Pages

ਸੁਖਮਨੀ ਸਾਹਿਬ: ਅਸ਼ਟਪਦੀ-4


ਸਤਿੰਦਰਜੀਤ ਸਿੰਘ
ਸਲੋਕੁ ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥
{ਪੰਨਾ 266}
ਇਸ ਸਲੋਕ ਵਿੱਚ ਗੁਰੂ ਅਰਜਨ ਸਾਹਿਬ ਆਖ ਰਹੇ ਹਨ ਕਿ ਹੇ ਅੰਞਾਣ (ਇਆਨਿਆ)! ਹੇ ਗੁਣ-ਹੀਨ (ਨਿਰਗੁਨੀਆਰ) ਮਨੁੱਖ! ਜਿਸ ਕੁਦਰਤ ਰੂਪੀ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਮਾਲਕ ਨੂੰ ਸਦਾ ਯਾਦ ਕਰ, ਉਸਦੇ ਗੁਣਾਂ ਨੂੰ ਆਪਣੇ ਚੇਤੇ ਵਿੱਚ ਰੱਖ, ਉਸਦੇ ਗੁਣ ਹੀ ਤੇਰੇ ਨਾਲ ਸਾਥ ਨਿਭਾਉਣਗੇ ਭਾਵ ਜੇ ਤੂੰ ਉਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਲਿਆ ਤਾਂ ਉਸਦੇ ਗੁਣ ਹਮੇਸ਼ਾ ਤੇਰੇ ਕਿਰਦਾਰ ਵਿੱਚ ਹੋਣਗੇ1
ਅਸਟਪਦੀ
ਰਮਈਆ ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
ਇਸ ਅਸ਼ਟਪਦੀ ਵਿੱਚ ਗੁਰੂ ਅਰਜਨ ਸਾਹਿਬ ਆਖ ਰਹੇ ਹਨ ਕਿ ਹੇ ਜੀਵ (ਪਰਾਨੀ)! ਉਸ ਪ੍ਰਮਾਤਮਾ (ਰਮਈਆ) ਦੇ ਗੁਣ ਯਾਦ ਕਰ (ਚੇਤਿ), ਪਤਾ ਨਹੀਂ ਕਿਹੜੇ ਵੇਲੇ ਤੋਂ, ਕਿਹੜੇ ਮੁੱਢ ਤੋਂ ਇਹ ਗੁਣ, ਜੀਵ ਦੇ ਕਿਰਦਾਰ ਨੂੰ ਕਿੰਨਾ ਸੁਹਣਾ ਬਣਾ ਕੇ ਲੋਕਾਂ ਨੂੰ ਦਿਖਾ ਰਹੇ ਹਨ ਭਾਵ ਕਿ ਸ਼ੁਰੂਆਤ ਤੋਂ ਹੀ ਇਹ ਗੁਣਾਂ ਨੂੰ ਜਿਸ ਨੇ ਵੀ ਅਪਣਾਇਆ ਉਹ ਚੰਗਾ ਕਿਰਦਾਰ ਬਣਾ ਕੇ ਸਮਾਜ ਵਿੱਚ ਵਡਿਆਈ ਪਾਉਂਦਾ ਰਿਹਾ ਹੈ।