Pages

ਪਹਿਲਾਂ ਮਰਿਆਦਾ ਤਾਂ ਇੱਕ ਹੋ ਜਾਵੇ


ਸਤਿੰਦਰਜੀਤ ਸਿੰਘ

25/02/2012 ਨੂੰ ਜਥੇਦਾਰਾਂ ਦੀ ਇਕੱਤਰਤਾ ਵਿੱਚ ਸੰਤ ਸਮਾਜ ਦੇ ਕਹਿਣ ‘ਤੇ ਇੱਕ ‘ਅਹਿਮ’ ਫੈਸਲਾ ਲਿਆ ਗਿਆ ਜਿਸ ਤਹਿਤ ਜਥੇਦਾਰਾਂ ਨੇ ਸਾਰੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇਕਸਾਰ ਕਰਨ ਲਈ 6 ਮਾਰਚ ਨੂੰ ਸਾਰੇ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਿਲੇਬਸ ਸਮੇਤ ਬੁਲਾਇਆ ਸੀ ਇਹ ਪ੍ਰੋਗਰਾਮ ਕਿਸੇ ਕਾਰਨ ਰੱਦ ਹੋ ਗਿਆ ਹੈ, ਕੁਝ ਸਮੇਂ ਲਈ ਜਾਂ ਪੂਰੀ ਤਰ੍ਹਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਿਲੇਬਸ ਵਿੱਚ ਇਕਸਾਰਤਾ ਲਿਆਉਣੀ ਠੀਕ ਹੈ ਪਰ ਕੀ ਆਪੇ ਬਣੇ ਸੰਤ ਸਮਾਜ ਦੇ ਨਾਮ ਹੇਠ ਪਲ ਰਿਹਾ ਡੇਰਾਵਾਦ ਕਿਸੇ ਅਜਿਹੀ ਮੰਗ ਨੂੰ ਲਾਗੂ ਕਰਵਾ ਸਕਦਾ ਹੈ...? 

ਸ਼ਰਧਾਲੂ ਦੇ ਘਰ ਬਾਬਾ ਜੀ


ਸਤਿੰਦਰਜੀਤ ਸਿੰਘ
 
ਮਹਿੰਗੇ ਕੱਪੜੇ ਦੇ ਖੁੱਲ੍ਹੇ ਹਵਾਦਾਰ ਚੋਲਿਆਂ ਦੀਆਂ ਬਾਹਵਾਂ 'ਤੇ ਮੋਟਾ ਜਿਹਾ ਬੁਕਰਮ ਦਾ ਪੀਸ ਟਿਕਾ ਕੇ ਸਲਵਾਰ ਵਾਂਗ ਡਿਜ਼ਾਇਨ ਬਣਾਉਣ ਨਾਲ ਕੋਈ ਸੰਤ ਨਹੀਂ ਬਣ ਜਾਂਦਾ, ਸੰਤ ਬਣਨ ਲਈ ਮਨ ਦਾ ਟਿਕਾਉ ਅਕਾਲ-ਪੁਰਖ ਵਾਹਿਗੁਰੂ ਦੇ ਉਪਦੇਸ਼ 'ਤੇ ਟਿਕਿਆ ਹੋਣਾ ਚਾਹੀਦਾ ਹੈ ਭੇਡ ਰੂਪੀ ਚੇਲਿਆਂ ਦੀ ਜੇਬ ਦਾ ਭਾਰ ਮਾਪਦੇ ਮਨ ਨਾਲ ਸੰਤ ਨਹੀਂ ਬਣਿਆ ਜਾ ਸਕਦਾ। ਚਿੱਟਾ ਰੰਗ ਸਾਦਗੀ ਦੀ ਨਿਸ਼ਾਨੀ ਹੁੰਦਾ ਹੈ ਪਰ ਇਹਨਾਂ ਵਿਹਲੜ ਸਾਧਾਂ ਦੀਆਂ ਗੋਗੜਾਂ ਨੂੰ ਢਕਣ ਦੀ ਕੋਸ਼ਿਸ਼ ਕਰਦਾ ਚਮਕਦਾਰ ਚਿੱਟਾ ਚੋਲਾ ਫੈਸ਼ਨ ਬਣ ਗਿਆ ਹੈ। ਜ਼ਿਆਦਾਤਰ ਸਾਧਾਂ ਦੇ ਗਲ ਵਿੱਚ ਪਾਇਆ ਤਹਿਦਾਰ ਪਰਨਾ ਕਿਸੇ ਗਰੀਬ ਦੀ ਅਲਮਾਰੀ ਵਿੱਚ ਥਾਂ ਦੀ ਭਾਲ ਵਿੱਚ ਭਟਕ ਰਹੇ ਕੱਪੜਿਆਂ ਨੂੰ ਮੂੰਹ ਚਿੜਾਉਂਦਾ ਪ੍ਰਤੀਤ ਹੁੰਦਾ ਹੈ।

