Pages

ਕਰਵਾ ਚੌਥ: ਇੱਕ ਭਰਮ





ਸਤਿੰਦਰਜੀਤ ਸਿੰਘ

ਧਰਤੀ ਦਾ ਗੁਲਾਮ ਭਾਵ ਧਰਤੀ ਦੁਆਲੇ ਦਿਨ-ਰਾਤ ਬਿਨ੍ਹਾਂ ਸਾਹ ਲਏ ਚੱਕਰ ਲਾਉਣ ਵਾਲਾ ਚੰਦਰਮਾ ਜੋ ਕਿ ਧਰਤੀ ਦਾ ਕੁਦਰਤੀ ਉਪ-ਗ੍ਰਹਿ ਹੈ ਅਤੇ ਪ੍ਰਮਾਤਮਾ ਦੀ ਰਚਨਾ ਕੁਦਰਤ ਵੱਲੋਂ ਤੈਅ ਕੀਤੇ ਨਿਯਮਾਂ ਅਧੀਨ ਹੈ, ਕਿਸੇ ਦਾ ਕੁਝ ਨਹੀਂ ਸੰਵਾਰ ਸਕਦਾ। ਕਰਵਾ ਚੌਥ ਦਾ ਵਰਤ ਜੋ ਕਿ ਚੰਨ ਨੂੰ ਦੇਖ ਕੇ ਖਤਮ ਕੀਤਾ ਜਾਂਦਾ ਹੈ ਇੱਕ ਪਾਖੰਡ, ਵਹਿਮ, ਅੰਧ-ਵਿਸ਼ਵਾਸ਼, ਕਰਮਕਾਂਡ...ਤੋਂ ਵੱਧ ਕੁਝ ਨਹੀਂ। ਜੀਵਨ ਦੇਣ 'ਤੇ ਲੈਣ ਵਾਲਾ ਇੱਕੋ-ਇੱਕ ਪ੍ਰਮਾਤਮਾ ਹੈ ਕੋਈ ਗ੍ਰਹਿ ਜਾਂ ਉਪ-ਗ੍ਰਹਿ ਨਹੀਂ। ਜਿਸ ਦਾ ਧਰਮ ਇਹ ਕੰਮ ਕਰਨ

ਦੀ ਇਜ਼ਾਜ਼ਤ ਦਿੰਦਾ ਹੈ ਉਹਨਾਂ ਨੂੰ ਮੁਬਾਰਕ ਪਰ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਪਾਖੰਡ ਅਤੇ ਕਰਮਕਾਂਡ ਤੋਂ ਮੁਕਤ ਕਰਨ ਲਈ ਕ੍ਰਾਂਤੀ ਲਿਆਂਦੀ ਸੀ, ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਹੋਏ ਹਨ ਫਿਰ ਸਿੱਖ ਕਿਉਂ ਇਹਨਾਂ ਕਰਮਕਾਂਡਾ ਨੂੰ ਮਨਾ ਰਹੇ ਹਨ...? ਜਿਸ ਪਾਖੰਡ 'ਚੋਂ ਗੁਰੂ ਸਾਹਿਬ ਨੇ ਕੱਢਿਆ ਸੀ, ਉਸੇ ਵਿੱਚ ਫਿਰ ਧਸਦੇ ਜਾ ਰਹੇ ਹਾਂ, ਜੇ ਮੰਗਣਾ ਹੀ ਹੈ ਤਾਂ ਜੀਵਨ ਲਈ ਖੁਸੀਆਂ ਪ੍ਰਮਾਤਮਾ ਤੋਂ ਮੰਗੋ, ਉਸਦੀ ਕਿਸੇ ਰਚਨਾ ਤੋਂ ਨਹੀਂ, ਜਿਸਨੂੰ ਪ੍ਰਮਾਤਮਾ ਰੱਖੇ ਉਸਨੂੰ ਕੋਈ ਨਹੀਂ ਮਾਰ ਸਕਦਾ, ਗੁਰਬਾਣੀ ਦਾ ਉਪਦੇਸ਼ ਸਪੱਸ਼ਟ ਹੈ: