Pages

ਪਤਿਤ: ਅੰਦਰੋਂ ਜਾਂ ਬਾਹਰੋਂ...?


ਸਤਿੰਦਰਜੀਤ ਸਿੰਘ
ਗੁਰੂ ਨਾਨਕ ਸਾਹਿਬ ਸਿੱਖ ਧਰਮਦੀ ਬੁਨਿਆਦ ਰੱਖਣ ਵਾਲੇ ਮਹਾਨ ਕ੍ਰਾਂਤੀਕਾਰੀ ਤੇ ਦੂਰਅੰਦੇਸ਼ ਜਗਤ ਰਹਿਬਰ ਸਨ, ਜਿੰਨ੍ਹਾਂ ਨੇ ਸਦੀਆਂ ਦੀ ਗੁਲਾਮ ਸੋਚ ਨੂੰ ਮੁੜ ਆਜ਼ਾਦ ਹੋਣ ਲਈ ਹਲੂਣਿਆ, ਉਸਨੂੰ ਵਿਕਾਸ ਵੱਲ ਤੋਰਿਆ, ਉਸ ਨੂੰ ਦੇ ਸਿਧਾਂਤ ਦਾ ਪਾਠ ਪੜ੍ਹਾਇਆ ਤੇ ਉਹਨਾਂ ਵੱਲੋਂ ਬਿਆਨ ਕੀਤੇ ਇਸ ਸਿਧਾਂਤ ਨੂੰ ਸਿੱਖ ਕੇ, ਸਮਝ ਕੇ, ਜੀਵਨ ਵਿੱਚ ਢਾਲਣ ਵਾਲਿਆਂ ਨੂੰ ਸਿੱਖਹੋਣ ਦਾ ਮਾਣ ਮਿਲਿਆ। ਸਿੱਖਦਾ ਮਤਲਬ ਸਿੱਖਣ ਵਾਲਾਤੋਂ ਵੀ ਲਿਆ ਜਾਂਦਾ ਹੈ ਗੁਰੂ ਸਾਹਿਬ ਨੇ ਜੋ ਵੀ ਕਦਮ ਸਮਾਜ ਸਾਹਮਣੇ ਉਠਾਏ ਜਾਂ ਇੰਝ ਕਹਿ ਲਈਏ ਕੇ ਜੋ ਵੀ ਸ਼ਬਦ, ਗੁਰੂ ਸਾਹਿਬ ਨੇ ਲੋਕਾਂ ਨੂੰ ਮੁਖਾਤਿਬ ਹੋ ਕੇ ਉਚਾਰੇ ਉਹ ਸਿੱਖਿਆ ਨਾਲ ਭਰਪੂਰ ਸਨ, ਉਹਨਾਂ ਪਿੱਛੇ ਕੰਮ ਕਰਦਾ ਕੋਈ ਨਾ ਕੋਈ ਠੋਸ ਕਾਰਨ ਜ਼ਰੂਰ ਸੀ, ਜਿਸਨੂੰ ਅੱਜ ਦੇ ਸਮੇਂ ਸਾਇੰਸ ਵੀ ਸਹੀ ਠਹਿਰਾ ਰਹੀ ਹੈ। ਗੁਰੂ ਸਾਹਿਬ ਵੱਲੋਂ ਉਚਾਰਨ ਕੀਤੀ ਬਾਣੀ ਸੰਸਾਰ ਲਈ ਪ੍ਰੇਰਨਾ ਸ੍ਰੋਤ ਹੈ, ਜੋ ਵੀ ਚਾਹੇ ਇਸ ਬਾਣੀ ਤੋਂ ਮਾਰਗਦਰਸ਼ਨ ਲੈ ਸਕਦਾ ਹੈ, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਿਨ੍ਹਾਂ ਕਿਸੇ ਵਿਤਕਰੇ ਦੇ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥{ਪੰਨਾ 747} ਦੇ ਸਿਧਾਂਤ ਨੂੰ ਸਮਾਜ ਅੱਗੇ ਰੱਖਦਿਆਂ ਸਭ ਨੂੰ ਬਰਾਬਰ ਉਪਦੇਸ਼, ਸਿੱਖਿਆ ਦਿੱਤੀ ਹੈ ਕਿ:
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ {ਪੰਨਾ 747}