ਪੰਜਾਬ ਹੋਇਆ ‘ਵਿਕਾਸਗ੍ਰਸਤ’


ਸਤਿੰਦਰਜੀਤ ਸਿੰਘ

ਪੰਜਾਬ ਦੇ ਲੋਕਾਂ ਜਿੰਨਾਂ ਨਾ-ਸਮਝ, ਬੇਵਕੂਫ ਅਤੇ ਭੋਲਾ ਕੋਈ ਨਹੀਂ। ਡਾਂਗਾਂ ਦੀ ਸੱਟ ਸਹਾਰ ਵੀ ਨਹੀਂ ਹੁੰਦੀ ਫਿਰ ਵੀ ਕੁੱਟਣ ਵਾਲਿਆਂ ਨੂੰ ਮੁੜ ਹਾਕ ਮਾਰ ਲਈ, ਇਹ ਲੋਕ ਤਾਂ ਧੀ ਦੇ ਵੱਜਾ ਥੱਪੜ ਵੀ ਭੁੱਲ ਗਏ, ਭੁੱਲਣਾ ਹੀ ਸੀ ਬੇਗਾਨੀ ਜੋ ਹੋਈ...! ਪਰ ਗੁਲਾਮੀ ਅਤੇ ਭ੍ਰਿਸ਼ਟਾਚਾਰ ਦੀ ਲੱਤ ਖਾਣ ਦਾ ਸ਼ੌਕ ਫਿਰ ਪੰਜਾਬ ਵਾਲਿਆਂ ਦੇ ਸਿਰ ਚੜ੍ਹ ਬੋਲਿਆ। ਸੰਘ ਦੀ ਔਲਾਦ ਭਾਜਪਾ 12 ਸੀਟਾਂ ਜਿੱਤ ਗਈ ਪੰਜਾਬ ਵਾਲਿਆਂ ਸਿਰੋਂ। ਹੁਣ ਕਿਸਨੂੰ ਗਲਤ ਅਤੇ ਸਹੀ ਕਹਾਂਗੇ...? ਅਗਲੇ ਲੋਕ-ਤਾਕਤ ਨਾਲ ਮੁੜ ਰਾਜੇ ਬਣੇ ਆ, ਉਹਨਾਂ ਨੂੰ ਭ੍ਰਿਸ਼ਟ ਕਹਿਣ ਵਾਲੇ ਤਾਂ ਬੱਸ ਰੌਲਾ ਪਾਉਂਦੇ ਰਹੇ ਪਰ ਅਗਲੇ ਨੇ ਸਿੱਧ ਕਰ ਦਿੱਤਾ ਕਿ 'ਸਾਡੇ ਜਿੰਨਾ ਵਿਕਾਸ ਕਿਸੇ ਨੇ ਨਹੀਂ ਕੀਤਾ ਅਤੇ ਨਾ ਹੀ ਕੋਈ ਕਰ ਸਕਦਾ', ਵਾਕਈ ਵਿਕਾਸ ਤਾਂ ਬਹੁਤ ਕੀਤਾ ਬਾਦਲ ਦਲ ਨੇ, ਇਸ ਵਾਰ ਸੁਖਬੀਰ 50,000 ਤੋਂ ਵੀ ਵੱਧ ਵੋਟਾਂ ਨਾਲ ਜਿੱਤ ਗਿਆ, ਇਹ ਵਿਕਾਸ ਨਹੀਂ ਤਾਂ ਹੋਰ ਕੀ ਆ...?

