Pages

ਜਪੁ ਜੀ ਸਾਹਿਬ- 1


ਮੂਲ ਮੰਤਰ
ਸਤਿੰਦਰਜੀਤ ਸਿੰਘ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

'ਮੂਲ' ਦਾ ਅਰਥ ਮੁਢਲਾ, ਜੜੵ, ਸ਼ੁਰੂਆਤੀ ਅਤੇ 'ਮੰਤਰ' ਦਾ ਅਰਥ ਸਲਾਹ, ਮਸ਼ਵਰਾ
'ਮੰਤਰ' ਸ਼ਬਦ, ਸ਼ਬਦ 'ਮੰਤਰੀ' ਤੋਂ ਹੋਂਦ ਵਿੱਚ ਆਇਆ 'ਮੰਤਰੀ' ਦਾ ਅਰਥ ਸਲਾਹਕਾਰ ਅਤੇ 'ਮੰਤਰ' ਦਾ ਮਤਲਬ ਸਲਾਹ...!!!
ਗੁਰੂ ਨਾਨਕ ਸਾਹਿਬ ਜੋ ਸਾਨੂੰ ਮੁਢਲੀ ਸਲਾਹ ਦੇ ਰਹੇ ਹਨ ਉਹ ਹੈ:
'' ਭਾਵ ਕਿ ‘ਉਹ ਇੱਕ ਹੈ'ਤੇ ਅਸੀਂ ਵੀ ਉਸ ਵਾਂਗ ਇੱਕ ਹੋਣਾ ਹੈ, ਅੰਦਰੋਂ ਅਤੇ ਬਾਹਰੋਂ, ਜੋ ਸਾਡੇ ਮੁੱਖ ‘ਤੇ ਹੈ, ਉਹੀ ਮਨ ਵਿੱਚ ਹੋਵੇ, ਸਿਰਫ ਦਿਖਾਵੇ ਲਈ ਧਾਰਮਿਕ ਰਸਮਾਂ ਕਰਨੀਆਂ, ਪਹਿਰਾਵਾ ਪਾਉਣਾ ਕਾਫੀ ਨਹੀਂ, ਮਨ ਵਿੱਚੋਂ ਵੀ ਵਿਕਾਰਾਂ ਨੂੰ ਕੱਢਣਾ ਹੈ, ਨਿਮਰਤਾ ਅਤੇ ਗੁਣਾਂ ਨੂੰ ਅਪਨਾਉਣਾ ਹੈ।
'ਸਤਿ ਨਾਮੁ' ਭਾਵ ਕਿ ‘ਉਹ ਸੱਚਾ ਹੈ’ ਉਸਦੇ ਸਾਰੇ ਨਿਯਮ ਹਮੇਸ਼ਾ ਸੱਚ ਹਨ, ‘ਤੇ ਅਸੀਂ ਵੀ ਉਸ ਵਾਂਗ ਸੱਚੇ ਹੋਣਾ ਹੈ, ਅੰਦਰੋਂ ਅਤੇ ਬਾਹਰੋਂ ਸੱਚੇ।