ਗੁਰੂ ਹਰ ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਪਾਤਸ਼ਾਹ ਹੋਏ ਹਨ।
ਜਨਮ: 16 ਫਰਵਰੀ 1630 ਯੂਲੀਅਨ (ਮਾਘ ਸੁਦੀ 13,
19 ਮਾਘ ਸੰਮਤ 1686 ਬਿਕ੍ਰਮੀ, ਸ਼ਨਿਚਰਵਾਰ, 19 ਮਾਘ/31 ਜਨਵਰੀ ਨਾਨਕਸ਼ਾਹੀ)
ਜਨਮ ਸਥਾਨ: ਕੀਰਤਪੁਰ ਸਾਹਿਬ।
ਮਾਤਾ-ਪਿਤਾ: ਗੁਰੂ ਹਰ ਰਾਇ ਸਾਹਿਬ
ਜੀ ਦੇ ਮਾਤਾ ਜੀ ਦਾ ਨਾਮ ਮਾਤਾ ਨਿਹਾਲ ਕੌਰ ਜੀ (ਦੂਸਰਾ ਨਾਮ ਮਾਤਾ ਅਨੰਤੀ ਜੀ) ਅਤੇ ਪਿਤਾ ਜੀ ਦਾ
ਨਾਮ ਬਾਬਾ ਗੁਰਦਿੱਤਾ ਜੀ (ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ) ਹੈ।
ਸੁਪਤਨੀ: ਮਾਤਾ ਕਿਸ਼ਨ ਕੌਰ ਜੀ
(ਦੂਸਰਾ ਨਾਮ ਸੁਲੱਖਣੀ ਜੀ) ਸਪੁੱਤਰੀ ਭਾਈ ਦਯਾ ਰਾਮ ਜੀ ਵਾਸੀ ਅਨੂਪਸ਼ਹਿਰ (ਬੁਲੰਦ ਸ਼ਹਿਰ)
ਗੁਰਗੱਦੀ: ਮੰਗਲਵਾਰ 27 ਫਰਵਰੀ, 1644 ਯੂਲੀਅਨ (ਚੇਤ ਵਦੀ 15 (ਮੱਸਿਆ) 1 ਚੇਤ ਸੰਮਤ 1700 ਬਿਕ੍ਰਮੀ, , 1 ਚੇਤ/ 14 ਮਾਰਚ ਨਾਨਕ ਸ਼ਾਹੀ।)
ਗੁਰਗੱਦੀ ਸਮੇਂ ਉਮਰ: 14 ਸਾਲ
ਕਾਰਜ: ਗੁਰੂ ਹਰ ਰਾਇ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ
ਸਿਧਾਂਤ ਨੂੰ ਪ੍ਰਚਾਰਨ ਦਾ ਕਾਰਜ ਜਾਰੀ ਰੱਖਿਆ। ਆਪ ਜੀ ਨੇ ਗਰੀਬਾ ,ਲੋੜਵੰਦਾ ਤੇ ਰੋਗੀਆਂ ਦੀ ਦੇਖਭਾਲ ਸੇਵਾ ਅਤੇ ਇਲਾਜ ਵੱਲ ਖਾਸ ਧਿਆਨ ਦਿੱਤਾ।
ਗੁਰੂ ਹਰ ਰਾਇ ਸਾਹਿਬ ਨੇ ਕੀਰਤਪੁਰ ਵਿਖੇ ਇੱਕ ਆਯੂਰਵੈਦਿਕ ਦਵਾਈਆਂ ਦਾ ਹਸਪਤਾਲ ਅਤੇ ਖੋਜ ਕੇਂਦਰ
ਵੀ ਬਣਵਾਇਆ। ਉੱਥੇ ਇੱਕ ਚਿੜੀਆਘਰ ਵੀ ਬਣਵਾਇਆ।
ਗੁਰੂ ਜੀ ਦੇ ਖਜ਼ਾਨੇ ਵਿਚ ਬਹੁਤ ਦੁਰਲੱਭ ਅਤੇ ਕੀਮਤੀ ਚੀਜ਼ਾਂ ਜਮ੍ਹਾਂ ਹੋ ਗਈਆਂ
ਸਨ। ਸμਗਤਾਂ ਵੱਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸ਼ੇਸ਼ ਤੌਰ
’ਤੇ ਸμਭਾਲੇ ਜਾਂਦੇ
ਸਨ ਕਿਉਂਕਿ ਇਨ੍ਹਾਂ ਨਾਲ ਕਿਸੇ ਦੀ ਵੀ ਸਹਾਇਤਾ ਕੀਤੀ ਜਾ ਸਕਦੀ ਸੀ। ਇਕ ਵਾਰ ਬਾਦਸ਼ਾਹ ਸ਼ਾਹ
ਜਹਾਨ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ। ਹਕੀਮਾਂ ਨੇ ਦੱਸਿਆ ਕਿ ਇਹਦੇ ਰਾਜ਼ੀ ਕਰਨ
ਲਈ ਦਸ ਤੋਲੇ ਦੀ ਹਰੜ ਅਤੇ ਮਾਸੇ ਦਾ ਲੋਂਗ ਚਾਹੀਦੇ ਹਨ। ਇਹ ਚੀਜ਼ਾਂ ਕਿਤੋਂ ਨਾ ਲੱਭੀਆਂ ਤਾਂ ਪੀਰ
ਹਸਨ ਅਲੀ ਅਤੇ ਸ਼ੇਖ ਅਲੀ ਗੰਗੋਹੀ ਨੇ ਦੱਸਿਆ ਕਿ ਇਹ ਦੁਰਲੱਭ ਚੀਜ਼ਾਂ ਉਨ੍ਹਾਂ ਨੇ ਗੁਰੂ ਹਰਿ ਰਾਇ
ਸਾਹਿਬ ਦੇ ਖਜ਼ਾਨੇ ਵਿਚ ਵੇਖੀਆਂ ਹਨ। ਸ਼ਾਹ ਜਹਾਨ ਨੇ ਆਕਲ ਖਾਂ ਅਤੇ ਗੁਲਬੇਲ ਖਾਂ ਨੂੰ ਗੁਰੂ ਜੀ
ਪਾਸੋਂ ਇਹ ਅਮੋਲਕ ਪਦਾਰਥ ਲੈਣ ਲਈ ਭੇਜਿਆ। ਉਨ੍ਹਾਂ ਨੇ ਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਤਾਂ
ਗੁਰੂ ਜੀ ਨੇ ਇਹ ਦੋਵੇਂ ਚੀਜ਼ਾਂ ਮμਗਵਾ ਕੇ
ਦਿੱਤੀਆਂ, ਜਿਸ ਤੋਂ ਦਾਰਾ ਸ਼ਿਕੋਹ ਤੰਦਰੁਸਤ ਹੋ ਗਿਆ। 1707
ਬਿ: ਵਿਚ ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧμਨਵਾਦ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਆਇਆ। ਮੁਗਲ ਬਾਦਸ਼ਾਹ ਨਾਲ ਭਾਵੇਂ
ਗੁਰੂ-ਘਰ ਦੇ ਸੰਬੰਧ ਬਾਬਰ ਦੇ ਸਮੇਂ ਤੋਂ ਹੀ ਟਕਰਾਉ ਵਾਲੇ ਹੋ ਚੁੱਕੇ ਸਨ ਅਤੇ ਸ਼ਾਹ ਜਹਾਨ ਦੇ
ਪਿਤਾ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ
ਕੀਤਾ ਸੀ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਕੇ
ਸ਼ਹੀਦ ਕੀਤਾ ਸੀ। ਪਰੰਤੂ ਗੁਰੂ-ਘਰ ਦਾ ਬਿਰਦ ਹੈ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥” ਗੁਰੂ ਅਕਾਲ ਰੂਪ ਹੈ ਜੋ ਸਦ ਪਰਉਪਕਾਰੀ ਹੈ। ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ
ਗੁਰੂ ਜੀ ਨੇ ਉਨ੍ਹਾਂ ਦੀ ਲੋੜ ਵੀ ਪੂਰੀ ਕੀਤੀ। ਸ਼ਾਹਜਹਾਂ ਨੇ ਗੁਰੂ ਸਾਹਿਬ ਨੂੰ ਖੁਸ਼ੀ ਵਿੱਚ
‘ਜਾਗੀਰ’ ਭੇਟ ਕਰਨੀ ਚਾਹੀ ਪਰ ਗੁਰੂ ਸਾਹਿਬ ਨੇ ਮਨਾਂ ਕਰ ਦਿੱਤਾ।
ਸ੍ਰੀ ਗੁਰੂ ਅμਗਦ ਦੇਵ
ਜੀ ਦੇ ਸਮੇਂ ਤੋਂ ਚਾਲੂ ਪਰμਪਰਾਵਾਂ
ਅਨੁਸਾਰ ਗੁਰੂ-ਘਰ ਵਿਚ ਆਤਮਿਕ ਉਪਦੇਸ਼ ਦੇ ਨਾਲ-ਨਾਲ ਸ਼ਰਧਾਲੂਆਂ ਦੇ ਸਰੀਰਕ ਰੋਗਾਂ ਦੇ ਇਲਾਜ ਦਾ
ਪ੍ਰਬੰਧ ਵੀ ਕੀਤਾ ਜਾਂਦਾ ਸੀ। ਨੌਜੁਆਨਾਂ ਨੂੰ ਸਿਹਤਯਾਬ, ਰਿਸ਼ਟਪੁਸ਼ਟ
ਰੱਖਣ ਲਈ ਗੁਰੂ ਜੀ ਨੇ ਮੱਲ ਅਖਾੜਿਆਂ ਦੀ ਸਰਪ੍ਰਸਤੀ ਵੀ ਕੀਤੀ। ਕੁਠਾੜ ਵਾਲਾ ਰਾਣਾ ਗੁਰੂ ਜੀ ਦਾ
ਜੱਸ ਸੁਣ ਕੇ ਗੁਰੂ ਜੀ ਦੀ ਸ਼ਰਣ ਵਿਚ ਆਇਆ। ਉਹ ਝੋਲੇ ਦਾ ਮਰੀਜ਼ ਸੀ। ਉਹ ਪਾਲਕੀ ਵਿਚ ਬੈਠ ਕੇ
ਆਇਆ ਸੀ। ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਅਤੇ ਘੋੜੇ ਉੱਤੇ ਸਵਾਰ ਹੋ ਕੇ ਘਰ ਗਿਆ। ਗੁਰੂ
ਜੀ ਮਾਲਵੇ ਦੇ ਲੋਕਾਂ ਨੂੰ ਉਪਦੇਸ਼ ਕਰਨ ਆਏ ਤਾਂ ਭਾਈ ਰੂਪਾ, ਕਾਂਗੜ
ਆਦਿ ਪਿੰਡਾਂ ਨੂੰ ਹੁੰਦੇ ਹੋਏ ਮਹਿਰਾਜ ਪਿੰਡ ਪਹੁμਚੇ। ਇੱਥੇ
ਭਾਈ ਮੋਹਨ ਦੇ ਪੁੱਤਰ ਚੌਧਰੀ ਕਾਲੇ ਨੇ ਤਨ-ਮਨ-ਧਨ ਨਾਲ ਗੁਰੂ ਜੀ ਦੀ ਟਹਿਲ ਕੀਤੀ। ਇਕ ਦਿਨ ਚੌਧਰੀ
ਕਾਲਾ ਆਪਣੇ ਭਤੀਜੇ ਫੂਲ ਅਤੇ ਸμਦਲੀ ਨੂੰ
ਵੀ ਨਾਲ ਲੈ ਕੇ ਆਇਆ। ਉਹ ਦੋਵੇਂ ਬਾਲਕ ਭੁੱਖੇ ਹੋਣ ਕਾਰਨ ਗੁਰੂ ਜੀ ਦੇ ਸਾਹਮਣੇ ਪੇਟ ਉੱਤੇ ਹੱਥ
ਮਾਰਨ ਲੱਗੇ। ਗੁਰੂ ਜੀ ਨੇ ਹੱਸ ਕੇ ਕਿਹਾ,“ਬਾਲਕ ਕੀ
ਮμਗਦੇ ਹਨ?” ਚੌਧਰੀ
ਕਾਲੇ ਨੇ ਕਿਹਾ ਕਿ ਇਹ ਲμਗਰ ਮμਗਦੇ ਹਨ। ਗੁਰੂ ਜੀ ਨੇ ਬਚਨ ਕੀਤਾ ਇੰਨ੍ਹਾਂ ਦੀ ਸੰਤਾਨ ਰਾਜ ਕਰੇਗੀ ਅਤੇ ਕਈ ਥਾਂ
ਇਨ੍ਹਾਂ ਦੇ ਲμਗਰ
ਚੱਲਣਗੇ!” ਬਾਬਾ ਫੂਲ ਦੇ ਦੋ ਪੁੱਤਰ ਭਾਈ ਤਰਲੋਕਾ ਅਤੇ ਭਾਈ
ਰਾਮਾ ਦੀ ਸੰਤਾਨ ਨੇ ਨਾਭਾ, ਪਟਿਆਲਾ
ਅਤੇ ਜੀਂਦ ਰਿਆਸਤਾਂ ਕਾਇਮ ਕੀਤੀਆਂ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਇਨ੍ਹਾਂ ਹੀ
ਫੂਲਕੀਏ ਵਿੱਚੋਂ ਸਰਦਾਰ ਗੱਜਪੱਤ ਸਿੰਘ ਜੀਂਦ ਵਾਲੇ ਦਾ ਦੋਹਤਰਾ ਸੀ। ਇਸ ਤਰ੍ਹਾਂ ਗੁਰੂ ਸਾਹਿਬ ਦਾ
ਵਰਦਾਨ ਸੱਚ ਹੋਇਆ। ਇਨ੍ਹਾਂ ਸਰਦਾਰਾਂ ਨਾਲ ਪੰਜਾਬ ਦੀ ਕਿਸਮਤ ਚਮਕ ਉੱਠੀ ਸੀ।
ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਲਾਹੌਰ, ਸਿਆਲਕੋਟ, ਪਠਾਨਕੋਟ,
ਸ਼ਾਂਭਾ, ਰਾਮਗੜ੍ਹ ਅਤੇ ਜੰਮੂ-ਕਸ਼ਮੀਰ ਦੇ ਹੋਰ ਬਹੁਤ ਸਾਰੇ ਇਲਾਕਿਆਂ ਦਾ ਦੌਰਾ ਕੀਤਾ। ਗੁਰੂ ਜੀ ਨੇ
ਸਿੱਖ ਧਰਮ ਦੇ ਪ੍ਰਚਾਰ ਲਈ 360 ਮੰਜੀਆਂ ਦੀ ਸਥਾਪਨਾ ਕਰਵਾਈ। ਗੁਰੂ ਜੀ ਨੇ ਪੁਰਾਣੇ ਅਤੇ ਭ੍ਰਿਸ਼
ਹੋ ਚੁੱਕੇ ਮਸੰਦ-ਪ੍ਰਥਾ ਨੂੰ ਬਦਲਣ ਦਾ ਯਤਨ ਵੀ ਕੀਤਾ ‘ਤੇ ਸਮਮਰਪਿਤ ਅਤੇ ਵਿਸ਼ਵਾਸ਼ਯੋਗ ਸਿੱਖਾਂ
ਜਿਵੇਂ ਕਿ ਭਾਈ ਸੁਥਰਾ ਸ਼ਾਹ ਜੀ, ਭਾਈ ਸਾਹਿਬਾ,
ਭਾਈ ਸੰਗਤੀਆ, ਭਾਈ ਮਿਆਨ ਸਾਹਿਬ, ਭਾਈ ਭਗਤ ਭਗਵਾਨ, ਭਾਈ ਭਗਤ ਮੱਲ ਅਤੇ ਭਾਈ ਜੀਤ ਮੱਲ
(ਜਿੰਨ੍ਹਾਂ ਨੂੰ ਭਾਈ ਬੈਰਾਗੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਨੂੰ ਇਹਨਾਂ ਮੰਜੀਆਂ ਦੇ
ਪ੍ਰਬੰਧਕ ਅਤੇ ਮੁਖੀ ਬਣਾਇਆ।
ਗੁਰੂ ਜੀ ‘ਤੇ ਤੁਰਕਾਂ ਵੱਲੋਂ ਹਮਲਾ: ਗੁਰੂ
ਜੀ ਦੇ ਨਾਲ ਉੱਚ-ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇਕ ਫੌਜੀ ਟੁਕੜੀ ਨਾਲ ਰਹਿੰਦੀ ਸੀ ਜੋ
ਖਾਲਸਾ ਪμਥ ਦਾ ਜੁਝਾਰੂ ਰੂਪ ਉਜਾਗਰ ਕਰਦੀ ਸੀ। ਪਰ ਉਹ ਲੜਾਈ
