Pages

ਭੂਤ-ਪ੍ਰੇਤ


ਸਤਿੰਦਰਜੀਤ ਸਿੰਘ
ਭੂਤ’ ਦਾ ਅਰਥ ਹੈ ‘ਬੀਤਿਆ ਹੋਇਆ’ ਜਿਵੇਂ ਭੂਤ-ਕਾਲ ਭਾਵ ਕਿ ‘ਉਹ ਸਮਾਂ ਜੋ ਬੀਤ ਚੁੱਕਾ ਹੈ  ਪਰ ਕੁੱਝ
ਨਾ-ਸਮਝ ਲੋਕ, ਵਿਹਲੜਾਂ ਸਾਧਾਂ ਦੇ ਗਿੱਟੇ ਸੁੰਘਦੇ ਹੋਏ ਵਹਿਮਾਂ 'ਚ ਫਸੇ ਪਏ ਹਨ। ਘਰਾਂ ਵਿੱਚ ਆਪਸੀ ਲੜਾਈ ਦਾ ਕਾਰਨ, ਨੌਕਰੀ ਨਾ ਮਿਲਣ ਦਾ ਕਾਰਨ, ਕਾਰੋਬਾਰ ਵਿੱਚ ਹੋਏ ਨੁਕਸਾਨ ਦਾ ਕਾਰਨ, ਇਹਨਾਂ ਸਭਨਾਂ ਦੇ ਹੋਣ ਦੇ ਕਾਰਨ ਬਾਰੇ ਸੋਚਣ ਦੀ ਬਜਾਏ ਲੋਕ ਅਕਸਰ ਕਿਸੇ ਨਾ ਕਿਸੇ ਪਾਖੰਡੀ ਸਾਧ ਦੇ ਪੈਰੀਂ ਜਾ ਡਿੱਗਦੇ ਹਨ ਅਤੇ ਉਹ ਵਿਹਲੜ ਸਾਧ, ਇਹਨਾਂ ਲੋਕਾਂ ਨੂੰ ਬੇਵਕੂਫ ਬਣਾ ‘ਕੀਤੇ-ਕਰਾਏ’, ਟੂਣੇ ਆਦਿਕ ਵਹਿਮਾਂ ਨਾਲ ਸਾਰੀ ਗੱਲ ਮਰ ਚੁੱਕੇ ਪ੍ਰਾਣੀਆਂ (ਭੂਤ) ਦੇ ਸਿਰ ਮੜ੍ਹ ਪਾਖੰਡ ਰਚਦਾ ‘ਤੇ ਮਾਇਆ ਕਮਾਉਂਦਾ ਹੈ। ਕਈ ਵਾਰ ਤਾਂ ਆਂਢ-ਗੁਆਂਢ ਜਾਂ ਪਰਿਵਾਰਕ ਲੜਾਈ ਦਾ ਕਾਰਨ ਵੀ ਅਜਿਹੇ ਵਹਿਮ ਅਤੇ ਪਾਖੰਡ ਹੀ ਬਣਦੇ ਹਨ।  ‘ਭੂਤ’ ਸ਼ਬਦ ਦੇ ਅਰਥਾਂ ਬਾਰੇ ‘ਮਹਾਨ ਕੋਸ਼’ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ:
ਭੂਤ : ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ . "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ2ਵਿਸੇ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍‍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ.