ਸਤਿੰਦਰਜੀਤ ਸਿੰਘ
ਗੁਰੂ
ਸਾਹਿਬ ਨੇ ਗੁਰਬਾਣੀ ਵਿੱਚ ਜੋ ਉਪਦੇਸ਼ ਦਿੱਤਾ ਹੈ, ਉਸ
ਵਿੱਚ ਰੱਬ ਨੂੰ ਜਾਂ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਅਤੇ ਦੁਨੀਆਂ ਵਿੱਚ ਵਡਿਆਈ ਖੱਟਣ ਲਈ
ਬਾਹਰੀ ਤੌਰ ‘ਤੇ ਕੀਤੇ ਜਾਂਦੇ ਕੰਮਾਂ ਨੂੰ ਬੇਅਰਥ ਅਤੇ ਫਜ਼ੂਲ ਦੱਸਿਆ ਹੈ। ਗੁਰੂ ਸਾਹਿਬ ਨੇ ਮਨੁੱਖ
ਨੂੰ ਮਾਨਸਿਕ ਤਲ ‘ਤੇ ਉੱਚਾ ਉੱਠਣ ਅਤੇ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਧਾਰ ਕੇ ਜੀਵਨ ਨੂੰ
ਸਚਿਆਰਾ ਬਣਾਉਣ ਦਾ ਉਪਦੇਸ਼ ਦਿੱਤਾ ਹੈ, ਜਿਵੇਂ:
ਅਖੀ ਬਾਝਹੁ ਵੇਖਣਾ
ਗੁਰੂ ਅੰਗਦ ਸਾਹਿਬ ਆਖ ਰਹੇ ਹਨ ਕਿ ਉਸ ਪ੍ਰਮਾਤਮਾ ਨੂੰ
ਪਾਉਣ ਦੀ ਜੁਗਤ ਹੈ ਕਿ ਉਸਨੂੰ ਅੱਖਾਂ ਤੋਂ ਬਿਨ੍ਹਾਂ ਦੇਖਿਆ ਜਾਵੇ ਭਾਵ ਕਿ ਬਾਹਰੀ ਦਿਖਾਵੇ ਨੂੰ
ਛੱਡ ਕੇ ਉਸਦੇ ਗੁਣਾਂ ਨੂੰ ਅਪਣਾਇਆ ਜਾਵੇ,ਬਿਗਾਨੇ ਧਨ-ਦੌਲਤ ਵੱਲ ਲਲਚਾਉਣ ਦੀ ਥਾਂ ਉਸ ਪ੍ਰਮਾਤਮਾ
ਦੇ ਗੁਣਾਂ ਨਾਲ ਪਿਆਰ ਕੀਤਾ ਜਾਵੇ,
ਵਿਣੁ ਕੰਨਾ ਸੁਨਣਾ ॥
ਕੰਨਾਂ ਤੋਂ ਬਿਨ੍ਹਾਂ ਸੁਣਿਆ ਜਾਵੇ ਭਾਵ ਕਿ ਕਿਸੇ ਦੀ
ਨਿੰਦਿਆ-ਚੁਗਲੀ ਆਦਿ ਨੂੰ ਛੱਡ ਕੇ ਉਸ ਪ੍ਰਮਾਤਮਾ ਦੇ ਗੁਣਾਂ ਰੂਪੀ ਹੁਕਮ ਨੂੰ ਚੇਤੇ ਵਿੱਚ ਵਸਾ
ਲਿਆ ਜਾਵੇ,