ਝਗੜੇ ਤੋਂ ਸਦਾ ਦੂਰ ਰਹਿੰਦੇ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ
ਉੱਤੇ ਪਹਿਲਾਂ ਹਮਲਾ ਨਹੀਂ ਕੀਤਾ। ਹਾਂ! ਹਮਲਾਵਰ ਦਾ ਮੂੰਹ ਜ਼ਰੂਰ ਮੋੜਿਆ ਅਤੇ ਉਸ ਨੂੰ ਧੂਲ ਚਟਾ
ਦਿੱਤੀ।
ਭਾਈ ਭਗਤੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਸੰਦ ਸੀ ਜੋ ਸਿੱਧੂ ਬਰਾੜਾਂ ਦਾ
ਮੁਖੀਆ ਸੀ। ਭਾਈ ਭਗਤੂ ਦਾ ਪੁੱਤਰ ਭਾਈ ਗੋਰਾ ਸੀ। ਗੁਰੂ ਹਰਿ ਰਾਇ ਸਾਹਿਬ ਜਦੋਂ ਮਾਲਵੇ ਦੇਸ ਵਿਚ
ਗਏ ਤਾਂ ਭਾਈ ਗੋਰੇ ਨੇ ਅਨੇਕ ਪਿੰਡਾਂ ਵਿਚ ਉਨ੍ਹਾਂ ਦੀ ਸੇਵਾ ਕਰਵਾਈ। ਭੁੱਖੜੀ ਪਿੰਡ ਵਿਚ ਗੁਰੂ
ਜੀ ਦੇ ਚੌਰ-ਬਰਦਾਰ ਭਾਈ ਜੱਸੇ ਨਾਲ ਕਿਸੇ ਗੱਲਬਾਤ ਤੋਂ ਉਨ੍ਹਾਂ ਦੀ ਗੜਬੜ ਹੋ ਗਈ। ਭਾਈ ਗੋਰੇ ਨੇ
ਆਪਣੇ ਆਦਮੀਆਂ ਤੋਂ ਭਾਈ ਜੱਸੇ ਦੀ ਹੱਤਿਆ ਕਰਵਾ ਦਿੱਤੀ। ਗੁਰੂ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਹੁਕਮ ਦਿੱਤਾ
ਕਿ ਗੋਰਾ ਉਨ੍ਹਾਂ ਸਾਹਮਣੇ ਨਾ ਆਏ। ਭਾਈ ਗੋਰਾ ਗੁਰੂ ਸਾਹਿਬ ਦੀ ਵਹੀਰ ਤੋਂ ਕੁਝ ਦੂਰ ਉਨ੍ਹਾਂ ਨਾਲ
ਰਹਿਣ ਲੱਗਾ। ਉਸ ਦੇ ਮਨ ਵਿੱਚ ਬਹੁਤ ਪਛਤਾਵਾ ਸੀ। ਉਹ ਗੁਰੂ ਜੀ ਤੋਂ ਭੁੱਲ ਬਖਸ਼ਾਉਣਾ ਚਾਹੁμਦਾ ਸੀ। ਇਕ ਦਿਨ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਵਿਖੇ ਜਾ ਰਹੇ ਸਨ
ਤਾਂ ਗੁਰੂ ਜੀ ਦੇ ਡੋਲੇ ਅਤੇ ਹੋਰ ਸਾਜ-ਸਾਮਾਨ ਪਿੱਛੇ ਰਹਿ ਗਿਆ ਸੀ। ਮੁਹੰਮਦ ਯਾਰ ਖਾਂ, ਜੋ ਕਿ ਇੱਕ ਹਜ਼ਾਰ ਸਵਾਰ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ, ਨੇ ਜਦੋਂ ਇਹ ਸੁਣਿਆ ਕਿ ਇਹ ਡੋਲੇ ਦਾ ਸਾਮਾਨ ਗੁਰੂ ਹਰਿ ਰਾਇ ਜੀ ਦਾ ਹੈ ਤਾਂ ਉਸ
