ਸਤਿੰਦਰਜੀਤ ਸਿੰਘ
ਗੁਰੂ ਨਾਨਕ ਸਾਹਿਬ ਦੀ ਰਸਨਾ ਰਾਹੀਂ ਮਾਨਵਤਾ ਦੇ ਭਲੇ
ਦੀ ਆਵਾਜ਼ ਅਤੇ ਸਮਝ ੴ ਤੋਂ ਸ਼ੁਰੂ ਹੁੰਦੀ ਹੈ ਜਿਸਦਾ
ਮਾਤਲਬ ਹੈ ‘ਉਹ ਅਕਾਲ ਪੁਰਖ ਜੋ ਜ਼ਰੇ-ਜ਼ਰੇ ਵਿੱਚ ਇਕਸਾਰ ਸਮਾਇਆ ਹੋਇਆ ਹੈ’। ਪ੍ਰੋ.ਸਾਹਿਬ ਸਿੰਘ
ਅਨੁਸਾਰ: "ੴ" ਦਾ ਉੱਚਾਰਨ ਹੈ- “ਇਕ (ਏਕ) ਓਅੰਕਾਰ" ਅਤੇ ਇਸਦਾ ਅਰਥ ਹੈ "ਇਕ
ਅਕਾਲ ਪੁਰਖ, ਜੋ
ਇਕ-ਰਸ ਵਿਆਪਕ ਹੈ"। ੴ
ਤੋਂ ਬਾਅਦ ਹੈ ‘ਸਤਿ ਨਾਮੁ’ ਜਿਸਦਾ ਮਤਲਬ ਹੈ ‘ਉਹ
ਪ੍ਰਮਾਤਮਾ ਜਿਸ ਦਾ ਨਾਮ ਹੋਂਦ ਵਾਲਾ ਹੈ’ ਜੋ ਸੰਸਾਰ ਦਾ
‘ਕਰਤਾ ਪੁਰਖੁ’, ਗੁਰਬਾਣੀ ਵਿੱਚ ‘ਪੁਰਖੁ’ ਦਾ
ਮਤਲਬ ਉਸ ‘ਓਅੰਕਾਰ’ ਤੋਂ ਹੈ ਜੋ ਸਾਰੇ ਸੰਸਾਰ ਵਿੱਚ ਵਿਆਪਕ ਹੈ. ਜਿਹੜਾ ‘ਨਿਰਭਉ’ ਹੋਣ ਦੇ ਨਾਲ-ਨਾਲ ‘ਨਿਰਵੈਰੁ’
ਵੀ ਹੈ ‘ਅਕਾਲ ਮੂਰਤਿ’
ਭਾਵ ਜੋ ਕਾਲ ਤੋਂ ਪਰੇ ਹੈ, ਜੋ ‘ਅਜੂਨੀ’ ਹੈ ਭਾਵ ਕਿ ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਜੰਮਦਾ ‘ਤੇ
ਮਰਦਾ ਨਹੀਂ, ਜੋ ‘ਸੈਭੰ’ ਹੈ ਭਾਵ ‘ਜਿਸਦਾ ਪ੍ਰਕਾਸ਼
ਆਪਣੇ-ਆਪ ਤੋਂ ਹੀ ਹੈ’ ਅਤੇ ਉਸਨੂੰ ‘ਗੁਰ ਪ੍ਰਸਾਦਿ’
ਰਾਹੀਂ ਪਾਇਆ ਜਾ ਸਕਦਾ ਹੈ ਭਾਵ ਕਿ ਉਸਨੂੰ ‘ਗੁਰੂ ਦੀ ਕਿਰਪਾ ਨਾਲ ਪ੍ਰਾਪਤ’ ਕੀਤਾ ਜਾ ਸਕਦਾ ਹੈ।
ਉਸ ਪ੍ਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ, ਉਹ ਆਪਣੇ-ਆਪ ਤੋਂ ਹੈ, ਉਹ ਕਿਸੇ ਵੀ ਮਨੁੱਖ ਦੇ
ਬਣਾਉਣ ਨਾਲ ਨਹੀਂ ਬਣਦਾ। ਗੁਰਬਾਣੀ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ:
ਥਾਪਿਆ ਨ ਜਾਇ ਕੀਤਾ ਨ ਹੋਇ
॥ ਆਪੇ ਆਪਿ ਨਿਰੰਜਨੁ ਸੋਇ ॥ {ਪੰਨਾ 2}