ਸਤਿੰਦਰਜੀਤ ਸਿੰਘ
25/02/2012 ਨੂੰ ਜਥੇਦਾਰਾਂ ਦੀ ਇਕੱਤਰਤਾ ਵਿੱਚ ਸੰਤ ਸਮਾਜ ਦੇ ਕਹਿਣ ‘ਤੇ ਇੱਕ ‘ਅਹਿਮ’ ਫੈਸਲਾ ਲਿਆ ਗਿਆ ਜਿਸ ਤਹਿਤ ਜਥੇਦਾਰਾਂ ਨੇ ਸਾਰੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇਕਸਾਰ ਕਰਨ ਲਈ 6 ਮਾਰਚ ਨੂੰ ਸਾਰੇ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਿਲੇਬਸ ਸਮੇਤ ਬੁਲਾਇਆ ਸੀ। ਇਹ ਪ੍ਰੋਗਰਾਮ ਕਿਸੇ ਕਾਰਨ ਰੱਦ ਹੋ ਗਿਆ ਹੈ, ਕੁਝ ਸਮੇਂ ਲਈ ਜਾਂ ਪੂਰੀ ਤਰ੍ਹਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਿਲੇਬਸ ਵਿੱਚ ਇਕਸਾਰਤਾ ਲਿਆਉਣੀ ਠੀਕ ਹੈ ਪਰ ਕੀ ਆਪੇ ਬਣੇ ਸੰਤ ਸਮਾਜ ਦੇ ਨਾਮ ਹੇਠ ਪਲ ਰਿਹਾ ਡੇਰਾਵਾਦ ਕਿਸੇ ਅਜਿਹੀ ਮੰਗ ਨੂੰ ਲਾਗੂ ਕਰਵਾ ਸਕਦਾ ਹੈ...?