Pages

ਦੇਹਧਾਰੀ ਗੁਰੂ


ਸਤਿੰਦਰਜੀਤ ਸਿੰਘ ਗਿੱਲ

ਦੇਹਧਾਰੀ ਦੇ ਅਰਥ ਨੂੰ ਸਮਝਣ ਦਾ ਯਤਨ ਕਰੀਏ ਤਾਂ ਇਹ ਸਮਝ ਆਉਂਦੀ ਹੈ ਕਿ ਦੇਹਧਾਰੀਦਾ ਭਾਵ ਹੈ ਜੋ ਵੀ ਜੀਵ ਇਸ ਸੰਸਾਰ ਵਿੱਚ ਸਰੀਰਿਕ ਜਾਮੇ ਵਿੱਚ ਵਿਚਰ ਰਿਹਾ ਹੈ। ਇਸ ਸੰਸਾਰ ਵਿੱਚ ਸਰੀਰਿਕ ਜਾਮਾ ਪਹਿਨ ਕੇ ਜਨਮ ਲੈਣਾ ਅਤੇ ਵਾਹਿਗੁਰੂ ਜੀ ਦੀ ਬਖਸ਼ਿਸ ਕੀਤੀ ਹੋਈ ਸਵਾਸਾਂ ਦੀ ਪੂੰਜੀ ਖਤਮ ਹੋਣ ਤੇ ਇਸ ਸੰਸਾਰ ਨੂੰ ਛੱਡ ਜਾਣਾ ਭਾਵ ਮਰ ਜਾਣਾਗੁਰੂ ਸ਼ਬਦ ਤੋਂ ਭਾਵ ਹੈ ਕਿ ਕੋਈ ਐਸਾ ਇਨਸਾਨ ਜੋ ਆਪ ਚਰਿਤਰਵਾਨ ਅਤੇ ਗੁਣਵਾਨ ਹੋਵੇ ਅਤੇ ਲੋਕਾਂ ਦਾ ਸਹੀ ਮਾਰਗ-ਦਰਸ਼ਨ ਕਰਦਾ ਹੋਇਆ ਜੀਵਨ-ਜਾਚ ਸਿਖਾਉਂਦਾ ਅਤੇ ਵਿਆਕਤੀਤਵ ਵਿੱਚ ਔਗੁਣਾਂ ਨੂੰ ਖਤਮ ਕਰਨ ਅਤੇ ਗੁਣਾਂ ਦੇ ਵਿਕਸਤ ਕਰਨ ਦਾ ਤਰੀਕਾ ਸਿਖਾਉਂਦਾ ਹੈ, ਅਤੇ ਧਾਰਮਿਕ-ਗੁਰੂ ਦਾ ਭਾਵ ਉਸ ਸੂਝਵਾਨ ਵਿਆਕਤੀ ਤੋਂ ਹੈ ਜੋ ਸਹੀ ਜੀਵਨ-ਜਾਚ ਦੇ ਨਾਲ-ਨਾਲ ਉਸ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ ਜਾਂ ਇਹ ਕਹਿ ਲਈਏ ਕਿ ਵਾਹਿਗੁਰੂ ਤੱਕ ਪਹੁੰਚਣ ਦਾ ਢੰਗ ਦਸਦਾ ਹੈ।