ਸਤਿੰਦਰਜੀਤ ਸਿੰਘ
ਸਿੱਖ ਕੌਮ ਦਾ ਮੁੱਖ ਕਿੱਤਾ ਖੇਤੀ-ਬਾੜੀ ਹੈ ਅਤੇ ਬੱਸ ਇਸੇ ਦੁਆਲੇ ਸਾਡੇ ਬੱਚੇ
ਘੁੰਮੀ ਗਏ ਅਤੇ ਅੱਜ ਹਾਲਾਤ ਇਹ ਹੈ ਕਿ ਪੜ੍ਹਾਈ ਵਿੱਚ ਸਾਡੇ ਬੱਚੇ ਬੁਰੀ ਤਰ੍ਹਾਂ ਅਸਫਲ ਹਨ।
ਜਿੱਥੇ ਦੱਖਣ ਵਾਲੇ ਘਰ-ਘਰ ਇੰਜੀਨੀਅਰ ਅਤੇ ਡਾਕਟਰ ਆਦਿ ਪੈਦਾ ਕਰ ਰਹੇ ਹਨ ਸਾਡੇ ਘਰਾਂ ਵਿੱਚ ਨਸ਼ਈ
ਪੈਦਾ ਹੋ ਰਹੇ ਹਨ, ਵਿਹਲੜ ਮੰਜ਼ੇ ਤੋੜ ਰਹੇ ਹਨ। ਸਕੂਲ ਜਾਣ ਨੂੰ ਕਿਸੇ ਦੀ ਵੱਢੀ-ਰੂਹ ਨਹੀਂ ਕਰਦੀ।
ਕੀ ਕਾਰਨ ਹਨ ਇਸ ਦੇ...? ਕਦੇ ਅਸੀਂ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਬੱਸ ਇੱਕ ਹੋੜ ਲੱਗ ਗਈ
ਸਾਡੀ ਕੌਮ ਵਿੱਚ ਕਿ ਵਿਦੇਸ਼ ਚੱਲੋ, ਪਤਾ ਨਹੀਂ ਉੱਥੇ ਕਿਹੜਾ ਦਰੱਖਤ ਹੈ ਜਿਸ ‘ਤੇ ਡਾਲਰ,ਪੌਂਡ
ਲੱਗਦੇ ਹਨ। ਸਾਡੇ ਲੋਕਾਂ ਵਿੱਚ ਅੱਜ ਦੇ ਸਮੇਂ ‘ਇੱਕ ਡਿਗਰੀ’ ਹੀ ਸਭ ਕੁਝ ਮੰਨੀ ਜਾਂਦੀ ਹੈ ‘ਤੇ
ਉਹ ਹੈ ‘ILETS’, ਇਸ ਡਿਗਰੀ ਨੇ ਐਸਾ ਘੁਮਾਇਆ ਪੰਜਾਬੀਆਂ ਨੂੰ ਕਿ ਬਾਰਵੀਂ ਤੋਂ ਬਾਅਦ ‘ILETS’ ਕਰ ਜ਼ਹਾਜ਼ ਚੜ੍ਹਨ ਦੇ ਸੁਪਨਿਆਂ ਨੇ ਅੱਖਾਂ ਮੱਲ ਲਈਆਂ। ਹੁਣ ਤਾਂ ਦਸਵੀਂ ਤੋਂ ਬਾਅਦ
ਹੀ ਬਿਨਾਂ ‘ILETS’ ਕੀਤੇ ਵਿਦੇਸ਼ ਜਾ ਕੇ ਪੜ੍ਹਨ ਦਾ ‘ਸੁਨਹਿਰੀ ਮੌਕਾ’ ਦੀਆਂ ਮਸ਼ਹੂਰੀਆਂ ਸਾਨੂੰ
ਘੁੰਮਾਈ ਫਿਰਦੀਆਂ ਹਨ। ਪਹਿਲਾਂ-ਪਹਿਲ ‘ਨੈਨੀ ਕੇਅਰ’ ਵੀਜ਼ਾ ਸ਼ੁਰੂ ਹੋਇਆ, ਬੱਸ ਉਸਦੇ ਸ਼ੁਰੂ ਹੋਣ ਦੀ