ਅਜੋਕੀ ਗਾਇਕੀ


ਸਤਿੰਦਰਜੀਤ ਸਿੰਘ

ਪੰਜਾਬ ਦਾ ਅਮੀਰ ਵਿਰਸਾ ਅਤੇ ਅਣਖੀਲੇ-ਜਝਾਰੂ ਪੰਜਾਬੀਆਂ ਦਾ ਸੱਭਿਆਚਾਰ ਅੱਜ ਪੂਰੀ ਤਰ੍ਹਾਂ ਕੁਰਾਹੇ ਪੈ ਚੁੱਕਿਆ ਹੈ। ਪੰਜਾਬ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਦੀਆਂ ਲੋਕ-ਬੋਲੀਆਂ ਅਤੇ ਪੰਜਾਬੀਆਂ ਦੇ ਜੋਸ਼ੀਲੇ ਸੁਭਾਅ ਨੂੰ ਦਰਸਾਉਣ ਵਾਲੇ ਸ਼ਬਦ ਹੁਣ ਲੱਚਰਤਾ ਅਤੇ ਅਸ਼ਲੀਲਤਾ ਭਰੇ ਬੋਲਾਂ ਵਿੱਚ ਬਦਲ ਗਏ ਹਨ। ਨਸਾਂ ਵਿੱਚ ਜੰਮੇ ਖੂਨ ਨੂੰ ਵਹਾਅ ਦੇਣ ਵਾਲੇ ਬੋਲਾਂ ਨਾਲ ਗੜੁੱਚ ਢਾਡੀ ਵਾਰਾਂ ਤਾਂ ਹੁਣ ਇਤਿਹਾਸ ਬਣ ਕੇ ਰਹਿ ਗਈਆਂ ਹਨ, ਪੁਰਾਣੀਆਂ ਢਾਡੀ-ਵਾਰਾਂ ਨੂੰ ਨਵੇਂ ਮਿਊਜ਼ਿਕਦੀ ਚਾਦਰ ਵਿੱਚ ਲਪੇਟ ਕੇ ਲਿਆਂਦਾ ਜਾ ਰਿਹਾ ਹੈ ਜਿਸ ਵਿੱਚ ਮਿਊਜ਼ਿਕ ਦੇ ਸ਼ੋਰ-ਸ਼ਰਾਬੇ ਵਿੱਚ ਆਤਮਾ ਨੂੰ ਝੰਜੋੜਨ ਵਾਲੀ ਅਵਾਜ਼ ਦਬਾ ਦਿੱਤੀ ਜਾਂਦੀ ਹੈ। ਲੋਕਾਂ ਦੀ ਸੋਚ ਅਤੇ ਮਾਨਸਿਕਤਾ ਨੂੰ ਐਸਾ ਪੁੱਠਾ ਗੇੜਾ ਦਿੱਤਾ ਗਿਆ ਹੈ ਕਿ ਚੰਗੇ ਗੀਤ ਸੁਣਨਾ ਕੋਈ ਵਿਰਲਾ ਹੀ ਪਸੰਦ ਕਰਦਾ ਹੈ।

ਕੀ ਸੱਚਮੁੱਚ ‘ਗਣਤੰਤਰ’ ਹੈ?



