ਸਤਿੰਦਰਜੀਤ ਸਿੰਘ
ਪੰਜਾਬ ਦਾ ਅਮੀਰ ਵਿਰਸਾ ਅਤੇ ਅਣਖੀਲੇ-ਜਝਾਰੂ
ਪੰਜਾਬੀਆਂ ਦਾ ਸੱਭਿਆਚਾਰ ਅੱਜ ਪੂਰੀ ਤਰ੍ਹਾਂ ਕੁਰਾਹੇ ਪੈ ਚੁੱਕਿਆ ਹੈ। ਪੰਜਾਬ ਦੇ ਸੱਭਿਆਚਾਰ ਦੀ
ਝਲਕ ਪੇਸ਼ ਕਰਦੀਆਂ ਲੋਕ-ਬੋਲੀਆਂ ਅਤੇ ਪੰਜਾਬੀਆਂ ਦੇ ਜੋਸ਼ੀਲੇ ਸੁਭਾਅ ਨੂੰ ਦਰਸਾਉਣ ਵਾਲੇ ਸ਼ਬਦ
ਹੁਣ ਲੱਚਰਤਾ ਅਤੇ ਅਸ਼ਲੀਲਤਾ ਭਰੇ ਬੋਲਾਂ ਵਿੱਚ ਬਦਲ ਗਏ ਹਨ। ਨਸਾਂ ਵਿੱਚ ਜੰਮੇ ਖੂਨ ਨੂੰ ਵਹਾਅ
ਦੇਣ ਵਾਲੇ ਬੋਲਾਂ ਨਾਲ ਗੜੁੱਚ ਢਾਡੀ ਵਾਰਾਂ ਤਾਂ ਹੁਣ ਇਤਿਹਾਸ ਬਣ ਕੇ ਰਹਿ ਗਈਆਂ ਹਨ, ਪੁਰਾਣੀਆਂ ਢਾਡੀ-ਵਾਰਾਂ ਨੂੰ ‘ਨਵੇਂ ਮਿਊਜ਼ਿਕ’ ਦੀ ਚਾਦਰ ਵਿੱਚ ਲਪੇਟ ਕੇ ਲਿਆਂਦਾ ਜਾ ਰਿਹਾ
ਹੈ ਜਿਸ ਵਿੱਚ ਮਿਊਜ਼ਿਕ ਦੇ ਸ਼ੋਰ-ਸ਼ਰਾਬੇ ਵਿੱਚ ਆਤਮਾ ਨੂੰ ਝੰਜੋੜਨ ਵਾਲੀ ਅਵਾਜ਼ ਦਬਾ ਦਿੱਤੀ
ਜਾਂਦੀ ਹੈ। ਲੋਕਾਂ ਦੀ ਸੋਚ ਅਤੇ ਮਾਨਸਿਕਤਾ ਨੂੰ ਐਸਾ ਪੁੱਠਾ ਗੇੜਾ ਦਿੱਤਾ ਗਿਆ ਹੈ ਕਿ ਚੰਗੇ ਗੀਤ
ਸੁਣਨਾ ਕੋਈ ਵਿਰਲਾ ਹੀ ਪਸੰਦ ਕਰਦਾ ਹੈ।