ਦੇਰ ਸੀ ਕਿ ਪੰਜਾਬੀਆਂ ਨੇ ਮੇਲਾ ਲਾ ਦਿੱਤਾ ਵਿਦੇਸ਼ ਜਾ ਕੇ ਅਤੇ ਅੰਤ ਉਹ ਵੀਜ਼ਾ ਬੰਦ ਕਰਵਾ ਦਿੱਤਾ।
ਜ਼ਮੀਨਾਂ ਤੱਕ ਵੇਚ ਦਿੱਤੀਆਂ ਲੋਕਾਂ ਵੀਜ਼ਾ ਲੈਣ ਲਈ ਪਰ ਕਈਆਂ ਦੇ ਪੱਲੇ ਤਾਂ ਏਜੰਟਾਂ ਦੇ ਲਾਰੇ ਅਤੇ
ਦਫਤਰਾਂ ਦੇ ਧੱਕੇ ਆਏ ਅਤੇ ਕਈ ਵੀਜ਼ਾ ਲੈ ਕੇ ਵਿਦੇਸ਼ਾਂ ਵਿੱਚ ਸੁਨਹਿਰੀ ਭਵਿੱਖ ਦੀ ਅਰਥੀ ਮੋਢੇ ‘ਤੇ
ਢੋਅ ਰਹੇ ਹਨ ਜਾਂ ਇੰਝ ਕਹਿ ਲਈਏ ਕਿ ਮਿੱਠੀ ਜੇਲ੍ਹ ਕੱਟ ਰਹੇ ਹਨ। ਪੰਜਾਬ ਵਿੱਚ ਸਿੱਖਿਆ ਅਦਾਰਿਆਂ ਦੀ ਘਾਟ ਨਹੀਂ, ਜੇ ਘਾਟ ਹੈ ਤਾਂ ਬੱਸ ‘ਸਿਖਾਉਣ ਵਾਲੇ’ ਅਦਾਰਿਆਂ ਦੀ। ਪੰਜਾਬ ਦੇ ਜ਼ਿਆਦਾਤਰ ਸਕੂਲਾਂ/ਕਾਲਜਾਂ
ਵਿੱਚ ਵਿੱਦਿਆ ਵੀ ਵਪਾਰਕ ਸੋਚਾਂ ਵਿੱਚ ਦੀ ਲੰਘਦੀ ਹੈ। ਪਹਿਲਾਂ ਸਕੂਲ ਖੋਲ੍ਹਣ ਦਾ ਰੁਝਾਨ ਵਧਿਆ
ਜੋ ਕਿ ਅੱਜ ਵੀ ਜਾਰੀ ਹੈ, ਲੜਕੀਆਂ ਲਈ ਕਾਲਜ ਖੋਲ੍ਹਣ ਦਾ ਰੁਝਾਨ ਵੀ ਸਿਖਰ ‘ਤੇ ਰਿਹਾ ਫਿਰ ਵਾਰੀ
ਆਈ ਲੜਕੀਆਂ ਲਈ ਬੀ.ਐਡ. ਕਾਲਜਾਂ ਦੀ ‘ਤੇ ਨਰਸਿੰਗ ਕਾਲਜਾਂ ਦੀ ਅਤੇ ਹੁਣ ਯੁੱਗ ਹੈ ‘ਗਰੁੱਪ ਆਫ
ਇੰਸਟੀਚਿਊਟਸ’ ਦਾ, ਯੂਨੀਵਰਸਿਟੀਆਂ ਦਾ...! ਪੰਜਾਬ ਵਿੱਚ ਐਨੇ ਸਕੂਲ/ਕਾਲਜ ਹੋਣ ਦੇ ਬਾਵਜੂਦ ਵੀ
ਸਿੱਖ ਸਾਇੰਸਦਾਨਾਂ, ਇੰਜੀਨੀਅਰਾਂ, ਡਾਕਟਰਾਂ ਦੀ ਗਿਣਤੀ ਵਧਣ ਦੀ ਬਜਾਏ ਮਨਫੀ ਹੁੰਦੀ ਜਾ ਰਹੀ ਹੈ। ਡਿਗਰੀਆਂ ਵਾਲੇ ਸਿੱਖਾਂ ਦੇ ਮੁੰਡੇ ਬਹੁਤ ਮਿਲ
ਜਾਣਗੇ ਪਰ ‘ਸਿੱਖਿਅਤ’ ਘੱਟ ਹਨ।
ਸਾਡੇ ਸਮਾਜ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਸਾਡੇ ਬੱਚਿਆਂ ਨੂੰ
