ਸਤਿੰਦਰਜੀਤ ਸਿੰਘ
ਸਲੋਕ
ਆਦਿ
ਸਚੁ ਜੁਗਾਦਿ ਸਚੁ॥
ਗੁਰੂ ਨਾਨਕ ਸਾਹਿਬ ਜੀ
ਇਸ ਸ਼ਬਦ ਵਿੱਚ 'ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮਾਂ ਦੀ ਉਸਤਤ ਕਰਦੇ ਹੋਏ ਸਮਝਾਉਂਦੇ ਹਨ ਕਿ ਇਸ ਸਾਰੀ ਕਾਇਨਾਤ ਦਾ 'ਰਚਣਹਾਰ, ਅਕਾਲ ਪੁਰਖ ਪ੍ਰਮਾਤਮਾ, ਉਸਦੇ ਨਿਯਮ, ਕਾਨੂੰਨ ਅਤੇ ਸਿਧਾਂਤ ਮੁੱਢ (ਆਦਿ) ਤੋਂ ਹੀ ਭਾਵ ਸ਼ੁਰੂ
ਤੋਂ ਹੀ ਸੱਚ ਹਨ, ਅਟੱਲ ਹਨ, ਜੁੱਗਾਂ-ਜੁੱਗਾਂ
(ਜੁਗਾਦਿ) ਤੋਂ ਹੀ ਆਪਣੇ ਅਟੱਲ ਰੂਪ ਵਿੱਚ ਮੌਜੂਦ ਹਨ,
ਹੈ ਭੀ
ਸਚੁ ਨਾਨਕ ਹੋਸੀ ਭੀ ਸਚੁ॥੧॥ (ਜਪੁ, ਪੰਨਾ ੧)
‘ਪ੍ਰਮਾਤਮਾ’ (ਉਸਦੇ ਨਿਯਮ) ਵਰਤਮਾਨ (ਹੈ)
ਵਿੱਚ ਵੀ ਮੌਜੂਦ ਹੈ, ਸਾਰੀ ਕਾਇਨਾਤ ਵਿੱਚ ਵਰਤ ਰਿਹਾ ਹੈ ਅਤੇ ਭਵਿੱਖ (ਹੋਸੀ)
ਵਿੱਚ ਵੀ ਇਸੇ ਤਰ੍ਹਾਂ ਆਪਣੇ ਅਟੱਲ ਰੂਪ ਵਿੱਚ ਹੋਵੇਗਾ...!!! ॥1॥