ਸਤਿੰਦਰਜੀਤ ਸਿੰਘ
‘ਸਰਮਾਏਦਾਰੀ ਪ੍ਰਥਾ’ ਉਹ ਦਸਤੂਰ ਸੀ ਜਿਸ ਨਾਲ ਧਨਾਢ
ਲੋਕ ਹੇਠਲੇ ਅਤੇ ਮੱਧ ਵਰਗ ਨੂੰ ‘ਪੈਰ ਦੀ ਜੁੱਤੀ’ ਸਮਝਦੇ ਸਨ ਅਤੇ ਆਪਣੇ ਘਰੇਲੂ ਅਤੇ ਖੇਤੀਬਾੜੀ
ਦੇ ਕੰਮਾਂ ਵਿੱਚ ਮਜ਼ਦੂਰਾਂ ਦਾ ਰੱਜ ਕੇ ਲਾਹਾ ਉਠਾਉਂਦੇ ‘ਤੇ ਇਵਜ਼ ਵਿੱਚ ਜੋ ਮਜ਼ਦੂਰੀ ਦਿੰਦੇ ਉਹ
ਜੀਵਨ ਨਿਰਬਾਹ ਲਈ ਕਾਫੀ ਨਹੀਂ ਸੀ ਹੁੰਦੀ। ਸਮਾਜ ਜ਼ਾਤਾਂ ਦੇ ਨਾਲ-ਨਾਲ ਅਮੀਰ ‘ਤੇ ਗਰੀਬ ਵਿੱਚ ਵੀ
ਵੰਡਿਆ ਹੋਇਆ ਸੀ। ਆਰਥਿਕ ਪੱਖੋਂ ਦੋ ‘ਜ਼ਾਤਾਂ’ ਸਨ ਇੱਕ ਜਗੀਰਦਾਰ (ਅਮੀਰ) ‘ਤੇ ਦੂਸਰੀ ਮਜ਼ਦੂਰ
(ਗਰੀਬ)। ਅਮੀਰ ਵਰਗ ਗਰੀਬਾਂ ਦਾ ਸ਼ੋਸ਼ਣ ਆਰਥਿਕ ਪੱਖੋਂ ਹੀ ਨਹੀਂ ਬਲਕਿ ਸਰੀਰਿਕ ਪੱਖੋਂ ਵੀ ਕਰਦਾ ਸੀ। ‘ਉੱਪਰਲੇ’ ਅਤੇ
‘ਹੇਠਲੇ’ ਵਰਗਾਂ ਵਿੱਚਲੇ ਫਰਕ ਨੂੰ ਖਤਮ ਕਰਦਿਆਂ ਗੁਰੂ ਸਾਹਿਬ ਨੇ ਫੁਰਮਾਇਆ:
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ
ਨਦਰਿ ਤੇਰੀ ਬਖਸੀਸ ॥੪॥੩॥ {ਪੰਨਾ 15}