Pages

ਵਰਤ ਅਤੇ ਗੁਰਮਤਿ


ਸਤਿੰਦਰਜੀਤ ਸਿੰਘ
ਗੁਰੂ ਕਾਲ ਸਮੇਂ ਹਿੰਦੂ ਮੱਤ ਅਨੁਸਾਰ ਇੱਕ ਪ੍ਰਥਾ ਪ੍ਰਚੱਲਿਤ ਸੀ ਜਿਸਨੂੰ ‘ਸਤੀ ਪ੍ਰਥਾ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਪ੍ਰਥਾ ਅਨੁਸਾਰ ਪਤੀ ਦੇ ਮਰ ਜਾਣ ‘ਤੇ ‘ਜਨਮ-ਜਨਮ ਦੇ ਸਾਥ’ ਲਈ ਪਤਨੀ ਨੂੰ ਉਸਦੀ ਚਿਖਾਂ ਵਿੱਚ ਜ਼ਿੰਦਾ ਜਲਾ ਦਿੱਤਾ ਜਾਂਦਾ ਸੀਪ੍ਰੋ.ਸਰਬਜੀਤ ਸਿੰਘ ਧੂੰਦਾ ਨੇ ਇੱਕ ਵਾਰ ਗੁਰਮਤਿ ਵਿਚਾਰ ਕਰਦਿਆਂ ਨੁਕਤਾ ਪੇਸ਼ ਕੀਤਾ ਕਿ ਕਰਵਾ-ਚੌਥ ਦੇ ਵਰਤ ਦੀ ਸ਼ੁਰੂਆਤ ਦਾ ਕਾਰਨ ਵੀ ‘ਸਤੀ ਪ੍ਰਥਾ’ ਹੀ ਹੈ, ਜੋ ਕਿ ਮੰਨਣ ਵਿੱਚ ਵੀ ਆਉਂਦਾ ਹੈ। ਔਰਤਾਂ ਦਾ ਵਰਤ ਰੱਖਣਾ ਇੱਕ ਤਰ੍ਹਾਂ ਨਾਲ ਇਸ ਰੀਤ ਤੋਂ ਬਚਣ ਦਾ ਕਾਰਨ ਸੀ। ਔਰਤਾਂ ਨੂੰ ਵਰਤ ਰੱਖ ਕੇ ਪਤੀ ਦੀ ਲੰਮੀ ਉਮਰ ਮੰਗਣ ਲਈ ਪ੍ਰੇਰਿਤ ਕੀਤਾ ਗਿਆ, ਅਸਲ ਵਿੱਚ ਇਹ ਲੰਮੀ ਉਮਰ ਭਾਵੇਂ ਪਤੀ ਦੀ ਮੰਗਦੀਆਂ ਸਨ ਪਰ ਜਿਉਂਦੇ ਸੜਨ ਤੋਂ ਆਪਣਾ ਬਚਾਅ ਕਰਨ ਦਾ ਢੰਗ ਸੀ।
ਗੁਰੂ ਅਮਰਦਾਸ ਸਾਹਿਬ ਨੇ ਔਰਤਾਂ ‘ਤੇ ਹੁੰਦੇ ਅੱਤਿਆਚਾਰ ਨੂੰ ਰੋਕਣ ਲਈ, ਇਸ ਸਤੀ ਦੀ ਰੀਤ ਨੂੰ ਖਤਮ ਕਰਨ ਲਈ ਆਵਾਜ਼ ਚੁੱਕੀ ਅਤੇ ਆਖਿਆ:
ਸਲੋਕੁ ਮਃ ੩॥
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ
ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ
{ਪੰਨਾ 787}