ਦੇ ਮਨ ਵਿਚ ਆਪਣੇ ਪਿਤਾ ਮੁਖਲਸ ਖਾਂ ਦਾ ਵੈਰ ਲੈਣ ਦੀ ਭਾਵਨਾ ਜਾਗ ਪਈ। ਉਸ ਨੇ ਆਪਣੇ ਸਿਪਾਹੀਆਂ
ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੇ ਡੋਲੇ ਅਤੇ ਸਾਜ-ਸਾਮਾਨ ਸਭ ਲੁੱਟ ਲਵੋ। ਭਾਈ ਗੋਰਾ ਜੀ ਜੋ ਕਿ
ਗੁਰੂ ਜੀ ਦੀਆਂ ਨਜ਼ਰਾਂ ਤੋਂ ਦੂਰ ਪਿੱਛੇ ਰਹਿμਦਾ ਸੀ, ਉਹ ਆਪਣੇ ਜਵਾਨ ਲੈ ਕੇ ਮੌਕੇ ’ਤੇ ਪਹੁੰਚ
ਗਿਆ। ਦੋਵਾਂ ਪਾਸਿਉਂ ਖੂਬ ਤੇਗ ਚੱਲੀ। ਸਿੱਖਾਂ ਨੇ ਮਾਰ-ਮਾਰ ਕੇ ਤੁਰਕਾਂ ਦੇ ਮੂੰਹ ਮੋੜ ਦਿੱਤੇ।
ਭਾਈ ਗੋਰੇ ਨੇ ਤੁਰਕਾਂ ਨੂੰ ਰੋਕੀ ਰੱਖਿਆ। ਵਹੀਰ ਸਹੀ-ਸਲਾਮਤ ਅੱਗੇ ਲμਘ ਗਿਆ। ਇਸ ਤਰ੍ਹਾਂ ਭਾਈ ਗੋਰੇ ਨੇ ਗੁਰੂ-ਘਰ ਦੀਆਂ ਮਾਈਆਂ ਨੂੰ ਬੇਇੱਜ਼ਤ ਹੋਣ
ਤੋਂ ਬਚਾਇਆ। ਇਸ ਦੀ ਖਬਰ ਜਦੋਂ ਵਹੀਰ ਨੇ ਗੁਰੂ ਜੀ ਨੂੰ ਜਾ ਕੇ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ
ਗੋਰੇ ਨੂੰ ਸੰਗਤ ਵਿਚ ਲਿਆਉਣ ਲਈ ਅਸਵਾਰ ਭੇਜੇ। ਜਦੋਂ ਭਾਈ ਗੋਰਾ ਗੁਰੂ ਜੀ ਦੇ ਸਾਹਮਣੇ ਗਿਆ ਤਾਂ
ਉਨ੍ਹਾਂ ਪ੍ਰਸੰਨ ਹੋ ਕੇ ਭਾਈ ਗੋਰੇ ਦੇ ਸਭ ਗੁਨਾਹ ਬਖਸ਼ ਦਿੱਤੇ।
ਰਾਮ ਰਾਇ ਨੂੰ ਛੇਕਣਾ: ਗੁਰੂ
ਹਰ ਰਾਇ ਸਾਹਿਬ ਨੂੰ ਆਪਣੇ ਗੁਰਗੱਦੀ ਕਾਲ ਦੌਰਾਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ
ਭ੍ਰਿਸ਼ਟ ਮਸੰਦ ਧੀਰ ਮੱਲ ਅਤੇ ਮੀਨਾਸ ਹਰ ਸਮੇਂ ਸਿੱਖ ਧਰਮ ਦੇ ਪ੍ਰਚਾਰ ਅਤੇ ਪਾਸਾਰ ਤੋਂ ਦੁਖੀ ਹੋ
ਕੇ ਰੁਕਾਵਟਾਂ ਪਾਉਣ ਦਾ ਯਤਨ ਕਰਦੇ ਰਹਿੰਦੇ ਸਨ, ਉੱਥੇ ਹੀ ਸ਼ਾਹਜਹਾਂ ਤੋਂ ਬਾਅਦ ਔਰੰਗਜੇਬ ਦੇ
ਸ਼ਾਸ਼ਨ ਕਾਲ ਸਮੇਂ ਮੁਗਲਾਂ ਦਾ ਸਿੱਖਾਂ ਪ੍ਰਤੀ ਰਵੱਈਆ ਕਾਫੀ ਬਦਲ ਗਿਆ ਸੀ। ਔਰੰਗਜੇਬ ਨੇ ਦਾਰਾ
ਸ਼ਿਕੋਹ ਦੀ ਲੜਾਈ ਵਿੱਚ ਮੱਦਦ ਲਈ ਗੁਰੂ ਸਾਹਿਬ ‘ਤੇ ਝੂਠਾ ਇਲਜ਼ਾਮ ਲਗਾ ਕੇ ਸੰਮਨ ਭੇਜੇ ਅਤੇ ਦਿੱਲੀ
