Pages

ਏਕੋ ਹੈ ਭਾਈ ਏਕੋ ਹੈ


ਸਤਿੰਦਰਜੀਤ ਸਿੰਘ
ਇਸ ਸੰਸਾਰ ਅੰਦਰ ਸਭ ਨਾਲੋਂ ਜ਼ਿਆਦਾ ਲੁੱਟ ਰੱਬ ਦੇ ਨਾਮ ‘ਤੇ ਹੋ ਰਹੀ ਹੈ, ਖਾਸ ਕਰ ਕੇ ਭਾਰਤਵਰਸ਼ ਦੇ ਲੋਕਾਂ ਨੂੰ ‘ਰੱਬ’ ਦੇ ਨਾਮ ਹੇਠ ਜਿਵੇਂ ਮਰਜ਼ੀ ਬੁੱਧੂ ਬਣਾ ਲਵੋ, ਜਿਵੇਂ ਮਰਜ਼ੀ ਵਰਤ ਲਵੋ, ਉਹ ਆਪਣਾ-ਆਪ ਲੁਟਾ ਦਿੰਦੇ ਹਨ, ਇਸੇ ਕਰ ਕੇ ਕੁੱਝ ਚਾਲਾਕ ਸਾਧਾਂ ਨੇ ਆਪਣੇ-ਆਪ ਨੂੰ ਸੰਸਾਰ ਵਿੱਚ ‘ਬ੍ਰਹਮਗਿਆਨੀ’ ਵਜੋਂ ਸਥਾਪਿਤ ਕਰ ਲਿਆ ‘ਤੇ ਉਹ ਲੋਕਾਂ ਨੂੰ ਵੱਖੋ-ਵੱਖ ਤਰੀਕਿਆਂ ਨਾਲ ਲੁੱਟ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ ਸਮਝਾਇਆ ਕਿ ਉਹ ਪ੍ਰਮਾਤਮਾ ‘ਇੱਕ’ ਹੈ ਅਤੇ ਕਿਤੇ ਬਾਹਰ ਨਹੀਂ, ਉਹ ਤਾਂ ਮਨੁੱਖ ਦੇ ਅੰਦਰ ਹੀ ਹੈ, ਉਹਨੂੰ ਲੱਭਣ ਲਈ ਜੰਗਲਾਂ, ਪਰਬਤਾਂ ਆਦਿ ‘ਤੇ ਜਾ ਕੇ ਸਮਾਧੀਆਂ ਲਗਾਉਣ ਦਾ ਕੋਈ ਲਾਭ ਨਹੀਂ:
ਤਿਲੰਗ ਮਃ ੧ ॥
ਇਆਨੜੀਏ ਮਾਨੜਾ ਕਾਇ ਕਰੇਹਿ ॥
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥
ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥
{ਪੰਨਾ 722}