Pages

ਹਰਿ ਬਿਸਰਤ ਸਦਾ ਖੁਆਰੀ


ਸਤਿੰਦਰਜੀਤ ਸਿੰਘ

ਅੱਜ ਦੇ ਇਸ ਤੇਜ਼ ਰਫ਼ਤਾਰ ਸਮੇਂ ਵਿੱਚ ਮਨੁੱਖ ਕੋਲ ਸਮਾਂ ਬਹੁਤ ਘੱਟ ਹੈ ਕਿਉਂਕਿ ਸਭ ਨੂੰ ਆਪੋ-ਧਾਪੀ ਪਈ ਹੈ ਅਤੇ ਇਸ ਆਪੋ-ਧਾਪੀ ਦਾ ਸਭ ਤੋਂ ਵੱਡਾ ਕਾਰਨ ਹੈ ਗੁਰੂ ਨਾਨਕ ਸਾਹਿਬ ਦੁਆਰਾ ਦਿੱਤੇ ਉਪਦੇਸ਼, ਸਿੱਖਿਆ ਅਤੇ ਸਿਧਾਂਤ ਨਾਲੋਂ ਟੁੱਟ ਜਾਣਾ ਅਤੇ ਸਵਾਰਥੀ ਅਤੇ ਲਾਲਚੀ ਪ੍ਰਵਿਰਤੀ ਦਾ ਸ਼ਿਕਾਰ ਹੋ ਕੇ ‘ਮਾਇਆ’ ਭਾਵ ਪੈਸੇ ਅਤੇ ਸ਼ੌਹਰਤ ਦਾ ਗੁਲਾਮ ਬਣ ਜਾਣਾ ਇਸ ਪੈਸੇ ਦੀ ਦੌੜ ਵਿੱਚ ਅੱਵਲ ਆਉਣ ਦੀ ਕੋਸ਼ਿਸ਼ ਵਿੱਚ ਗੁਆਚ ਜਾਣ ਕਾਰਨ ਜਿੱਥੇ ਸਮਾਜਿਕ ਰਿਸ਼ਤੇ ਕਮਜ਼ੋਰ ਹੋਏ ਹਨ ਉੱਥੇ ਹੀ ਪਰਿਵਾਰਕ ਰਿਸ਼ਤੇ ਵੀ ਤਿੜਕੇ ਹਨ, ‘ਖੂਨ ਪਾਣੀ ਬਣ ਗਿਆ ਹੈ’ ਇਸ ਪੈਸੇ ਦੀ ਦੌੜ ਨੂੰ ਜਿੱਤਣ ਲਈ ਭਰਾ ਹੀ ਭਰਾ ਨੂੰ ਇਸ ਦੌੜ ਵਿੱਚੋਂ ‘ਹਟਾ’ ਰਹੇ ਹਨ।