ਸਤਿੰਦਰਜੀਤ ਸਿੰਘ
ਗੱਲ ਕਰਦੇ ਹਾਂ ਸਿੱਖਿਆ ਦੇ ਖੇਤਰ ਦੀ, ਸਿੱਖਿਆ ਦਾ ਖੇਤਰ ਉਹ ਧੁਰਾ ਹੈ ਜਿਸ ਉੱਤੇ
ਅੱਜ ਦੇ ਸਫਲ ਜੀਵਨ ਅਤੇ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ ਪਰ ਇਸੇ ਖੇਤਰ ਵਿੱਚ ਹੀ ਸਿੱਖ ਕੌਮ
‘ਪਾਸ’ ਹੋਣ ਵਾਲੀ ਹਾਲਤ ਤੋਂ ‘ਫੇਲ੍ਹ’ ਹੋਣ ਵੱਲ ਆ ਗਈ ਹੈ। ਸਰਕਾਰ ਨੇ ਕਾਨੂੰਨ ਬਣਾ ਧਰਿਆ ਕਿ
ਅੱਠਵੀਂ ਤੱਕ ਕਿਸੇ ਵੀ ਬੱਚੇ ਨੂੰ ਫੇਲ੍ਹ ਨਹੀਂ ਕਰਨਾ ਅਤੇ ‘ਸਿੱਖਿਆ ਦਾ ਅਧਿਕਾਰ’ ਕਾਨੂੰਨ ਬਣਾ
ਸਾਰੇ ਬੱਚਿਆਂ ਲਈ ਸਿੱਖਿਆ ਜ਼ਰੂਰੀ ਕਰ ਦਿੱਤੀ, ਸਿੱਖਿਆ ਤਾਂ ਜ਼ਰੂਰੀ ਹੋ ਗਈ ਪਰ ਸਹੂਲਤਾਂ ਜ਼ਰੂਰੀ
ਕਿਵੇਂ ਹੋਣ...? ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਨਹੀਂ ਹੋ ਰਹੀ, ਹਜ਼ਾਰਾਂ
ਨੌਜੁਆਨਾ ਡਿਗਰੀ ਚੁੱਕੀ ਫਿਰਦੇ ਹਨ ਪਰ ਨੌਕਰੀ ਨਹੀਂ। ਹੁਣ ਤਾਂ ਸਰਕਾਰ ਨੇ ਬੀ.ਐਡ. ਵਿੱਚ ਦਾਖਲੇ
ਲਈ ਜ਼ਰੂਰੀ ਟੈਸਟ ਬੰਦ ਕਰ ਲੱਖਾਂ ਖਰਚ ਡਿਗਰੀ ਲੈ ਅਧਿਆਪਕ ਬਣਨ ਚੱਲਿਆਂ ਲਈ ‘ਅਧਿਆਪਕ ਯੋਗਤਾ ਟੈਸਟ’
ਨਾਮ ਦਾ ਐਸਾ ਟੋਇਆ ਰਾਹ ਵਿੱਚ ਪੁੱਟਿਆ ਹੈ ਜਿਸਨੂੰ ਪਾਰ ਕਰਨ ਵਿੱਚ ਵਧੇਰੇ ਤਾਂ ਅਸਫਲ ਹੀ ਰਹੇ।
ਹੁਣ ਅਧਿਆਪਕ ਹੀ ਨਹੀਂ ਹੋਣਗੇ ਤਾਂ ਬੱਚੇ (ਵਿਦਿਆਰਥੀ) ਸਕੂਲ ਜਾ ਕੇ ਕੀ ਕਰਨਗੇ...? ਬੀ.ਐਡ.
ਵਿੱਚ ਦਾਖਲੇ ਲਈ ਜ਼ਰੂਰੀ ਟੈਸਟ ਕਿਉਂ ਬੰਦ ਕੀਤਾ, ਸਮਝ ਨਹੀਂ ਆਉਂਦਾ। ਚੰਗਾ ਹੁੰਦਾ ਜੇ ਪਹਿਲਾਂ ਹੀ
ਸੀਮਤ ਅਤੇ ਚੰਗੀ ਜਾਣਕਾਰੀ ਵਾਲੇ ਹੀ ਟੈਸਟ ਪਾਸ ਕਰ ਅਧਿਆਪਕ ਬਣਦੇ ਪਰ ਹੁਣ ‘ਅਧਿਆਪਕ ਯੋਗਤਾ
ਟੈਸਟ’ ਪੈਸੇ ਦੇ ਪਾਸ ਕਰਨ ਵਾਲਾ ਰੁਝਾਨ ਬਣ ਗਿਆ ਹੈ,ਜੋ ਕਿ ਪਿਛਲੇ ਦਿਨੀਂ ਕਾਫੀ ਚਰਚਾ ਦਾ ਕਾਰਨ
ਬਣਿਆ ਰਿਹਾ ਹੈ।