ਸਤਿੰਦਰਜੀਤ ਸਿੰਘ
ਪਉੜੀ-3
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ
ਕਿ ਜਿਸ ਕਿਸੇ ਮਨੁੱਖ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਪਾ ਲਿਆ ਹੈ, ਉਸ ਦੀ ਸਮਰੱਥਾ (ਤਾਣੁ)
ਹੋ ਜਾਂਦੀ ਹੈ ਕਿ ਉਹ ਪ੍ਰਮਾਤਮਾ ਦੇ ਉਹਨਾਂ ਗੁਣਾਂ,
ਉਸਦੇ ਗੁਣਾਂ ਦੀ ਸਮਰੱਥਾ
(ਤਾਣੁ) ਬਾਰੇ ਹੀ ਗੱਲ ਕਰਦਾ ਹੈ, ਉਸਦੀ ਸਿਫਤ-ਸਲਾਹ ਕਰਦਾ ਹੈ
ਗਾਵੈ ਕੋ ਦਾਤਿ ਜਾਣੈ ਨੀਸਾਣੁ॥
ਉਹ ਮਨੁੱਖ ਰੱਬੀ ਗੁਣਾਂ ਦੀ
ਬਖਸ਼ਿਸ਼ (ਦਾਤਿ), ਵਡਿਆਈ ਨੂੰ ਹੀ ਗਾਉਂਦਾ ਹੈ, ਗੁਣ ਧਾਰਨ ਕਰਦਾ ਹੈ ਅਤੇ ਇਸ ਨੂੰ ਹੀ ਉਹ, ਉਸ ਪ੍ਰਮਾਤਮਾ ਦੀ ਰਹਿਮਤ
ਦੀ ਨਿਸ਼ਾਨੀ ਸਮਝਦਾ ਹੈ ਭਾਵ ਕਿ ਉਹ ਗੁਣਾਂ ਨੂੰ ਪਾਉਣ ਅਤੇ ਉਹਨਾਂ ਦੀ ਵਡਿਆਈ
ਕਰਨ ਨੂੰ ਹੀ ਉਸ ਪ੍ਰਮਾਤਮਾ ਦੇ ਮਿਲਣ ਦੀ,
ਉਸਦੀ ਮਿਹਰ ਦੀ ਨਿਸ਼ਾਨੀ ਸਮਝਦਾ ਹੈ।