ਸਤਿੰਦਰਜੀਤ ਸਿੰਘ ਗਿੱਲ
‘ਅਜ਼ਾਦੀ’ ਇੱਕ ਐਸਾ ਸ਼ਬਦ ਜਿਸਦਾ ਖਿਆਲ ਆਉਂਦਿਆਂ ਹੀ ਹਰ ਇੱਕ ਮਨ ਨੂੰ ਇੱਕ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਹਰ ਕਿਸੇ ਨੂੰ ਆਪਣੀ ਹੋਂਦ, ਚਾਹਤ, ਸੋਚ ਅਤੇ ਖਿਆਲਾਂ ਨੂੰ ਦੁਨੀਆਂ ਸਾਹਮਣੇ ਪ੍ਰਗਟ ਕਰਨ ਦੇ ਮਿਲ ਰਹੇ ਮੌਕੇ ਦਾ ਚਾਅ ਹੁੰਦਾ ਹੈ। ਇਨਸਾਨ ਹੋਵੇ ਜਾਂ ਜਾਨਵਰ ਹਰ ਕੋਈ ਬੰਦਿਸ਼ਾਂ ਤੋਂ ਮੁਕਤ ਅਜ਼ਾਦ ਜੀਵਨ ਜਿਉਣਾ ਲੋਚਦਾ ਹੈ। ਇਹ ਅਜ਼ਾਦੀ ਕਿਸੇ ਵੀ ਪ੍ਰਕਾਰ ਦੀ ਜਾਂ ਕਿਸੇ ਦੀ ਵੀ ਗੁਲਾਮੀ ਤੋਂ ਮੁਕਤ ਹੋਣ ਦੀ ਹੋ ਸਕਦੀ ਹੈ।