Pages

ਗੁਰਬਾਣੀ ਵਿੱਚ ਦੂਸਰੇ ਦਾ ਸੰਕਲਪ




ਸਤਿੰਦਰਜੀਤ ਸਿੰਘ

ਗੁਰੂ ਨਾਨਕ ਸਾਹਿਬ ਦੀ ਰਸਨਾ ਰਾਹੀਂ ਮਾਨਵਤਾ ਦੇ ਭਲੇ ਦੀ ਆਵਾਜ਼ ਅਤੇ ਸਮਝ ਤੋਂ ਸ਼ੁਰੂ ਹੁੰਦੀ ਹੈ ਜਿਸਦਾ ਮਾਤਲਬ ਹੈ ‘ਉਹ ਅਕਾਲ ਪੁਰਖ ਜੋ ਜ਼ਰੇ-ਜ਼ਰੇ ਵਿੱਚ ਇਕਸਾਰ ਸਮਾਇਆ ਹੋਇਆ ਹੈ’। ਪ੍ਰੋ.ਸਾਹਿਬ ਸਿੰਘ ਅਨੁਸਾਰ: "" ਦਾ ਉੱਚਾਰਨ ਹੈ-  “ਇਕ (ਏਕ) ਓਅੰਕਾਰ" ਅਤੇ ਇਸਦਾ ਅਰਥ ਹੈ "ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ" ੴ ਤੋਂ ਬਾਅਦ ਹੈ ‘ਸਤਿ ਨਾਮੁ’ ਜਿਸਦਾ ਮਤਲਬ ਹੈ ‘ਉਹ ਪ੍ਰਮਾਤਮਾ ਜਿਸ ਦਾ ਨਾਮ ਹੋਂਦ ਵਾਲਾ ਹੈ’ ਜੋ ਸੰਸਾਰ ਦਾ  ਕਰਤਾ ਪੁਰਖੁ’, ਗੁਰਬਾਣੀ ਵਿੱਚ ‘ਪੁਰਖੁ’ ਦਾ ਮਤਲਬ ਉਸ ‘ਓਅੰਕਾਰ’ ਤੋਂ ਹੈ ਜੋ ਸਾਰੇ ਸੰਸਾਰ ਵਿੱਚ ਵਿਆਪਕ ਹੈ. ਜਿਹੜਾ ‘ਨਿਰਭਉ’ ਹੋਣ ਦੇ ਨਾਲ-ਨਾਲ  ਨਿਰਵੈਰੁ’ ਵੀ ਹੈ ਅਕਾਲ ਮੂਰਤਿ’ ਭਾਵ ਜੋ ਕਾਲ ਤੋਂ ਪਰੇ ਹੈ, ਜੋ ‘ਅਜੂਨੀ’ ਹੈ  ਭਾਵ ਕਿ ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਜੰਮਦਾ ‘ਤੇ ਮਰਦਾ ਨਹੀਂ, ਜੋ ‘ਸੈਭੰ’ ਹੈ ਭਾਵ ‘ਜਿਸਦਾ ਪ੍ਰਕਾਸ਼ ਆਪਣੇ-ਆਪ ਤੋਂ ਹੀ ਹੈ’ ਅਤੇ ਉਸਨੂੰ ‘ਗੁਰ ਪ੍ਰਸਾਦਿ’ ਰਾਹੀਂ ਪਾਇਆ ਜਾ ਸਕਦਾ ਹੈ ਭਾਵ ਕਿ ਉਸਨੂੰ ‘ਗੁਰੂ ਦੀ ਕਿਰਪਾ ਨਾਲ ਪ੍ਰਾਪਤ’ ਕੀਤਾ ਜਾ ਸਕਦਾ ਹੈ। ਉਸ ਪ੍ਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ, ਉਹ ਆਪਣੇ-ਆਪ ਤੋਂ ਹੈ, ਉਹ ਕਿਸੇ ਵੀ ਮਨੁੱਖ ਦੇ ਬਣਾਉਣ ਨਾਲ ਨਹੀਂ ਬਣਦਾ। ਗੁਰਬਾਣੀ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ:
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ {ਪੰਨਾ 2}

ਗੁਰੂ ਹਰਗੋਬਿੰਦ ਸਾਹਿਬ ਜੀ


ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਛੇਵੇਂ ਪਾਤਸ਼ਾਹ ਹੋਏ ਹਨ। 


ਜਨਮ: 19 ਜੂਨ 1595 ਯੂਲੀਅਨ (ਹਾੜ ਵਦੀ 7, 21 ਹਾੜ੍ਹ ਸੰਮਤ 1652 ਵੀਰਵਾਰ, 21 ਹਾੜ / 5 ਜੁਲਾਈ ਨਾਨਕਸ਼ਾਹੀ)
ਜਨਮ ਸਥਾਨ: ਗੁਰੂ ਕੀ ਵਡਾਲੀ, ਅੰਮ੍ਰਿਤਸਰ।
ਮਾਤਾ-ਪਿਤਾ: ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਗੰਗਾ ਜੀ ਅਤੇ ਪਿਤਾ ਜੀ ਦਾ ਗੁਰੂ ਅਰਜਨ ਦੇਵ ਜੀ ਹੈ।
ਸੁਪਤਨੀ: ਮਾਤਾ ਨਾਨਕੀ ਜੀ
ਸੰਤਾਨ: ਗੁਰੂ ਹਰਗੋਬਿੰਦ ਸਾਹਿਬ ਦੇ ਘਰ ਇੱਕ ਸਪੁੱਤਰੀ ਬੀਬੀ ਵੀਰੋ ਅਤੇ ਪੰਜ ਪੁੱਤਰਾਂ ਗੁਰਦਿਤਾ ਜੀ, ਸੂਰਜ ਮੱਲ ਜੀ, ਅਨੀ ਰਾਏ ਜੀ, ਅਟੱਲ ਰਾਏ ਜੀ ਅਤੇ (ਗੁਰੂ) ਤੇਗ ਬਹਾਦਰ ਜੀ ਨੇ ਜਨਮ ਲਿਆ।
ਗੁਰਗੱਦੀ: 25 ਮਈ 1606 ਯੂਲੀਅਨ, (ਜੇਠ ਵਦੀ 14, 28 ਜੇਠ ਸੰਮਤ 1663 ਬਿਕ੍ਰਮੀ, ਐਤਵਾਰ, 28 ਜੇਠ/11 ਜੂਨ  ਨਾਨਕਸ਼ਾਹੀ)