ਏਕਸ ਸਿਉ ਚਿਤੁ ਲਾਇ


ਸਤਿੰਦਰਜੀਤ ਸਿੰਘ
ਸਿੱਖ ਧਰਮ, ਇੱਕ ਨਿਆਰਾ ਅਤੇ ਵਿਗਿਆਨਿਕ ਧਰਮ ਹੈ, ਜਿਸਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਉਪਦੇਸ਼ ਉਚਾਰ ਕੇ ਕੀਤੀ। ਗੁਰੂ ਨਾਨਕ ਸਾਹਿਬ ਦੇ ਜਨਮ ਸਮੇਂ (ਅਤੇ ਉਸਤੋਂ ਬਾਅਦ ਵੀ) ਉਸ ਸਮੇਂ ਦੇ ਪੁਜਾਰੀ ਨੇ ਲੋਕਾਂ ਨੂੰ ਧਰਮ ਦੀ ਆੜ ਹੇਠ ਡਰਾਇਆ ਅਤੇ ਅੰਧਵਿਸ਼ਵਾਸ਼ ਵਿੱਚ ਫਸਾਇਆ ਹੋਇਆ ਸੀ। ਮਨੂੰ ਸਮ੍ਰਿਤੀ ਅਨੁਸਾਰ ਲੋਕਾਂ ਨੂੰ ਚਾਰ ਜਮਾਤਾਂ ਵਿੱਚ ਵੰਡਿਆ ਹੋਇਆ ਸੀ ਅਤੇ ਬ੍ਰਾਹਮਣ ਨੂੰ ਉੱਚ ਦਰਜਾ ਪ੍ਰਾਪਤ ਸੀ ਅਤੇ ਸਾਰਾ ਕੰਟਰੋਲ ਉਸਦੇ ਅਧੀਨ ਸੀ। ਉਸਨੇ ਲੋਕਾਂ ਨੂੰ ਤਕਰੀਬਨ ਹਰ ਚੀਜ਼ ਤੋਂ ਡਰਾਇਆ, ਲੋਕਾਂ ਨੂੰ ਅੱਗ,ਪਾਣੀ, ਸੂਰਜ,ਸ਼ਨੀ ਆਦਿ ਤਕਰੀਬਨ ਹਰ ਚੀਜ਼ ਦੀ ਪੂਜਾ ਕਰਨ ਲਾ ਦਿੱਤਾ। ਗੁਰੂ ਨਾਨਕ ਸਾਹਿਬ ਦਾ ਜਨਮ, ਅੰਧਵਿਸ਼ਵਾਸ਼ ਦੇ ਹਨੇਰੇ ਵਿੱਚ ਫਸੀ ਮਨੁੱਖਤਾ ਲਈ ਤੇਜ਼ ਚਮਕਦੇ ਸੂਰਜ ਵਾਂਗ ਸੀ। ਗੁਰੂ ਸਾਹਿਬ ਨੇ ਹਰ ਫੋਕੀ ਰਸਮ, ਕਰਮ-ਕਾਂਡ, ਪੂਜਾ ਅਤੇ ਦੇਵੀ-ਦੇਵਤੇ ਦਾ ਖੰਡਨ ਕੀਤਾ ਅਤੇ ‘ਇੱਕੋ-ਇੱਕ’ ਪ੍ਰਮਾਤਮਾ ਦੇ ਨਾਲ ਸਾਂਝ ਪਾਉਣ, ਉਸਨੂੰ ਪੂਜਣ-ਸਿਮਰਨ ਦਾ ਸਿਧਾਂਤ ਸਮਾਜ ਵਿੱਚ ਪੇਸ਼ ਕੀਤਾ। ਅਨੇਕਾਂ ਦੇਵੀ-ਦੇਵਤਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਖੁਸ਼ ਕਰਨ ਵਿੱਚ ਲੱਗੇ ਸਮਾਜ ਅੱਗੇ ਗੁਰੂ ਨਾਨਕ ਸਾਹਿਬ ਨੇ ‘ੴ’ ਆਖ, ਸਾਰੇ ਮਨੋਕਲਪਿਤ ਦੇਵੀ-ਦੇਵਤਿਆਂ ਦਾ ਖੰਡਨ ਕਰ, ਸਾਰੇ ਜੀਵਾਂ ਨੂੰ ਸਮਝਾਇਆ ਕਿ ਇੱਕੋ ਇੱਕ ‘ਅਕਾਲ ਪੁਰਖ’ ਸਭ ‘ਦਾਤਾਂ’ ਦੇਣ ਵਾਲਾ ਹੈ, ਉਸਨੂੰ ਨਾ ਭੁੱਲੋ:
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ੫॥ {ਪੰਨਾ 2}

ਗਿਆਨ ਅੰਜਨੁ ਗੁਰਿ ਦੀਆ


ਸਤਿੰਦਰਜੀਤ ਸਿੰਘ
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥
{ਪੰਨਾ 293}
ਉਪਰੋਕਤ ਸਲੋਕ ਰਾਹੀਂ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ਜਿਸ ਮਨੁੱਖ ਨੂੰ ‘ਸਤਿਗੁਰੂ’ ਨੇ ਗਿਆਨ ਦਾ ਸੁਰਮਾਂ ਬਖ਼ਸ਼ਿਆ ਹੈ, ਉਸ ਦੇ ਅਗਿਆਨ ਰੂਪ ਹਨੇਰੇ ਦਾ ਨਾਸ ਹੋ ਜਾਂਦਾ ਹੈ। ਹੇ ਨਾਨਕ! ਜੋ ਮਨੁੱਖ ‘ਅਕਾਲ ਪੁਰਖ’ ਦੀ ਮਿਹਰ ਨਾਲ ‘ਗੁਰੂ’ ਨੂੰ ਮਿਲਿਆ ਹੈ, ਉਸ ਦੇ ਮਨ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ।1 ਹੁਣ ਇਹ ‘ਸਤਿਗੁਰੂ’ ਕੌਣ ਹੈ ਜਿਸਨੇ ਗਿਆਨ ਬਖਸ਼ਿਆ ਹੈ...? ਇਸਦਾ ਸਰਲ ਅਤੇ ਦੋ-ਟੁੱਕ ਜਵਾਬ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਰਹੇ ਹਨ ਕਿ:
ਸਬਦੁ ਗੁਰੂ {ਪੰਨਾ 943}