ਫਿਲਮਾਂ/ਗਾਣਿਆਂ ਵਿੱਚ ਦਿਸਦੀ ਅਮੀਰੀ ਸੱਚ ਲਗਦੀ ਹੈ। ਅਮੀਰ ਸਿੱਖਾਂ ਦੇ ਬੱਚੇ ਚੰਗੇ ਸਕੂਲਾਂ
ਵਿੱਚ ਪੜ੍ਹ, ਟਿਊਸ਼ਨਾਂ ਲੈ ਚੰਗੇ ਨੰਬਰ ਲੈ ਜਾਂਦੇ ਹਨ ‘ਤੇ ਫਿਰ ਅਮੀਰੀ ਕਾਰਨ ਨੌਕਰੀ ਵੀ ਪਰ ਗਰੀਬ
ਸਿੱਖਾਂ ਦੇ ਬੱਚੇ ਪਹਿਲਾਂ ਤਾਂ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਪੜ੍ਹ ਹੀ ਨਹੀ ਪਾਉਂਦੇ, ਜੇ
ਕੋਈ ਆਪਣੀ ਲਗਨ ਅਤੇ ਮਿਹਨਤ ਨਾਲ ਪੜ੍ਹ ਵੀ ਜਾਂਦਾ ਹੈ ਤਾਂ ਜੀਵਨ ਨਿਰਬਾਹ ਲਈ ਨੌਕਰੀ ਦਾ ‘ਸਮਾਂ
ਹੰਢਾਉਣ’ ਤੋਂ ਖੁੰਝ ਜਾਂਦਾ ਹੈ, ਇਸ ਪ੍ਰਕਿਰਿਆ ਨੇ ਆਮ ਸਿੱਖਾਂ ਦੀ ਧਾਰਨਾ ‘ਪੜ੍ਹ ਕੇ ਕਿਹੜਾ
ਡੀ.ਸੀ. ਲੱਗ ਜਾਣਾ’ ਵਾਲੀ ਬਣਾ ਦਿੱਤੀ ਹੈ, ‘ਤੇ ਬੱਚੇ ਪੜ੍ਹਾਈ ਨੂੰ ਬੋਝ ਸਮਝ ਕਤਰਾਉਣ ਲੱਗੇ ਹਨ।
ਨਸ਼ਿਆਂ ਦੇ ਵਪਾਰ ਨੇ ਵੀ ਸਿੱਖ ਕੌਮ ਨੂੰ ਕਮਜ਼ੋਰ ਕਰ ਰਸਤੇ ਤੋਂ ਭਟਕਾਉਣ ਵਿੱਚ ਅਹਿਮ
ਯੋਗਦਾਨ ਪਾਇਆ ਹੈ। ਪਤਾ ਨਹੀਂ ਕਿਉਂ ਨਸ਼ਿਆਂ ਦੀ ਤਸਕਰੀ ਪੰਜਾਬ ਨਾਲ ਲੱਗਦੇ ਬਾਰਡਰ ਤੋਂ ਹੀ ਕਿਉਂ
ਹੁੰਦੀ ਹੈ...? ਸਿੱਖਾਂ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਇਲਾਕੇ ਵਿੱਚੋਂ ਹੀ ਸਮੱਗਲਿੰਗ ਕਿਉਂ
ਹੁੰਦੀ ਹੈ...? ‘ਛੋਟੇ ਰਸਤਿਆਂ’ ਰਾਹੀਂ ਜਲਦੀ ‘ਅਮੀਰ’ ਹੋਣ ਦੇ ਝਾਂਸੇ ਸਿੱਖਾਂ ਨੂੰ ਜੜ੍ਹਾਂ
ਨਾਲੋਂ ਤੋੜ ਗਏ ਅਤੇ ਕਹਿੰਦੇ ਹਨ ਕਿ ‘ਦਰੱਖਤ ਦੀ ਜੜ੍ਹ ਵੱਢ ਦਿਉ, ਦਰੱਖਤ ਸੁੱਕਣ ਵਿੱਚ ਜ਼ਿਆਦਾ
ਸਮਾਂ ਨਹੀਂ ਲਗਦਾ’...!
