ਸਤਿੰਦਰਜੀਤ
ਸਿੰਘ
ਗੁਰੂ ਕਾਲ ਸਮੇਂ ਹਿੰਦੂ ਮੱਤ
ਅਨੁਸਾਰ ਇੱਕ ਪ੍ਰਥਾ ਪ੍ਰਚੱਲਿਤ ਸੀ ਜਿਸਨੂੰ ‘ਸਤੀ ਪ੍ਰਥਾ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ
ਪ੍ਰਥਾ ਅਨੁਸਾਰ ਪਤੀ ਦੇ ਮਰ ਜਾਣ ‘ਤੇ ‘ਜਨਮ-ਜਨਮ ਦੇ ਸਾਥ’ ਲਈ ਪਤਨੀ ਨੂੰ ਉਸਦੀ ਚਿਖਾਂ ਵਿੱਚ
ਜ਼ਿੰਦਾ ਜਲਾ ਦਿੱਤਾ ਜਾਂਦਾ ਸੀ। ਪ੍ਰੋ.ਸਰਬਜੀਤ ਸਿੰਘ
ਧੂੰਦਾ ਨੇ ਇੱਕ ਵਾਰ ਗੁਰਮਤਿ ਵਿਚਾਰ ਕਰਦਿਆਂ ਨੁਕਤਾ ਪੇਸ਼ ਕੀਤਾ ਕਿ ਕਰਵਾ-ਚੌਥ ਦੇ ਵਰਤ ਦੀ
ਸ਼ੁਰੂਆਤ ਦਾ ਕਾਰਨ ਵੀ ‘ਸਤੀ ਪ੍ਰਥਾ’ ਹੀ ਹੈ, ਜੋ ਕਿ ਮੰਨਣ ਵਿੱਚ ਵੀ ਆਉਂਦਾ ਹੈ। ਔਰਤਾਂ ਦਾ ਵਰਤ
ਰੱਖਣਾ ਇੱਕ ਤਰ੍ਹਾਂ ਨਾਲ ਇਸ ਰੀਤ ਤੋਂ ਬਚਣ ਦਾ ਕਾਰਨ ਸੀ। ਔਰਤਾਂ ਨੂੰ ਵਰਤ ਰੱਖ ਕੇ ਪਤੀ ਦੀ
ਲੰਮੀ ਉਮਰ ਮੰਗਣ ਲਈ ਪ੍ਰੇਰਿਤ ਕੀਤਾ ਗਿਆ, ਅਸਲ ਵਿੱਚ ਇਹ ਲੰਮੀ ਉਮਰ ਭਾਵੇਂ ਪਤੀ ਦੀ ਮੰਗਦੀਆਂ ਸਨ
ਪਰ ਜਿਉਂਦੇ ਸੜਨ ਤੋਂ ਆਪਣਾ ਬਚਾਅ ਕਰਨ ਦਾ ਢੰਗ ਸੀ।
ਗੁਰੂ ਅਮਰਦਾਸ ਸਾਹਿਬ ਨੇ
ਔਰਤਾਂ ‘ਤੇ ਹੁੰਦੇ ਅੱਤਿਆਚਾਰ ਨੂੰ ਰੋਕਣ ਲਈ, ਇਸ ਸਤੀ ਦੀ ਰੀਤ ਨੂੰ ਖਤਮ ਕਰਨ ਲਈ ਆਵਾਜ਼ ਚੁੱਕੀ
ਅਤੇ ਆਖਿਆ:
ਸਲੋਕੁ
ਮਃ ੩॥
ਸਤੀਆ
ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥
ਨਾਨਕ
ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥
{ਪੰਨਾ 787}