ਆਉਣ ਲਈ ਕਿਹਾ। ਗੁਰੂ ਸਾਹਿ ਨੇ ਰਾਮ ਰਾਇ ਨੂੰ ਦਿੱਲੀ ਸਾਰੀ ਸਥਿਤੀ ਸਪੱਸ਼ਟ ਕਰਨ ਲਈ ਭੇਜਿਆ। ਰਾਮ
ਰਾਇ ਨੇ ਮਸੰਦਾਂ ਵੱਲੋਂ ਗੁਰੂ ਘਰ ਪ੍ਰਤੀ ਫੈਲਾਈਆਂ ਗਈ ਗਲਤ ਗੱਲਾਂ ਨੂੰ ਸਪੱਸ਼ਟ ਕੀਤਾ ਪਰ ਮਿਟੀ
ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥ {ਪੰਨਾ 466} ਦੇ ਅਰਥ ਕਰਨ ਲੱਗਿਆਂ ‘ਮੁਸਲਮਾਨ’ ਦੀ
ਜਗ੍ਹਾ ‘ਬੇਈਮਾਨ’ ਸ਼ਬਦ ਵਰਤ ਕੇ ਅਰਥ ਕਰ ਦਿੱਤੇ। ਜਦੋਂ ਗੁਰੂ ਹਰ ਰਾਇ ਸਾਹਿਬ ਨੂੰ ਇਸ ਘਟਨਾ ਬਾਰੇ
ਪਤਾ ਲੱਗਾ ਤਾਂ ਉਹਨਾਂ ਨੇ ਗੁਰਬਾਣੀ ਦੇ ਅਰਥ ਗਲਤ ਕਰਨ ਦੇ ਦੋਸ਼ ਵਿੱਚ ਰਾ ਰਾਇ ਨੂੰ ਛੇਕ ਦਿੱਤਾ
ਦੁਬਾਰਾ ਕਦੇ ਉਸ ਨਾਲ ਗੱਲ ਨਹੀਂ ਕੀਤੀ।
ਬਾਣੀ ਰਚਨਾ: ਗੁਰੂ ਹਰ ਰਾਇ ਸਾਹਿਬ ਜੀ ਨੇ ਬਾਣੀ
ਦੀ ਰਚਨਾ ਨਹੀਂ ਕੀਤੀ, ਉਹਨਾਂ ਗੁਰੂ ਅਰਜਨ ਸਾਹਿਬ ਤੱਕ ਇਕੱਤਰ ਹੋਈ ਬਾਣੀ ਦੀ ਸੰਭਾਲ ਕੀਤੀ ਅਤੇ
ਸਿਧਾਂਤ ਨੂੰ ਪ੍ਰਚਾਰਿਆ।
ਜੋਤੀ ਜੋਤ: ਗੁਰੂ
ਹਰ ਰਾਇ ਸਾਹਿਬ ਨੇ ਆਪਣੇ ਪੁੱਤਰ (ਗੁਰੂ) ਹਰ ਕ੍ਰਿਸ਼ਨ ਸਾਹਿਬ ਨੂੰ ਆਪਣੀ ਥਾਂ ਗੁਰਗੱਦੀ ‘ਤੇ
ਬਿਠਾਇਆ। 7 ਜੁਲਾਈ ਸੰਨ 1661 ਈ: ਵਿਚ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰੂ
ਨਾਨਕ ਦੀ ਗੱਦੀ 'ਤੇ ਬਿਠਾ
ਕੇ ਪੰਜ ਪੈਸੇ ਤੇ ਨਾਰੀਅਲ ਰੱਖ, ਪੰਜ
ਪਰਕਰਮਾਂ ਕਰਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਗੁਰਿਆਈ ਦਾ
ਤਿਲਕ ਲਗਵਾਇਆ। ਇਸ ਤੋਂ ਬਾਅਦ ਆਪ ਜੀ ਐਤਵਾਰ 6 ਅਕਤੂਬਰ 1661 ਯੂਲੀਅਨ (ਕੱਤਕ
ਵਦੀ 9, 6 ਕੱਤਕ, ਬਿਕ੍ਰਮੀ ਸੰਮਤ 1718, 6 ਕੱਤਕ/20 ਅਕਤੂਬਰ ਨਾਨਕਸ਼ਾਹੀ) ਨੂੰ
ਕੀਰਤਪੁਰ ਵਿਖੇ ਜੋਤੀ-ਜੋਤ ਸਮਾ ਗਏ।