ਏਕੋ ਹੈ ਭਾਈ ਏਕੋ ਹੈ


ਸਤਿੰਦਰਜੀਤ ਸਿੰਘ
ਇਸ ਸੰਸਾਰ ਅੰਦਰ ਸਭ ਨਾਲੋਂ ਜ਼ਿਆਦਾ ਲੁੱਟ ਰੱਬ ਦੇ ਨਾਮ ‘ਤੇ ਹੋ ਰਹੀ ਹੈ, ਖਾਸ ਕਰ ਕੇ ਭਾਰਤਵਰਸ਼ ਦੇ ਲੋਕਾਂ ਨੂੰ ‘ਰੱਬ’ ਦੇ ਨਾਮ ਹੇਠ ਜਿਵੇਂ ਮਰਜ਼ੀ ਬੁੱਧੂ ਬਣਾ ਲਵੋ, ਜਿਵੇਂ ਮਰਜ਼ੀ ਵਰਤ ਲਵੋ, ਉਹ ਆਪਣਾ-ਆਪ ਲੁਟਾ ਦਿੰਦੇ ਹਨ, ਇਸੇ ਕਰ ਕੇ ਕੁੱਝ ਚਾਲਾਕ ਸਾਧਾਂ ਨੇ ਆਪਣੇ-ਆਪ ਨੂੰ ਸੰਸਾਰ ਵਿੱਚ ‘ਬ੍ਰਹਮਗਿਆਨੀ’ ਵਜੋਂ ਸਥਾਪਿਤ ਕਰ ਲਿਆ ‘ਤੇ ਉਹ ਲੋਕਾਂ ਨੂੰ ਵੱਖੋ-ਵੱਖ ਤਰੀਕਿਆਂ ਨਾਲ ਲੁੱਟ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ ਸਮਝਾਇਆ ਕਿ ਉਹ ਪ੍ਰਮਾਤਮਾ ‘ਇੱਕ’ ਹੈ ਅਤੇ ਕਿਤੇ ਬਾਹਰ ਨਹੀਂ, ਉਹ ਤਾਂ ਮਨੁੱਖ ਦੇ ਅੰਦਰ ਹੀ ਹੈ, ਉਹਨੂੰ ਲੱਭਣ ਲਈ ਜੰਗਲਾਂ, ਪਰਬਤਾਂ ਆਦਿ ‘ਤੇ ਜਾ ਕੇ ਸਮਾਧੀਆਂ ਲਗਾਉਣ ਦਾ ਕੋਈ ਲਾਭ ਨਹੀਂ:
ਤਿਲੰਗ ਮਃ ੧ ॥
ਇਆਨੜੀਏ ਮਾਨੜਾ ਕਾਇ ਕਰੇਹਿ ॥
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥
ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥
{ਪੰਨਾ 722}

ਕਰਤੂਤਿ ਪਸੂ ਕੀ ਮਾਨਸ ਜਾਤਿ


ਸਤਿੰਦਰਜੀਤ ਸਿੰਘ
ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਵਿੱਚ ‘ਧੁਰ ਕੀ ਬਾਣੀ’ ਦਾ ਅਮੁੱਕ ਖਜ਼ਾਨਾ ਹੈ, ਰਾਹੀਂ ਗੁਰੂ ਸਾਹਿਬ ਪੈਰ-ਪੈਰ ‘ਤੇ ਮਨੁੱਖ ਨੂੰ ਸਮਝਾਉਂਦੇ ਹਨ। ਜੀਵਨ ਦੀ ਹਰ ਜੁਗਤ ਦੱਸਦੇ ਹਨ ‘ਤੇ ਇੱਕੋ-ਇੱਕ ‘ਪ੍ਰਮਾਤਮਾ’ ਦੇ ਗੁਣ ਦੱਸਦੇ ਹੋਏ, ਉਸ ਵਰਗਾ ਬਣਨ ਲਈ ਪ੍ਰੇਰਦੇ ਹਨ, ਸਮਝਾਉਂਦੇ ਹਨ ਕਿ ਉਸ ‘ਪ੍ਰਮਾਤਮਾ’ ਦੇ ਗੁਣਾਂ ਨੂੰ ਜੀਵਨ ਵਿੱਚ ਅਪਣਾ ਕੇ ਹੀ ਮਨੁੱਖ ਦਾ ਜੀਵਨ ਸਚਿਆਰਾ ਹੋ ਸਕਦਾ ਹੈ। ਜਿਸ ਮਨੁੱਖ ਨੇ ਜੀਵਨ ਵਿੱਚ ਗੁਰਬਾਣੀ ਉਪਦੇਸ਼ ਨੂੰ ਨਹੀਂ ਸਮਝਿਆ, ਉਹਨਾਂ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ:
ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥
ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥ {ਪੰਨਾ 1356}