ਸਤਿੰਦਰਜੀਤ ਸਿੰਘ

26 ਜਨਵਰੀ 1950 , ਉਹ ਦਿਨ ਜਿਸ ਦਿਨ 2 ਸਾਲ 11 ਮਹੀਨੇ ਅਤੇ 18 ਦਿਨ ਚੱਲੀ ਦਿਮਾਗੀ ਜੱਦੋ-ਜਹਿਦ ਨੂੰ ਹਕੀਕੀ ਰੂਪ ਦੇਣ ਦੀ ਸ਼ੁਰੂਆਤ ਕੀਤੀ ਗਈ। ਆਜ਼ਾਦ ਭਾਰਤ ਲਈ ਕੁਝ ਨਵੇਂ ਨਿਯਮ ਅਤੇ ਕਾਨੂੰਨ ਬਣਾ ਕੇ ਲਾਗੂ ਕੀਤੇ ਗਏ ਅਤੇ ਇਸ ਪੂਰੇ ‘ਸਿਸਟਮ’ ਨੂੰ ‘ਸੰਵਿਧਾਨ’ ਦਾ ਨਾਮ ਦਿੱਤਾ ਗਿਆ। ਸੰਵਿਧਾਨ ਅਸਲ ਵਿੱਚ ਲਾਗੂ ਹੀ ਨਹੀਂ ਕਰਨ ਹੁੰਦਾ, ਮੰਨਣਾ ਵੀ ਹੁੰਦਾ ਹੈ। ਇਸ ਦੀ ਪਾਲਣਾ ਕਰਨਾ ਜਿੰਨਾ ਆਮ ਨਾਗਰਿਕਾਂ ਲਈ ਜ਼ਰੂਰੀ ਹੈ ਉਨਾ ਹੀ ਇਸ ਨੂੰ ਬਣਾਉਣ ਅਤੇ ਲਾਗੂ ਕਰਨ ਵਾਲਿਆਂ ਲਈ ਵੀ ਲਾਜ਼ਮੀ ਹੈ। ਇਸਨੂੰ ‘ਅਪਨਾਉਣ’ ਨਾਲ ਹੀ ਸੋਚੀ ਗਈ ਖੁਸ਼ਹਾਲੀ ਅਤੇ ਤਰੱਕੀ ਦਾ ਮੁੱਢ ਬੱਝਦਾ ਹੈ ਪਰ ਅਫਸੋਸ ਭਾਰਤ ਦੇਸ਼ ਇਸੇ ਗੱਲ ਤੋਂ ਉੱਕ ਗਿਆ। ‘ਸੰਵਿਧਾਨ’ ਨੂੰ ਲਾਗੂ ਕਰਨ ‘ਵਾਲਿਆਂ’ ਨੇ ਇਸਨੂੰ ਅਪਣਾਇਆ ਹੀ ਨਹੀਂ, ਇਹ ਸਿਰਫ ਆਮ ਨਾਗਰਿਕਾਂ ਦੇ ਅਪਨਾਉਣ ਲਈ ਛੱਡ ਦਿੱਤਾ ਗਿਆ। ਸਮੇਂ-ਸਮੇਂ ‘ਤੇ ਇਸ ਸੰਵਿਧਾਨ ਵਿੱਚ ਸਰਕਾਰਾਂ ਨੇ ਆਪਣੀ-ਆਪਣੀ ਸਹੂਲਤ ਅਨੁਸਾਰ ਸੋਧਾਂ ਵੀ ਕੀਤੀਆਂ। ਅਸਲ ਵਿੱਚ ਇਹ ‘ਸੋਧਾਂ’ ਦੇ ਨਾਮ ਹੇਠ ਪਾਇਆ ਗਿਆ ‘ਵਿਗਾੜ’  ਸੀ ਜਿਸਨੇ ਭਾਰਤ ਦੀ ਦਸ਼ਾ ਹੀ ਬਦਲ ਦਿੱਤੀ। ਇਹ ‘ਸੋਧਾਂ’ ਭਾਰਤ ਵਿਚਲੀਆਂ ਘੱਟ-ਗਿਣਤੀ ਕੌਮਾਂ ਨਾਲ ਕੀਤਾ ਗਿਆ ਖਿਲਵਾੜ ਸੀ। ਇਸ ਵਿਗਾੜ ਨੇ ਹੀ ‘ਸੋਨੇ ਦੀ ਚਿੜੀ’ ਪੰਜਾਬ ਨੂੰ ਕੱਖੋਂ ਹੌਲਾ ਕਰਕੇ ਮਿੱਟੀ ਦੇ ਭਾਅ ਲਿਆ ਧਰਿਆ ਹੈ। ਇਸ ‘ਸੋਨੇ ਦੀ ਚਿੜੀ’ ਨੂੰ ਬਚਾਉਣਾ ਜਿੰਨ੍ਹਾਂ ਦੀ ਜ਼ਿੰਮੇਵਾਰੀ ਸੀ ਉਹ ਇਸ ਦੇ ‘ਲੁੱਟੇ’ ਜਾਣ ‘ਤੇ ਵੀ ਖੁਸ਼ ਹਨ ਕਿਉਂਕਿ ਉਹਨਾਂ ਦੀਆਂ ਲਾਲਸਾਵਾਂ ਅਤੇ ਇੱਛਾਵਾਂ ਦੀ ਪੂਰਤੀ ਹੋ ਰਹੀ ਹੈ, ਉਹਨਾਂ ਦੀਆਂ ਪੀੜ੍ਹੀਆਂ ਤੱਕ ਦਾ ਇੰਤਜ਼ਾਮ ਹੋ ਗਿਆ ਹੈ।

