ਗੁਰੂ
ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਪਾਤਸ਼ਾਹ ਹੋਏ ਹਨ।
ਜਨਮ: 15 ਅਪ੍ਰੈਲ 1469
ਜਨਮ
ਸਥਾਨ: ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਹਿਬ, ਪਾਕਿਸਤਾਨ)
ਮਾਤਾ-ਪਿਤਾ: ਗੁਰੂ ਨਾਨਕ ਦੇਵ ਜੀ ਦੇ
ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਦਾਸ ਜੀ ਸੀ।
ਭੈਣ-ਭਣੋਈਆ: ਬੀਬੀ ਨਾਨਕੀ- ਜੈ ਰਾਮ
ਸੁਪਤਨੀ: ਬੀਬੀ ਸੁਲੱਖਣੀ ਜੀ
ਸੰਤਾਨ: ਗੁਰੂ ਨਾਨਕ ਸਾਹਿਬ ਦੇ ਘਰ ਦੋ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ।
ਭੈਣ-ਭਣੋਈਆ: ਬੀਬੀ ਨਾਨਕੀ- ਜੈ ਰਾਮ
ਸੁਪਤਨੀ: ਬੀਬੀ ਸੁਲੱਖਣੀ ਜੀ
ਸੰਤਾਨ: ਗੁਰੂ ਨਾਨਕ ਸਾਹਿਬ ਦੇ ਘਰ ਦੋ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ।
ਕਾਰਜ: ਗੁਰੂ ਨਾਨਕ ਦੇਵ ਜੀ
ਪੰਜਾਬੀ, ਸੰਸਕ੍ਰਿਤ
ਅਤੇ ਪਾਰਸੀ ਭਾਸ਼ਾ ਵਿੱਚ ਮਾਹਰ ਸਨ। ਉਹਨਾਂ ਨੇ ਜਨੇਊ, ਜਾਤ-ਪਾਤ,
ਪਾਖੰਡ ਅਤੇ ਮੂਰਤੀ-ਪੂਜਾ ਵਰਗੀਆਂ ਫੋਕੀਆਂ ਰਸਮਾਂ ਦਾ ਜ਼ੋਰਦਾਰ ਖੰਡਨ ਕੀਤਾ।
ਗੁਰੂ ਨਾਨਕ ਸਾਹਿਬ ਨੇ ਮਾਨਵਤਾ ਨੂੰ ਕਰਮਕਾਂਡ ਅਤੇ ਪਾਖੰਡ ‘ਚੋਂ ਕੱਢਣ
ਅਤੇ ਇੱਕੋ-ਇੱਕ ਪ੍ਰਮਾਤਮਾ ਨਾਲ ਜੋੜਨ ਲਈ ਸੰਸਾਰਭਰ ਵਿੱਚ ਚਾਰ ਯਾਤਰਾਵਾਂ (ਉਦਾਸੀਆਂ) ਕੀਤੀਆਂ। ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ:
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1;24)