Pages

ਜ਼ਾਤ-ਪਾਤ


ਸਤਿੰਦਰਜੀਤ ਸਿੰਘ


‘ਜ਼ਾਤੀਵਾਦ’ ਭਾਵ ਕਿ ਸਮਾਜ ਦਾ ਜ਼ਾਤ-ਪਾਤ ਵਿੱਚ ਵੰਡਿਆ ਹੋਣਾ। ਜਿੱਥੇ ਗੁਰੂ ਸਾਹਿਬ ਨੇ ਸਮਾਜ ਵਿੱਚੋਂ ਜ਼ਾਤ-ਪਾਤ ਖਤਮ ਕਰਕੇ ਮਾਨਵਤਾ ਨੂੰ ‘ਇੱਕ’ ਕਰਨ ਲਈ ਆਵਾਜ਼ ਉਠਾਈ, ਜ਼ਾਤ-ਪਾਤ ਦਾ ਖੰਡਨ ਕੀਤਾ ਉੱਥੇ ਹੀ ਸਮੇਂ ਦੀਆਂ ਸਰਕਾਰਾਂ ਨੇ ਇਸ ਕਾਰਕ ਨੂੰ ‘ਕੁਰਸੀ’ ਤੱਕ ਪਹੁੰਚਣ ਲਈ ‘ਕਾਰਨ’ ਬਣਾ ਲਿਆ। ਇਹ ਜ਼ਾਤ-ਪਾਤ ਸਮਾਜ ਨੂੰ ਮਨੂੰ ਸਿੰਮ੍ਰਤੀ ਦੀ ਦੇਣ ਹੈ ਜਿਸ ਨੇ ਮਾਨਵਤਾ ਨੂੰ ‘ਚਾਰ ਵਰਣਾਂ’ (ਚਾਰ ਜ਼ਾਤਾਂ) ਵਿੱਚ ਵੰਡਿਆ ਜਿੰਨ੍ਹਾਂ ਵਿੱਚ ਸਭ ਤੋਂ ਪਹਿਲਾਂ ਮਤਲਬ ਸਭ ਤੋਂ ‘ਉੱਚੀ ਜ਼ਾਤ’ ਬ੍ਰਾਹਮਣ ਦੀ ਮੰਨੀ ਗਈ ਫਿਰ ‘ਖੱਤਰੀ’,ਫਿਰ ‘ਸ਼ੂਦਰ’ ਅਤੇ ਚੌਥਾ ਨੰਬਰ ‘ਵੈਸ਼’ ਦਾ ਮੰਨਿਆ ਗਿਆ। ਕਿਉਂਕਿ ਮਨੂੰ ਆਪ ਬ੍ਰਾਹਮਣ ਸੀ, ਇਸ ਲਈ ਉਸਨੇ ਆਪਣਾ ਕੰਮ ਚੱਲਦਾ ਰੱਖਣ ਲਈ ਬ੍ਰਾਹਮਣ ਨੂੰ ਦੁਨੀਆਂ ਦੇ ਕਰਤੇਬ੍ਰਹਮਾ’ ਦਾ ‘ਮੂੰਹ’ ਦੱਸਿਆ ‘ਤੇ ਬੱਸ ਸਾਰਾ ਕੁਝ ਬ੍ਰਾਹਮਣ ਦੇ ਕਬਜ਼ੇ ਹੇਠ ਹੋ ਗਿਆ। ਮਨੂੰ ਦੇ ਇਸ ਝੂਠ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਗਤ ਕਬੀਰ ਜੀ ਨੇ ਫੁਰਮਾਇਆ:
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ {ਪੰਨਾ 329}