ਸਤਿੰਦਰਜੀਤ ਸਿੰਘ
ਸਲੋਕੁ॥
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
{ਪੰਨਾ 263-264}
ਇਸ ਸਲੋਕ ਵਿੱਚ ਗੁਰੂ ਅਰਜਨ
ਸਾਹਿਬ ਅਕਾਲ ਪੁਰਖ ਦੀ ਸਿਫਤ ਕਰਦੇ ਹੋਏ ਆਖ ਰਹੇ ਹਨ ਕਿ ਹੇ ਪ੍ਰਭੂ! ਗੁਣਾਂ ਤੋਂ ਗਰੀਬ (ਦੀਨ)
ਹੋਏ ਜੀਵਾਂ ਦੇ ਵਿਕਾਰਾਂ ਕਾਰਨ ਪੈਦਾ ਹੋਏ ਮਾਨਸਿਕ ਦਰਦਾਂ ਅਤੇ ਲਾਲਸਾਵਾਂ ਕਾਰਨ ਲੱਗੇ ਹੋਏ
‘ਦੁੱਖਾਂ ਨੂੰ ਦੂਰ ਕਰਨ ਵਾਲੇ’ (ਭੰਜਨਾ), ਹਰ ਜੀਵ ਵਿੱਚ (ਘਟਿ ਘਟਿ) ਇੱਕ ਸਮਾਨ ਵਿਚਰਨ ਵਾਲੇ
ਅਤੇ ਬੁਰੀਆਂ ਆਦਤਾਂ ਕਾਰਨ,ਵਿਕਾਰਾਂ ਕਾਰਨ ਗੁਣਾਂ ਤੋਂ ਯਤੀਮ (ਅਨਾਥ) ਹੋਏ ਜੀਵਾਂ ਨੂੰ ਆਸਰਾ ਦੇਣ
ਵਾਲੇ (ਨਾਥ), ਮੈਂ ਸੱਚੇ ਗੁਰੂ ਦੇ ਰਾਹੀਂ ਤੇਰੀ ਸ਼ਰਣ ਵਿੱਚ ਆਇਆ ਹਾਂ ਭਾਵ ਕਿ ਤੇਰੇ ਵਾਲੇ ਗੁਣ
ਮੈਂ ਜੀਵਨ ਵਿੱਚ ਅਪਣਾ ਲਏ ਹਨ।