ਬੇਮਿਸਾਲ ਕੁਰਬਾਨੀ ਅਤੇ ਸ਼ਹਾਦਤਾਂ


ਸਤਿੰਦਰਜੀਤ ਸਿੰਘ
ਸਿੱਖ ਕੌਮ ਦਾ ਇਤਿਹਾਸ ਵੈਸੇ ਤਾਂ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਆਕਾਸ਼ ਦੇ ਤਾਰਿਆਂ ਵਾਂਗ ਸਿੱਖ ਕੌਮ ਦੇ ਸ਼ਹੀਦਾਂ ਦੀ ਗਿਣਤੀ ਵੀ ਅਣਗਿਣਤ ਹੈ। ਗੁਰੂ ਨਾਨਕ ਸਾਹਿਬ ਨੇ ਸੱਚ-ਮਾਰਗ ‘ਤੇ ਜਿਸ ਬੇਖੌਫ ਅੰਦਾਜ਼ ਨਾਲ ਚੱਲਦਿਆਂ ਮਾਨਵਤਾ ਨੂੰ ‘ਪਰਮ-ਸੱਚ’ ਨਾਲ ਜੋੜਿਆ ਉਸੇ ਬੇਖੌਫ ਅਤੇ ਅਡੋਲ ਨਿਸ਼ਚੇ ਨੂੰ ਬਾਕੀ ਗੁਰੂ ਸਾਹਿਬਾਨ ਨੇ ਪੂਰੀ ਸ਼ਿੱਦਤ ਨਾਲ ਅੱਗੇ ਤੋਰਿਆ। ਗੁਰੂ ਨਾਨਕ ਸਾਹਿਬ ਦੇ ਇਸੇ ਸਿਧਾਂਤ ਉੱਪਰ ਚੱਲਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਵਤਾ ਦੇ ਭਲੇ ਅਤੇ ਅਣਖ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ। ਚਮਕੌਰ ਦੀ ਗੜ੍ਹੀ ਅੱਜ ਵੀ ਗਵਾਹੀ ਭਰਦੀ ਹੈ ਛੋਟੇ ਜਿਹੇ ਬੁਲੰਦ ਹੌਸਲਿਆਂ ਅਤੇ ਪਹਾੜ ਜਿੱਡੇ ਦਿਲ ਦੀ ਕੁਰਬਾਨੀ ਦੀ, ਉਹ ਕੁਰਬਾਨੀ ਜੋ ਨਾ ਕਦੇ ਕਿਸੇ ਨੇ ਕੀਤੀ ਹੈ ਅਤੇ ਨਾ ਹੀ ਕਰਨੀ ਹੈ, ਉਹ ਕੁਰਬਾਨੀ ਜਿਸ ਬਾਰੇ ਅਸੀਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦੇ, ਸਬਰ ਦੀ ਇੰਤਹਾ ਕਰਦੀ ਉਹ ਮਹਾਨ ਕੁਰਬਾਨੀ ਜਿਸ ਵਿੱਚ ਆਪਣੇ ਹੱਥੀਂ ਆਪਣੇ ਮਹਾਨ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜ਼ੁਲਮ ਦਾ ਮੂੰਹ ਮੋੜਨ ਲਈ ਚਾਂਦਨੀ ਚੌਂਕ,ਦਿੱਲੀ ਵਿੱਚ ਸ਼ਹਾਦਤ ਦੇਣ ਲਈ ਤੋਰਨਾ ਅਤੇ ਫਿਰ ‘ਜਿਗਰ ਦੇ ਟੋਟਿਆਂ’ ਨੂੰ ਸ਼ਹਾਦਤ ਦਾ ਜਾਮ ਪੀਣ ਲਈ ਭੇਜਣਾ ਸੀ

