰਘ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

'ਮੂਲ' ਦਾ ਅਰਥ ਮੁਢਲਾ, ਜੜੵ, ਸ਼ੁਰੂਆਤੀ ਅਤੇ 'ਮੰਤਰ' ਦਾ ਅਰਥ ਸਲਾਹ, ਮਸ਼ਵਰਾ
'ਮੰਤਰ' ਸ਼ਬਦ, ਸ਼ਬਦ 'ਮੰਤਰੀ' ਤੋਂ ਹੋਂਦ ਵਿੱਚ ਆਇਆ 'ਮੰਤਰੀ' ਦਾ ਅਰਥ ਸਲਾਹਕਾਰ ਅਤੇ 'ਮੰਤਰ' ਦਾ ਮਤਲਬ ਸਲਾਹ...!!!
ਗੁਰੂ ਨਾਨਕ ਸਾਹਿਬ ਜੋ ਸਾਨੂੰ ਮੁਢਲੀ ਸਲਾਹ ਦੇ ਰਹੇ ਹਨ ਉਹ ਹੈ:
'' ਭਾਵ ਕਿ ‘ਉਹ ਇੱਕ ਹੈ'ਤੇ ਅਸੀਂ ਵੀ ਉਸ ਵਾਂਗ ਇੱਕ ਹੋਣਾ ਹੈ, ਅੰਦਰੋਂ ਅਤੇ ਬਾਹਰੋਂ, ਜੋ ਸਾਡੇ ਮੁੱਖ ‘ਤੇ ਹੈ, ਉਹੀ ਮਨ ਵਿੱਚ ਹੋਵੇ, ਸਿਰਫ ਦਿਖਾਵੇ ਲਈ ਧਾਰਮਿਕ ਰਸਮਾਂ ਕਰਨੀਆਂ, ਪਹਿਰਾਵਾ ਪਾਉਣਾ ਕਾਫੀ ਨਹੀਂ, ਮਨ ਵਿੱਚੋਂ ਵੀ ਵਿਕਾਰਾਂ ਨੂੰ ਕੱਢਣਾ ਹੈ, ਨਿਮਰਤਾ ਅਤੇ ਗੁਣਾਂ ਨੂੰ ਅਪਨਾਉਣਾ ਹੈ।
'ਸਤਿ ਨਾਮੁ' ਭਾਵ ਕਿ ‘ਉਹ ਸੱਚਾ ਹੈ’ ਉਸਦੇ ਸਾਰੇ ਨਿਯਮ ਹਮੇਸ਼ਾ ਸੱਚ ਹਨ, ‘ਤੇ ਅਸੀਂ ਵੀ ਉਸ ਵਾਂਗ ਸੱਚੇ ਹੋਣਾ ਹੈ, ਅੰਦਰੋਂ ਅਤੇ ਬਾਹਰੋਂ ਸੱਚੇ।