Pages

ਗੁਰਬਾਣੀ ਅਤੇ ਰੋਜ਼ਾਨਾ ਜੀਵਨ


ਸਤਿੰਦਰਜੀਤ ਸਿੰਘ
ਇੱਕ ਚੰਗੇ ਅਤੇ ਕਾਬਲ ਅਧਿਆਪਕ ਦਾ ਜੀਵਨ ਵਿੱਚ ਬਹੁਤ ਉਸਾਰੂ ਯੋਗਦਾਨ ਪੈਂਦਾ ਹੈ। ਗੁਰੂ ਗਿਆਨਵਾਨ ਹੋਵੇਗਾ ਤਾਂ ਚੇਲੇ ਵੀ ਉਸ ਵਾਂਗ ਸਚਿਆਰੇ ਹੀ ਨਿਕਲਣਗੇ। ਮਨੁੱਖ ਜਾਤੀ ਨੂੰ ਅੰਧ-ਵਿਸ਼ਵਾਸ਼ ਦੇ ਚੁੰਗਲ ਵਿੱਚੋਂ ਕੱਢ ਕੇ ਸਹੀ ਜੀਵਨ ਸੇਧ ਦੇਣ ਵਾਲੇ ਗੁਰੂ ਸਾਹਿਬ, ਬਹੁਤ ਹੀ ਕਾਬਲ ਅਤੇ ਦੂਰਅੰਦੇਸ਼ ਗੁਰੂ ਸਨ। ਉਹਨਾਂ ਦੀ ਕਾਬਲੀਅਤ ਦੀ ਸਮਝ ਇਸ ਗੱਲ ਤੋਂ ਹੀ ਪੈ ਜਾਂਦੀ ਹੈ ਕਿ ਉਹ ਜਿਸ ਵੀ ਧਰਮ ਅਸਥਾਨ ‘ਤੇ ਗਏ, ਉਸੇ ਖਿੱਤੇ ਵਰਗਾ ਪਹਿਰਾਵਾ ਧਾਰਨ ਕੀਤਾ। ਉਹਨਾਂ ਦੀ ਕਾਬਲੀਅਤ ਹੀ ਸੀ ਕਿ ਉਹ ਜਿਸ ਵੀ ਇਨਸਾਨ ਨਾਲ ਮਿਲੇ, ਉਸਨੂੰ ਉਸਦੇ ਰੋਜ਼ਾਨਾ ਜੀਵਨ ਵਿੱਚੋਂ ਹੀ ਉਦਾਹਰਨਾਂ ਦੇ ਕੇ, ਉਸਦੀ ਰੋਜ਼ਾਨਾ ਜ਼ਿੰਦਗੀ ਨਾਲ, ਆਪਣੀ ਗੱਲਬਾਤ ਦਾ ਧੁਰਾ ਜੋੜ ਕੇ ਸਮਝਾਉਂਦੇ ਸਨ। ਗੁਰੂ ਸਾਹਿਬ ਨੇ ਲੋਕਾਂ ਨੂੰ ਸਮਝਾਉਣ ਲਈ ਗੁੰਝਲਦਾਰ ਸ਼ਬਦਾਂ ਦਾ ਜਾਲ ਨਹੀਂ ਬੁਣਿਆ, ਆਪਣੀ ਗੱਲਬਾਤ ਵਿੱਚ ਆਮ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮਾਂ-ਕਾਰਾਂ ਨੂੰ ਸ਼ਾਮਿਲ ਕੀਤਾ, ਰੋਜ਼ਾਨਾ ਇਨਸਾਨ ਦੇ ਆਲੇ-ਦੁਆਲੇ ਹੁੰਦੀਆਂ ਰਸਮਾਂ-ਰਿਵਾਜਾਂ ਦੀਆਂ ਉਦਾਹਰਨਾਂ ਦਿੱਤੀਆਂ ਅਤੇ ਸਿਧਾਂਤ ‘ੴ’ ਨਾਲ ਜੁੜਨ ਦਾ ਦਿੱਤਾ, ਵਿਕਾਰਾਂ ਨੂੰ ਖਤਮ ਕਰਨ ‘ਤੇ ਜ਼ੋਰ ਦਿੱਤਾ ਇਸਦੀ ਮਿਸਾਲ ਦੇ ਤੌਰ ‘ਤੇ ਦੇਖੋ ਕਿ ਜਦੋਂ ਗੁਰੂ ਸਾਹਿਬ ਇੱਕ ਜੋਗੀ ਨੂੰ ਮਿਲਦੇ ਹਨ ਤਾਂ ਉਸਦੀ ਰੋਜ਼ਾਨਾ ਦੀ ਜ਼ਿੰਦਗੀ ਨਾਲ ‘ੴ’ ਦੇ ਸਿਧਾਂਤ ਨੂੰ ਜੋੜ ਕੇ ਸਮਝਾਉਂਦੇ ਹਨ ਕਿ:
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