ਸਤਿੰਦਰਜੀਤ ਸਿੰਘ
ਸੰਸਾਰ ਦੀ ਵਿਵਸਥਾ ਬੜੀ ਗੁੰਝਲਦਾਰ ਹੈ। ਹਰ ਚੀਜ਼ ਵਿੱਚ ਪ੍ਰਮਾਤਮਾ ਵਸਦਾ ਹੈ, ਜੀਵ-ਜੰਤੂ, ਮਨੁੱਖ ਆਦਿ ਸਭ ਵਿੱਚ ਉਹ 'ਕਰਤਾਰ' ਆਪ ਸਮਾਇਆ ਹੋਇਆ ਹੈ, ਇੱਥੋਂ
ਤੱਕ ਕਿ ਬਨਸਪਤੀ ਮਤਲਬ ਛੋਟੇ-ਵੱਡੇ ਪੇੜ-ਪੌਦੇ ਸਭ ਉਸ ਕਰਤਾਰ ਦਾ ਬਸੇਰਾ ਬਣੇ ਹੋਏ ਹਨ, ਇਸ ਗੱਲ ਦੀ ਪੁਸ਼ਟੀ ‘ਬਲਿਹਾਰੀ ਕੁਦਰਤਿ ਵਸਿਆ' ਰਾਹੀਂ ਗੁਰਬਾਣੀ ਵੀ ਕਰਦੀ ਹੈ ਅਤੇ ਵਿਗਿਆਨ
ਦੇ ਉੱਚ-ਕੋਟੀ ਦੇ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਵੀ ਸਿੱਧ ਕਰ ਦਿਖਾਇਆ ਕਿ ਪੇੜ-ਪੌਦੇ, ਸਾਰੀ ਬਨਸਪਤੀ ਵੀ ਜੀਵਤ ਹੈ, ਸਾਹ ਲੈਂਦੀ ਹੈ, ਭੋਜਨ ਖਾਂਦੀ ਹੈ 'ਤੇ ਬਾਕੀ ਹੋਰ ਕਿਰਿਆਵਾਂ ਵੀ ਕਰਦੀ ਹੈ, ਹਾਂ ਤੁਰ-ਫਿਰ ਨਹੀਂ ਸਕਦੀ ਪਰ ਇਹਨਾਂ ਵਿੱਚ ਜ਼ਿੰਦਗੀ
ਹੈ।
ਵਿਗਿਆਨ ਨੇ ਜੀਵਾਂ ਦੀ ਪ੍ਰਕਾਰ-ਵੰਡ ਮੁੱਖ ਤੌਰ ‘ਤੇ
ਤਿੰਨ ਕਿਸਮਾਂ ਨਾਲ ਕੀਤੀ ਹੈ: (1) ਸ਼ਾਕਾਹਾਰੀ
(2) ਮਾਸਾਹਾਰੀ (3) ਸਰਬ ਆਹਾਰੀ।