ਅੰਤ ਵਿੱਚ ਮੈਂ ਇਹੀ ਬੇਨਤੀ ਸਾਰੀ ਕੌਮ ਨੂੰ ਕਰਨਾ ਚਾਹੁੰਦਾ ਹਾਂ ਕਿ ਜੀਵਨ ਵਿੱਚ ਸਫਲ ਹੋਣ ਲਈ ਜ਼ਰੂਰੀ ਹੈ ਕਿ ਜੜ੍ਹਾਂ ਮਜ਼ਬੂਤ ਹੋਣ। ਸਿੱਖਿਆ ਦੇ ਖੇਤਰ ਵਿੱਚ ਸਾਨੂੰ ਬਹੁਤ ਹੀ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਸਾਡੀ ਕੌਮ ਵਿੱਚੋਂ ਵੀ ਸਾਇੰਸਦਾਨ, ਇੰਜੀਨੀਅਰ, ਡਾਕਟਰ ਅਤੇ IAS ਜਨਮ ਲੈਣ। ਸਿੱਖਿਆ ਦੇ ਖੇਤਰ ਨੂੰ ਵਧੇਰੇ ਸੁਰੱਖਿਅਤ, ਸੁਖਾਲਾ ਅਤੇ ਪਾਰਦਰਸ਼ੀ ਬਣਾਉਣ ਦੀ ਜ਼ਰੂਰਤ ਹੈ। ਵਿਦਿਆ ਨੂੰ ਵਪਾਰ ਬਣਾ ਚੁੱਕੇ ਅਦਾਰਿਆਂ ‘ਤੇ ਰੋਕ ਲਗਾ ਸਿੱਖ ਨੌਜੁਆਨੀ ਨੂੰ ‘ਸਿੱਖਿਅਤ’ ਕਰਨ ਵਾਲੇ ਅਦਾਰਿਆਂ ਦਾ ਸਾਥ ਦੇਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ‘ਅਮੀਰ ਅਤੇ ਗਰੀਬ’ ਵਿਚਲੇ ਫਰਕ ਨੂੰ ਬਰਾਬਰ ਮੌਕੇ ਮੁਹੱਈਆਂ ਕਰ ਕੇ ਮਿਟਾਵੇ ਨਾ ਕਿ ਗਰੀਬ ਨੂੰ ਹਟਾ ਕੇ। ਸਿੱਖ ਕੌਮ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਉੱਚ-ਪਦਵੀਆਂ ‘ਤੇ ਪਹੁੰਚ ਕੇ ਸਿੱਖਾਂ ਦੇ ਬੱਚੇ ਆਪਣੀ ਕੌਮ ਦਾ ਨਾਮ ਵਿਸ਼ਵ ਪੱਧਰ ‘ਤੇ ਲਿਜਾ ਸਕਣ। ਆਓ ਰਲ ਮਿਲ ਇਸ ਫੇਰ ਵਿੱਚ ਧੀਮੀ ਪਈ ਚਾਲ ਕਾਰਨ ਦੂਰ ਰਹਿ ਗਈ ਮੰਜ਼ਿਲ ਨੂੰ ਪਾਉਣ ਲਈ ਅਤੇ ਆਏ ਨਿਘਾਰ ਨੂੰ ਦੂਰ ਕਰਨ ਲਈ ਯਤਨ ਤੇਜ਼ ਕਰੀਏ। ਸਾਡੇ ਛੋਟੇ ਬੱਚੇ ਜੋ ਅਜੇ ਸਿੱਖਿਆ ਦੇ ਅਧੀਨ ਹਨ, ਉਹ ਜ਼ਰੂਰ ਇਸ ਗੱਲ ਵੱਲ ਤਵੱਜੋ ਦੇਣ ‘ਤੇ ਕਾਮਯਾਬ ਹੋਣ…!

ਮਿਤੀ: 11/05/2012