ਸਤਿੰਦਰਜੀਤ ਸਿੰਘ ਗਿੱਲ
ਕੰਨਿਆਂ ਭਰੂਣ ਹੱਤਿਆ ਸਾਡੇ ਸਮਾਜ ਦੇ ਮੱਥੇ ਉੱਪਰ ਇੱਕ ਬਹੁਤ ਹੀ ਬਦਨੁਮਾ ਦਾਗ਼ ਹੈ। ਇਹ ਇੱਕ ਐਸੀ ਕੁਰੀਤੀ ਹੈ ਜੋ ਕੰਡਿਆਂ ਵਾਂਗ ਤਰੱਕੀ ਦੇ ਰਾਹਾਂ ਵਿੱਚ ਵਿਛੀ ਹੋਈ ਹੈ। ਇਹ ਇੱਕ ਐਸੀ ਮਾੜੀ ਅਤੇ ਗਲਤ ਕਿਰਿਆ ਬਣ ਚੁੱਕੀ ਹੈ ਜੋ ਸਮਾਜ ਵਿੱਚੋਂ ਦਿਨ ਪ੍ਰਤੀ ਦਿਨ ਲੜਕੀਆਂ ਦੀ ਹੋਂਦ ਨੂੰ ਖਤਮ ਕਰ ਰਹੀ ਹੈ। ਪੇਂਡੂ ਅਤੇ ਪਛੜੇ ਵਰਗਾਂ ਦੇ ਨਾਲ-ਨਾਲ ਅੱਜ ਦਾ ਸ਼ਹਿਰੀ ਅਤੇ ਪੜ੍ਹਿਆ-ਲਿਖਿਆ ਵਰਗ ਵੀ ਜ਼ਿਆਦਾਤਰ ਇਹੀ ਸੋਚਦਾ ਹੈ ਕਿ ਲੜਕਿਆਂ ਨਾਲ ਹੀ ਵੰਸ਼ ‘ਅੱਗੇ ਵੱਧਦਾ’ ਹੈ ਅਤੇ ‘ਖਾਨਦਾਨ ਦਾ ਨਾਂ’ ਸਿਰਫ਼ ਲੜਕੇ ਹੀ ਰੌਸ਼ਨ ਕਰਦੇ ਹਨ, ਉਹ ਲੜਕੀਆਂ ਨੂੰ ਆਪਣੇ ਮੋਢਿਆਂ ਉੱਪਰ ਬੋਝ ਸਮਝਦੇ ਹਨ।