ਸਤਿੰਦਰਜੀਤ ਸਿੰਘ
ਗਉੜੀ
ਸੁਖਮਨੀ ਮਃ ੫ ॥
ਇਸ ਬਾਣੀ ਦਾ ਨਾਮ ਹੈ ‘ਸੁਖਮਨੀ’
ਅਤੇ ਇਹ ਗਉੜੀ ਰਾਗ ਵਿੱਚ ਦਰਜ ਹੈ। ਇਸ ਦੇ ਉਚਾਰਨ ਵਾਲੇ ਗੁਰੂ ਅਰਜਨ ਸਾਹਿਬ ਜੀ ਹਨ।
ਸਲੋਕੁ
॥
ੴ
ਸਤਿਗੁਰ ਪ੍ਰਸਾਦਿ ॥
ਆਦਿ
ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥
ਸਤਿਗੁਰਏ
ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥
ਅਰਥ:-ਗੁਰੂ ਅਰਜਨ ਸਾਹਿਬ
ਸੁਖਮਨੀ ਸਾਹਿਬ ਦੀ ਬਾਣੀ ਦੀ ਸ਼ੁਰੂਆਤ ‘ੴ ਸਤਿਗੁਰ ਪ੍ਰਸਾਦਿ’
ਆਖ ਕੇ ਕਰਦੇ ਹਨ ਜਿਸ ਦਾ ਮਤਲਬ ਹੈ ਕਿ ‘ਉਹ ਪ੍ਰਮਾਤਮਾ ਇੱਕ ਹੈ ਅਤੇ ਉਹ ਸੱਚੇ ਗੁਰੂ ਦੀ ਕਿਰਪਾ
ਨਾਲ ਮਿਲਦਾ ਹੈ’ ਅੱਗੇ ਗੁਰੂ ਸਾਹਿਬ ਆਖਦੇ ਹਨ ਕਿ
ਮੇਰੀ ਉਸ ‘ਸਭ ਤੋਂ ਵੱਡੇ’ (ਗੁਰਏ) ਭਾਵ ਅਕਾਲ ਪੁਰਖ ਨੂੰ ਨਮਸਕਾਰ (ਨਮਹ) ਹੈ, ਜੋ ਸਭ ਦਾ
ਮੁੱਢ (ਆਦਿ) ਹੈ, ਅਤੇ ਜੋ ਜੁੱਗਾਂ ਦੇ
ਮੁੱਢ ਤੋਂ (ਜੁਗਾਦਿ) ਹੈ। ਉਸ ਅਕਾਲ ਪੁਰਖ ਸਤਿਗੁਰੂ ਨੂੰ ਮੇਰੀ ਨਮਸਕਾਰ ਹੈ, ਉਸ ਸ਼੍ਰੀ ਗੁਰਦੇਵ
ਜੀ ਨੂੰ ਮੇਰੀ ਨਮਸਕਾਰ ਹੈ ।1।