Pages

ਮਿੱਥਾਂ-ਅੱਜ ਦੇ ਸੰਦਰਭ ਵਿੱਚ


ਸਤਿੰਦਰਜੀਤ ਸਿੰਘ ਗਿੱਲ

ਸਿੱਖ ਧਰਮ ਵਿੱਚ ਵੀ ਬਾਕੀ ਧਰਮਾਂ ਦੀ ਤਰਜ਼ ਤੇ ਕਾਫੀ ਸਾਰੇ ਵਹਿਮ-ਭਰਮ ਅਤੇ ਕਰਮ-ਕਾਂਡ ਭਾਰੂ ਹੋ ਗਏ ਹਨ। ਸਿੱਖ ਵੀ ਬਾਕੀ ਧਰਮਾਂ ਵਾਂਗ ਹਰ ਦੁੱਖ ਦੇਣ ਵਾਲੀ ਸ਼ੈਅ ਨੂੰ ਅਵਤਾਰਮੰਨ ਕੇ ਉਸਦੇ ਪ੍ਰਕੋਪ ਤੋਂ ਬਚਣ ਲਈ ਸੁਣੇ-ਸੁਣਾਏ ਬਾਬਿਆਂ ਅਤੇ ਕਿਰਿਆਵਾਂ ਕਰਨ ਵਿੱਚ ਮਸ਼ਰੂਫ ਹੁੰਦੇ ਜਾ ਰਹੇ ਹਨ। ਜ਼ਿੰਦਗੀ ਵਿੱਚ ਦੁੱਖ-ਤਕਲੀਫਾਂ ਤੋਂ ਬਚਣ ਲਈ ਅਜਿਹੇ ਵਿਸ਼ਵਾਸ਼ ਮਿਥ ਲਏ ਗਏ ਹਨ ਜਿਨ੍ਹਾਂ ਬਾਰੇ ਤਰਕ ਨਾਲ ਸੋਚਿਆ ਜਾਵੇ ਤਾਂ ਵਿੱਚੋਂ ਕੁਝ ਵੀ ਨਹੀਂ ਨਿਕਲਦਾ
ਪੁਰਾਣੇ ਸਮੇਂ ਵਿੱਚ ਕੀਤੀਆਂ ਜਾਂਦੀਆਂ ਜਾਂ ਮੰਨੀਆਂ ਜਾਂਦੀਆਂ ਵਿਚਾਰਾਂ ਨੂੰ ਅੱਜ ਦੇ ਤਰੱਕੀ ਅਤੇ ਵਿਕਾਸ ਦੇ ਯੁੱਗ ਵਿੱਚ ਵੀ ਮਨੁੱਖ ਮੋਢਿਆਂ ਤੇ ਢੋਅ ਰਿਹਾ ਹੈ। ਪੁਰਣੇ ਸਮੇਂ ਮੰਨੀਆਂ ਜਾਂਦੀਆਂ ਵਿਚਾਰਾਂ ਦੇ ਪਿੱਛੇ ਕੁਝ ਕਾਰਨ ਕੰਮ ਕਰਦੇ ਸਨ ਜਿੰਨ੍ਹਾਂ ਨੂੰ ਉਸ ਸਮੇਂ ਦੇ ਲੋਕ ਅਨਪੜ੍ਹ ਹੋਣ ਦੇ ਬਾਵਜੂਦ ਵੀ ਸਮਝਦੇ ਸਨ। ਪੁਰਾਣੇ ਸਮੇਂ ਮੰਨੀਆਂ ਜਾਂਦੀਆਂ ਵਿਚਾਰਾਂ ਜਿਵੇਂ ਕਿ ਬਿੱਲੀ ਦੇ ਰਸਤਾ ਕੱਟਣ ਤੇ ਵਾਪਿਸ ਮੁੜਨਾ, ਸ਼ਾਮ ਨੂੰ ਵਾਲ ਨਾ ਵਾਹੁਣਾ, ਰਾਤ ਨੂੰ ਕੋਈ ਵੀ ਰਾਇ (ਸਕੀਮ) ਆਦਿ ਨਾ ਕਰਨਾ, ਉੱਲੂ ਦੇ ਰਹਿਣ ਨਾਲ ਉਜਾੜ ਬਣਨਾ ਆਦਿ ਹਨ ਜੋ ਕਿ ਅੱਜ ਦੇ ਸਮੇਂ ਵੀ ਮਨੁੱਖੀ ਵਿਕਾਸ ਦੀਆਂ ਹਾਣੀ ਬਣ ਕੇ ਨਾਲ-ਨਾਲ ਚੱਲ ਰਹੀਆਂ ਹਨ। ਆਓ ਇਹਨਾਂ ਬਾਰੇ ਕੁਝ ਵਿਚਾਰ ਕਰਦੇ ਹਾਂ ਤਾਂ ਜੋ ਇਹਨਾਂ ਨੂੰ ਪਹਿਲੇ ਸਮੇਂ ਮੰਨਣ ਅਤੇ ਹੁਣ ਨਾ-ਮੰਨਣ ਦੇ ਕਾਰਨਾਂ ਦੀ ਸਮਝ ਪੈ ਸਕੇ: