ਗੁਰੂ ਰਾਮਦਾਸ ਜੀ
ਸਿੱਖਾਂ ਦੇ ਚੌਥੇ ਪਾਤਸ਼ਾਹ ਹੋਏ ਹਨ। ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਭਾਈ ਜੇਠਾ’ ਜੀ ਸੀ।
ਜਨਮ: 24 ਸਤੰਬਰ 1534 (ਕੱਤਕ ਵਦੀ 2, 25 ਅੱਸੂ
ਸੰਮਤ 1591)
ਜਨਮ ਸਥਾਨ: ਚੂਨਾ ਮੰਡੀ, ਲਾਹੌਰ
ਮਾਤਾ-ਪਿਤਾ: ਗੁਰੂ ਰਾਮਦਾਸ ਜੀ ਦੇ
ਮਾਤਾ ਜੀ ਦਾ ਨਾਮ ਮਾਤਾ ਦਇਆ ਜੀ (ਦੂਸਰਾ ਨਾਮ ਅਨੂਪ ਕੌਰ ਜੀ) ਅਤੇ ਪਿਤਾ ਜੀ ਦਾ ਨਾਮ ਹਰੀਦਾਸ ਜੀ
ਸੀ।
ਸੁਪਤਨੀ: 18 ਫਰਵਰੀ 1554 ਨੂੰ
ਜੇਠਾ ਜੀ ਦਾ ਵਿਆਹ ਬੀਬੀ ਭਾਨੀ (ਗੁਰੂ ਅਮਰਦਾਸ ਜੀ ਦੇ ਸਪੁੱਤਰੀ) ਨਾਲ ਹੋਇਆ।
ਸੰਤਾਨ: ਗੁਰੂ ਰਾਮਦਾਸ ਜੀ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ, ਮਹਾਦੇਵ ਅਤੇ (ਗੁਰੂ)
ਅਰਜਨ ਦੇਵ ਜੀ ਦਾ ਜਨਮ ਹੋਇਆ। ਆਪਣੇ ਤੋਂ ਬਾਅਦ ਗੁਰਗੱਦੀ ਦਾ ਹੱਕਦਾਰ ਉਹਨਾਂ ਆਪਣੇ ਸਭ ਤੋਂ ਛੋਟੇ
ਪੁੱਤਰ (ਗੁਰੂ) ਅਰਜਨ ਦੇਵ ਜੀ ਨੂੰ ਚੁਣਿਆ।
ਗੁਰੂ ਅਮਰਦਾਸ ਜੀ ਨਾਲ ਮੇਲ: ਜੇਠਾ ਜੀ (ਗੁਰੂ ਰਾਮਦਾਸ ਜੀ) ਅਤੇ ਬਚਪਨ ਵਿੱਚ ਹੀ
ਸਨ ਕਿ ਉਹਨਾਂ ਦੇ ਮਾਤਾ-ਪਿਤਾ ਅਕਾਲ-ਚਲਾਣਾ ਕਰ ਗਏ। ਸ਼੍ਰੀ ਗੁਰੂ ਰਾਮ ਦਾਸ ਜੀ ਨੂੰ ਉਹਨਾਂ ਦੀ
ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ
ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ
ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ
ਵਿਖੇ ਲਿਆਂਦਾ ਗਿਆ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ
ਸਾਹਿਬ ਆ ਗਏ।
ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਜੀ ਦਾ ਵਿਹਾਅ ਜੇਠਾ ਜੀ ਨਾਲ
ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ। ਆਪ ਜੀ ਨੇ ਗੁਰੂ
ਅਮਰਦਾਸ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ।
ਗੁਰਗੱਦੀ: 1 ਸਤੰਬਰ (29 ਅਗਸਤ)1574
ਕਾਰਜ: ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ
ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ
ਗਿਆ। ਅੱਜ ਇਹ ਅੰਮ੍ਰਿਤਸਰ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਗੋਇੰਦਵਾਲ ਨਗਰ ਵਸਾਉਣ ਵਿੱਚ ਵੀ ਆਪ
ਨੇ ਅਹਿਮ ਭੂਮਿਕਾ ਅਦਾ ਕੀਤੀ। ਗੁਰੂ ਦੋਖੀਆਂ ਨੇ ਬਾਦਸ਼ਾਹ ਅਕਬਰ ਕੋਲ ਗੁਰੂ ਘਰ ਵਿਰੁੱਧ ਸ਼ਿਕਾਇਤਾਂ
ਕੀਤੀਆਂ ਤਾ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ (ਗੁਰੂ ਰਾਮਦਾਸ ) ਜੀ ਨੁੰ ਲਹੌਰ ਭੇਜ ਕੇ ਬਾਦਸ਼ਾਹ
ਦੀ ਤਸੱਲੀ ਕਰਵਾਈ ਉਹ ਗੁਰੂ ਘਰ ਦਾ ਸ਼ਰਧਾਲੂ ਬਣਿਆ। ਗੁਰੂ ਰਾਮਦਾਸ ਜੀ ਹਰ ਕਲਾ ਵਿਚ ਨਿਪੁੰਨ ਸਨ
ਉਹਨਾਂ ਦੀ ਪਾਰਖੂ ਨਜ਼ਰ ਨੇ ਹੀ (ਗੁਰੂ) ਅਰਜਨ ਸਾਹਿਬ ਜੀ ਦੀ ਗੁਰਤਾਗੱਦੀ ਲਈ ਚੋਣ ਕੀਤੀ।
ਰਾਮਦਾਸਪੁਰ ਨਗਰ ਵਸਾਉਣਾ ਅਤੇ ‘ਹਰਿਮੰਦਰ ਸਾਹਿਬ’ ਦੀ ਸਥਾਪਨਾ: ਗੁਰੂ
ਰਾਮਦਾਸ ਜੀ ਨੇ 1564 (ਕੁਝ ਸ੍ਰੋਤਾਂ ਅਨੁਸਾਰ 1560) ਸੁਲਤਾਨਵਿੰਡ ਪਿੰਡ ਦੇ ਨਜ਼ਦੀਕ ਸੰਤੋਖਸਰ
ਸਰੋਵਰ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਜੋ ਕਿ 1588 ਤੱਕ ਮੁਕੰਮਲ ਹੋਇਆ। ਇਸ ਲਈ ਗੁਰੂ ਰਾਮਦਾਸ ਜੀ ਨੇ 1574 ਵਿੱਚ ਤੁੰਗ,
ਗਿੱਲਵਾਲੀ ਅਤੇ ਗੁੰਮਟਾਲਾ ਪਿੰਡਾਂ ਦੇ ਵਾਸੀਆਂ ਤੋਂ ਸੰਤੋਖਸਰ ਦੇ ਨਜ਼ਦੀਕ ਹੀ 700 ਰੁਪਏ ਦੀ ਜ਼ਮੀਨ
ਖਰੀਦ ਕੇ ਆਪਣੀ ਰਿਹਾਇਸ਼ ਉੱਥੇ ਕਰ ਲਈ। ਉਸ ਸਮੇਂ ਇਸ ਥਾਂ ਨੂੰ ‘ਗੁਰੂ ਕਾ ਚੱਕ’ ਕਿਹਾ ਜਾਂਦਾ ਸੀ
ਜੋ ਕਿ ਬਾਅਦ ਵਿੱਚ ‘ਚੱਕ ਰਾਮਦਾਸ’ ਵਿੱਚ ਬਦਲ ਗਿਆ। ਜਿਸਨੂੰ ਬਾਅਦ ਵਿੱਚ ‘ਅੰਮ੍ਰਿਤਸਰ’ ਕਿਹਾ
ਜਾਣ ਲੱਗਾ। ਗੁਰੂ ਰਾਮਦਾਸ ਜੀ ਦੀ ਸੋਚ ਮੁਤਾਬਕ ਅੰਮ੍ਰਿਤਸਰ ਨੂੰ ਵਪਾਰਕ ਸ਼ਹਿਰ ਦੇ ਰੂਪ ਵਿਚ
ਵਿਕਸਤ ਕੀਤਾ।
ਬਾਣੀ ਰਚਨਾ: ਗੁਰੂ ਰਾਮਦਾਸ ਜੀ ਨੇ 30 ਰਾਗਾਂ
ਵਿੱਚ 638 ਸ਼ਬਦਾਂ ਦੀ ਰਚਨਾ ਕੀਤੀ, ਜਿੰਨ੍ਹਾਂ ਵਿੱਚ 246 ਪਦੇ, 138 ਸਲੋਕ, 31 ਅਸ਼ਟਪਦੀਆਂ ਅਤੇ 8
ਵਾਰਾਂ ਸ਼ਾਮਿਲ ਹਨ। ਗੁਰੂ ਰਾਮਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ
ਰਾਮਦਾਸ ਜੀ ਤੋਂ ਪਹਿਲੇ ਹੋਏ ਤਿੰਨ ਗੁਰੂ ਸਾਹਿਬਾਨ ਨੇ 19 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਸੀ
ਅਤੇ ਗੁਰੂ ਰਾਮਦਾਸ ਜੀ ਨੇ 11 ਰਾਹ ਹੋਰ ਸ਼ਾਮਿਲ ਕੀਤੇ।
ਜੋਤੀ-ਜੋਤ: 1 ਸਤੰਬਰ 1581 ਨੂੰ ਗੁਰੂ ਰਾਮਦਾਸ
ਜੀ ਜੋਤੀ-ਜੋਤ ਸਮਾ ਗਏ।