ਪਦ ਅਰਥ:-  ਹੀਣਸ੍ਹ-ਸੱਖਣਾ । ਭ੍ਰਸਟਣਹ-ਭੈੜੀ ਬੁੱਧ ਵਾਲਾ । ਕੂਕਰਹ-ਕੁੱਤਾ (ਕੂ#ਕਰ:) । ਸੂਕਰਹ-ਸੂਰ (ਸੁਕਰ:) । ਗਰਧਭਹ-ਖੋਤਾ (Àਾਦਲ਼ਭ:) । ਕਾਕਹ-ਕਾਂ (ਕਾਕ:) । ਤੁਲਿ-ਬਰਾਬਰ (ਤੁਲਯ) । ਖਲਹ-ਮੂਰਖ (ਖਲ:) ।

ਭੂਤ-ਪ੍ਰੇਤ


ਸਤਿੰਦਰਜੀਤ ਸਿੰਘ
ਭੂਤ’ ਦਾ ਅਰਥ ਹੈ ‘ਬੀਤਿਆ ਹੋਇਆ’ ਜਿਵੇਂ ਭੂਤ-ਕਾਲ ਭਾਵ ਕਿ ‘ਉਹ ਸਮਾਂ ਜੋ ਬੀਤ ਚੁੱਕਾ ਹੈ  ਪਰ ਕੁੱਝ
ਨਾ-ਸਮਝ ਲੋਕ, ਵਿਹਲੜਾਂ ਸਾਧਾਂ ਦੇ ਗਿੱਟੇ ਸੁੰਘਦੇ ਹੋਏ ਵਹਿਮਾਂ 'ਚ ਫਸੇ ਪਏ ਹਨ। ਘਰਾਂ ਵਿੱਚ ਆਪਸੀ ਲੜਾਈ ਦਾ ਕਾਰਨ, ਨੌਕਰੀ ਨਾ ਮਿਲਣ ਦਾ ਕਾਰਨ, ਕਾਰੋਬਾਰ ਵਿੱਚ ਹੋਏ ਨੁਕਸਾਨ ਦਾ ਕਾਰਨ, ਇਹਨਾਂ ਸਭਨਾਂ ਦੇ ਹੋਣ ਦੇ ਕਾਰਨ ਬਾਰੇ ਸੋਚਣ ਦੀ ਬਜਾਏ ਲੋਕ ਅਕਸਰ ਕਿਸੇ ਨਾ ਕਿਸੇ ਪਾਖੰਡੀ ਸਾਧ ਦੇ ਪੈਰੀਂ ਜਾ ਡਿੱਗਦੇ ਹਨ ਅਤੇ ਉਹ ਵਿਹਲੜ ਸਾਧ, ਇਹਨਾਂ ਲੋਕਾਂ ਨੂੰ ਬੇਵਕੂਫ ਬਣਾ ‘ਕੀਤੇ-ਕਰਾਏ’, ਟੂਣੇ ਆਦਿਕ ਵਹਿਮਾਂ ਨਾਲ ਸਾਰੀ ਗੱਲ ਮਰ ਚੁੱਕੇ ਪ੍ਰਾਣੀਆਂ (ਭੂਤ) ਦੇ ਸਿਰ ਮੜ੍ਹ ਪਾਖੰਡ ਰਚਦਾ ‘ਤੇ ਮਾਇਆ ਕਮਾਉਂਦਾ ਹੈ। ਕਈ ਵਾਰ ਤਾਂ ਆਂਢ-ਗੁਆਂਢ ਜਾਂ ਪਰਿਵਾਰਕ ਲੜਾਈ ਦਾ ਕਾਰਨ ਵੀ ਅਜਿਹੇ ਵਹਿਮ ਅਤੇ ਪਾਖੰਡ ਹੀ ਬਣਦੇ ਹਨ।  ‘ਭੂਤ’ ਸ਼ਬਦ ਦੇ ਅਰਥਾਂ ਬਾਰੇ ‘ਮਹਾਨ ਕੋਸ਼’ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ:
ਭੂਤ : ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ . "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ2ਵਿਸੇ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍‍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ.