ਸਤਿੰਦਰਜੀਤ ਸਿੰਘ
ਪਉੜੀ-4
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ
ਕਿ ਉਹ ਪ੍ਰਮਾਤਮਾ (ਸਾਹਿਬੁ) ਹਮੇਸ਼ਾ ਸੱਚ ਹੈ,
ਉਸਦੀ ਹੋਂਦ ਹਮੇਸ਼ਾ ਲਈ (ਸਾਚਾ) ਹੈ
ਅਤੇ ਉਸਦੇ ਗੁਣ, ਨਿਯਮ (ਨਾਇ) ਵੀ ਹਮੇਸ਼ਾ ਸੱਚ ਅਤੇ ਸਦਾ ਲਈ ਰਹਿਣ ਵਾਲੇ ਹਨ, ਉਸਦੀ ਬੋਲੀ (ਭਾਖਿਆ)
ਵਿੱਚ ਬੇਅੰਤ (ਅਪਾਰੁ) ਪਿਆਰ (ਭਾਉ) ਅਤੇ ਮਿਠਾਸ
ਹੈ ਭਾਵ ਕਿ ਪ੍ਰਮਾਤਮਾ ਦੇ ਗੁਣ ਹਮੇਸ਼ਾ ਲਈ
ਰਹਿਣ ਵਾਲੇ ਹਨ ਜੋ ਵੀ ਇਹਨਾਂ ਗੁਣਾਂ ਨੂੰ
ਅਪਣਾ ਲੈਂਦਾ ਹੈ, ਉਸਦੀ ਬੋਲੀ ਵਿੱਚ
ਨਿਮਰਤਾ ਅਤੇ ਮਿਠਾਸ ਆ ਜਾਂਦੀ ਹੈ
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥
ਜਿਹੜਾ ਵੀ ਕੋਈ ਇਸ ਨਿਮਰਤਾ ਅਤੇ
ਮਿਠਸ ਵਾਲੇ ਜੀਵਨ ਦੀ ਇੱਛਾ ਕਰਦਾ ਹੈ, ਮੰਗ ਕਰਦਾ ਹੈ ਤਾਂ
ਪ੍ਰਮਾਤਮਾ ਉਸਨੂੰ ਰਿਹ ਦਾਤ ਬਖਸ਼ਦਾ ਹੈ ਭਾਵ
ਜਿਹੜਾ ਵੀ ਮਨੁੱਖ ਗੁਣਾਂ ਨਾਲ ਸਾਂਝ ਪਾ
ਲੈਂਦਾ ਹੈ,
ਉਸਦਾ ਜੀਵਨ ਸਚਿਆਰਾ, ਨਿਮਰਤਾ ਅਤੇ ਮਿੱਠੇ
ਸੁਭਾਅ ਵਾਲਾ ਹੋ ਜਾਂਦਾ ਹੈ।