ਗੁਰੂ ਨਾਨਕ ਸਾਹਿਬ ਦਾ ਸਿਧਾਂਤ ਅਤੇ ਅਜੋਕੇ ਸਿੱਖ


ਸਤਿੰਦਰਜੀਤ ਸਿੰਘ

ਮਹਾਨ ਕ੍ਰਾਂਤੀਕਾਰੀ, ਵਿਗਿਆਨੀ, ਯੋਧੇ ਅਤੇ ਜਗਤ-ਤਾਰਕ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ. ਨੂੰ ਨਨਕਾਣਾ ਸਾਹਿਬ (ਪਹਿਲਾਂ ਰਾਇ ਭੋਇ ਦੀ ਤਲਵੰਡੀ) ਪਾਕਿਸਤਾਨ ਵਿੱਚ ਹੋਇਆ। ਗੁਰੂ ਨਾਨਕ ਸਹਿਬ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਅਤੇ ਪਿਤਾ ਮਹਿਤਾ ਕਾਲੂ ਜੀ ਸਨ। ਧੰਨ ਹੈ ਉਹ ਮਾਂ ਤ੍ਰਿਪਤਾ ਜਿਸਦੀ ਕੁੱਖ ਨੇ ਮਹਾਨ ਸਮਾਜ-ਸੁਧਾਰਕ ਰਹਿਬਰ ਨੂੰ ਜਨਮ ਦਿੱਤਾ।
ਗੁਰੂ ਨਾਨਕ ਸਾਹਿਬ ਦਾ ਜਨਮ ਕੋਈ ਆਮ ਗੱਲ ਨਹੀਂ ਸੀ, ਉਹ ਇੱਕ ਕ੍ਰਾਂਤੀਕਾਰੀ ਘਟਨਾ ਸੀ ਜਿਸ ਨਾਲ ਅੰਧਵਿਸ਼ਵਾਸ਼ ਅਤੇ ਕਰਮਕਾਂਡ ਵਿੱਚ ਫਸੀ ਮਾਨਵਤਾ ਵਿੱਚ ਚੇਤੰਨਤਾ ਦਾ ਮੁੱਢ ਬੰਨ੍ਹਿਆ ਗਿਆਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ਦੀ ਲਲਕਾਰ ਨਾਲ ਗੁਰੂ ਨਾਨਕ ਸਾਹਿਬ ਨੇ ਇੱਕ ਨਿਆਰੇ,ਵਿਲੱਖਣ ਅਤੇ ਕਰਮਕਾਂਡ  ਤੋਂ ਮੁਕਤ ਕੌਮ ਜਾਂ ਇੰਝ ਕਹਿ ਲਈਏ ਕਿ ਸਮਾਜ ਦੀ ਨੀਂਹ ਰੱਖੀ। ਗੁਰੂ ਨਾਨਕ ਸਾਹਿਬ ਦੇ ਅਨੁਆਈਆਂ ਨੂੰ ਸਿੱਖਦੇ ਨਾਮ ਨਾਲ ਸੱਦਿਆ ਜਾਣ ਲੱਗਾ। ਅੱਗੇ ਚੱਲ ਕੇ ਸਿੱਖ ਧਰਮ ਦਾ ਮਹਿਲ ਉਸਾਰਨ ਲਈ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ।

ਸਿੱਖੀ ਵਿੱਚ ਕਰਮਕਾਂਡ


ਸਤਿੰਦਰਜੀਤ ਸਿੰਘ


ਅਣਭੋਲ ਅਤੇ ਨਾ-ਸਮਝ ਲੋਕਾਈ ਨੂੰ ਮਨਮਤਿ,ਕਰਮਕਾਂਡ ਅਤੇ ਵਹਿਮ-ਭਰਮ ਜਿਹੀਆਂ ਫੋਕੀਆਂ ਰਸਮਾਂ ਵਿੱਚੋਂ ਕੱਢਣ ਲਈ 'ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ {ਪੰਨਾ 471} ਦੀ ਕਰਾਰੀ ਚੋਟ ਨਾਲ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਸਿੱਖ ਪੰਥ ਅੱਜ ਫਿਰ ਉਸੇ ਦਲਦਲ ਵਿੱਚ ਧਸਦਾ ਜਾ ਰਿਹਾ ਹੈ