ਸਤਿੰਦਰਜੀਤ ਸਿੰਘ ਗਿੱਲ
‘ਲੋਕਤੰਤਰ’...ਬੜਾ ਸਕੂਨ ਦੇਣ ਵਾਲਾ ਸ਼ਬਦ ਹੈ ਜੇ ਕਿਤੇ ਹਕੀਕੀ ਰੂਪ ਵਿੱਚ ਇਸ ਦੇਸ਼
ਵਿੱਚ ਵਿਚਰੇ ਤਾਂ ਹਰ ਕੋਈ ਮਾਣ ਕਰੇਗਾ ਇੱਥੋਂ ਦਾ ਬਾਸ਼ਿੰਦਾ ਹੋਣ ‘ਤੇ ਪਰ ਅਫਸੋਸ ਅਜੇ ਇਹ ਸ਼ਬਦ
ਆਪਣਾ ਹੀ ਅਕਸ ਤਲਾਸ਼ ਰਿਹਾ ਹੈ। ਇਹ ਰਸਤੇ ਤੋਂ ਭਟਕ ਗਿਆ ਹੈ, ਦਿਸ਼ਾਹੀਣ ਹੋ ਗਿਆ ਹੈ। ਇਸਦੀ ਜਗ੍ਹਾ
ਹੁਣ ‘ਮੇਜ਼ ਹੇਠਾਂ’ ਮਿਲਦੇ ਹੱਥਾਂ ਦੇ ਰਿਸ਼ਤੇ ਕਾਮਯਾਬ ਨੇ, ਸਰਕਾਰੀ ਰਸੂਖ ਇਸ ਸ਼ਬਦ ਤੋਂ ਕਿਤੇ
ਵੱਡਾ ਹੋ ਗਿਆ ਹੈ। ‘ਤਕੜੇ ਦਾ ਸੱਤੀਂ ਵੀਹੀਂ ਸੌ’ ਵਾਲਾ ਨਿਯਮ ਲਾਗੂ ਹੋ ਚੁੱਕਾ ਹੈ, ਦੇਸ਼ ਤਰੱਕੀ
ਕਰ ਰਿਹਾ ਹੈ ਪਰ ਭ੍ਰਿਸ਼ਟਾਚਾਰ ਵਿੱਚ। 2 ਜੀ ਦਾ ਸਭ ਤੋਂ ਵੱਡਾ ਘਪਲਾ ਕਰਨ ਤੋਂ ਬਾਅਦ ਇਸ ਨਾਲੋਂ
ਵੀ ਵੱਡੇ ਘਪਲੇ ‘ਕੋਲੇ’ ਦਾ ਮੂੰਹ ਜਿਹਾ ਦਿਸਿਆ ਪਰ ਉਸ ‘ਤੇ ਜਲਦੀ ਹੀ ਨਕਾਬ ਪਾ ਦਿੱਤਾ ਗਿਆ, ਚਲੋ
ਇਹ ਤਾਂ ਨਿੱਤ ਦੇ ਕਾਰਨਾਮੇ ਨੇ ਹੁੰਦੇ ਹੀ ਰਹਿਣੇ ਨੇ...!