Pages

ਪੰਜਾਬੀ ਬੋਲੀ ਦਾ ਤ੍ਰਿਸਕਾਰ



ਸਤਿੰਦਰਜੀਤ ਸਿੰਘ ਗਿੱਲ

ਅੱਜ ਮੈਂ ਗੱਲ ਕਰਨ ਲੱਗਿਆ ਹਾਂ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ, ਦਾਸੀਆਂ ਵਰਗੀ ਜੂਨ ਹੰਢ੍ਹਾ ਰਹੀ ਪੰਜਾਬ ਦੀ ਰਾਣੀ, ਪੰਜਾਬੀ ਬੋਲੀ ਦੀ। ਗੁਰੂ ਸਾਹਿਬਾਨ ਦੀ ਬਖ਼ਸਿਸ਼ ਪੰਜਾਬੀ, ਪੰਜਾਬ ਦੀ ਰਾਜ ਭਾਸ਼ਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਸਕੂਲਾਂ, ਪੰਜਾਬ ਦੀਆਂ ਸੜਕਾਂ, ਦਫ਼ਤਰਾਂ ਅਤੇ ਇੱਥੋਂ ਤੱਕ ਕਿ ਪੰਜਾਬ ਦੇ ਰਹਿਣ ਵਾਲਿਆਂ ਦੇ ਮਨਾਂ 'ਤੋਂ ਵੀ ਦੂਰ ਹੁੰਦੀ ਜਾ ਰਹੀ ਹੈ
ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ…?
ਕਿਤੇ ਆਪਣੇ-ਆਪ ਨੂੰ ਪੜ੍ਹੇ ਲਿਖੇ ਦਿਖਾਉਣ ਲਈ ਅਸੀਂ ਆਪਣੀ ਮਾਂ-ਬੋਲੀ ਪੰਜਾਬੀ ਦਾ ਤ੍ਰਿਸਕਾਰ ਤਾਂ ਨਹੀਂ ਕਰ ਰਹੇ…?
ਕਿਤੇ ਅਸੀਂ ਆਪਣੀ ਪੰਜਾਬੀ ਜੁਬਾਨ ਤੋਂ ਬੇ-ਮੁਖ ਤਾਂ ਨਹੀਂ ਹੋ ਰਹੇ…?


ਪੰਜਾਬੀ ਵਿਰਸਾ ਅਤੇ ਸੱਭਿਆਚਾਰ ਤਾਂ ਪਹਿਲਾਂ ਹੀ ਕੁਰਾਹੇ ਪੈ ਚੁੱਕਿਆ ਹੈ, ਪੰਜਾਬੀਆਂ ਕੋਲ ਇੱਕ ਪੰਜਾਬੀ ਤੋਂ ਬਿਨਾਂ ਕੁਝ ਨਹੀਂ ਬਚਿਆਪੰਜਾਬੀ ਸੂਬੇ ਦੇ ਨਾਂ 'ਤੇ ਪਹਿਲਾਂ ਹੀ ਇੱਕ ਸੂਬੀ ਮਿਲੀ ਹੈਪੰਜਾਬੀ ਸੂਬਾ ਨਾ ਮਿਲਣ ਪਿੱਛੇ ਵੀ ਇਹਨਾਂ ਬੋਲੀਆਂ ਦਾ ਹੀ ਹੇਰ-ਫੇਰ ਕੀਤਾ ਗਿਆ, ਸੂਬੇ ਦੀ ਵੰਡ ਬੋਲੀਆਂ ਦੇ ਅਧਾਰ 'ਤੇ ਰੱਖੀ ਗਈ, 'ਤੇ ਉਸ ਸਮੇਂ ਪੰਜਾਬ ਦੀ ਆਬੋ-ਹਵਾ ਵਿਚ ਸਾਹ ਲੈਣ ਵਾਲੇ, ਬੇਫਿਕਰ 'ਤੇ ਸੁਖ ਦੀ ਜਿੰਦਗੀ ਬਤੀਤ ਕਰਨ ਵਾਲੇ 'ਭਾਰਤਵਾਸੀਆਂ' ਦਾ ਆਪਣੀ 'ਰਾਸ਼ਟਰ' ਭਾਸ਼ਾ ਪ੍ਰਤੀ ਮੋਹ ਜਾਗ ਪਿਆ 'ਤੇ ਉਹਨਾਂ ਨੇ ਆਪਣੀ ਮਾਤ-ਭਾਸ਼ਾ ਹਿੰਦੀ ਲਿਖਵਾ ਦਿੱਤੀ…'ਤੇ ਬਸ ਪੰਜਾਬ ਸੂਬੇ ਤੋਂ ਸੂਬੀ ਦਾ ਰੂਪ ਧਾਰਨ ਕਰ ਗਿਆ,ਫਿਰ ਪੰਜਾਬ ਦੇ ਬਣਦੇ ਹੱਕ ਪਾਣੀ, ਬਿਜਲੀ ਆਦਿ ਵੀ ਇੱਕ ਤਰ੍ਹਾਂ ਨਾਲ ਖੋਹ ਲਏ ਗਏ । ਚਲੋ ਜੋ ਬੀਤ ਗਿਆ, ਸੋ ਬੀਤ ਗਿਆਆਪਣੀ ਭਾਸ਼ਾ ਹਿੰਦੀ ਲਿਖਵਾਉਣ ਵਾਲਿਆ ਨੇ, ਆਪਣੀ ਭਾਸ਼ਾ ਪ੍ਰਤੀ ਜ਼ਿਮੇਵਰੀ ਅਤੇ ਫਰਜ਼ ਨਿਭਾਇਆ,ਪਰ ਕੀ ਅੱਜ ਆਪਣੇ-ਆਪ ਨੂੰ ਪੰਜਾਬੀ ਅਖਵਾਉਣ ਵਾਲੇ ਪੰਜਾਬੀ ਪ੍ਰਤੀ ਆਪਣਾ ਫਰਜ ਨਿਭਾ ਰਹੇ ਹਨ…?