Pages

ਮਨੁੱਖ ਦੇ ਮਾਸਾਹਾਰੀ ਹੋਣ ਦੀ ਪ੍ਰੋੜਤਾ


ਸਤਿੰਦਰਜੀਤ ਸਿੰਘ

ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ, ਉਸ ਵਿੱਚ ਬਹੁਤ ਸਾਰੇ ਸੂਖਮਜੀਵ ਹੁੰਦੇ ਹਨ, ਜਿੰਨ੍ਹਾਂ ਨੂੰ ਬੈਕਟੀਰੀਆ ਕਿਹਾ ਜਾਂਦਾ ਹੈ। ਸੂਖਮਜੀਵ ਧਰਤੀ ਉੱਪਰ ਹਰ ਥਾਂ ਅਤੇ ਹਾਲਤਾਂ ਵਿੱਚ ਮੌਜੂਦ ਹਨ ਜਿਵੇਂ ਕਿ ਮਿੱਟੀ,ਪਾਣੀ, ਹਵਾ, ਜਵਾਲਾਮੁਖੀ, ਸਮੁੰਦਰ ਹੇਠਾਂ ਆਦਿ। ਇੱਕ ਆਮ ਇਨਸਾਨ ਹਰ ਦਿਨ ਤਕਰੀਬਨ 8,60,000 ਸੂਖਮਜੀਵ ਸਾਹ ਰਾਹੀਂ ਅੰਦਰ ਲਿਜਾਂਦਾ ਹੈ (ਸਾਹ ਲੈਣ ਅਤੇ ਛੱਡਣ ਦੀ ਕਿਰਿਆ ਦੀ ਦਰ ਇੱਕ ਮਿੰਟ ਵਿੱਚ 12 ਵਾਰ ਅਤੇ 0.5 ਲਿਟਰ ਹਵਾ ਹਰ ਵਾਰ ਜਿਸ ਵਿੱਚ ਤਕਰੀਬਨ 1,00,000 ਬੈਕਟੀਰੀਆ ਪ੍ਰਤੀ ਕਿਊਬਿਕ ਮੀਟਰ ਹੁੰਦੇ ਹਨ)। ਬੈਕਟੀਰੀਆ ਜੀਵਤ ਹੈ ਅਤੇ ਇਹ ਆਪਣੇ-ਆਪ ਤੋਂ ਵਧਦੇ ਹਨ। ਮਨੁੱਖੀ ਜੀਵਨ ਵਿੱਚ ਸਾਹ ਕਿਰਿਆ ਤੋਂ ਇਲਾਵਾ ਵੀ ਬੈਕਟੀਰੀਆ ਸਹਾਇਕ ਦਾ ਰੋਲ ਨਿਭਾਉਂਦੇ ਹਨ, ਜਿਵੇਂ:

ਅੱਜ ਦੇ ‘ਮਲਕ ਭਾਗੋ’


ਸਤਿੰਦਰਜੀਤ ਸਿੰਘ
‘ਸਰਮਾਏਦਾਰੀ ਪ੍ਰਥਾ’ ਉਹ ਦਸਤੂਰ ਸੀ ਜਿਸ ਨਾਲ ਧਨਾਢ ਲੋਕ ਹੇਠਲੇ ਅਤੇ ਮੱਧ ਵਰਗ ਨੂੰ ‘ਪੈਰ ਦੀ ਜੁੱਤੀ’ ਸਮਝਦੇ ਸਨ ਅਤੇ ਆਪਣੇ ਘਰੇਲੂ ਅਤੇ ਖੇਤੀਬਾੜੀ ਦੇ ਕੰਮਾਂ ਵਿੱਚ ਮਜ਼ਦੂਰਾਂ ਦਾ ਰੱਜ ਕੇ ਲਾਹਾ ਉਠਾਉਂਦੇ ‘ਤੇ ਇਵਜ਼ ਵਿੱਚ ਜੋ ਮਜ਼ਦੂਰੀ ਦਿੰਦੇ ਉਹ ਜੀਵਨ ਨਿਰਬਾਹ ਲਈ ਕਾਫੀ ਨਹੀਂ ਸੀ ਹੁੰਦੀ। ਸਮਾਜ ਜ਼ਾਤਾਂ ਦੇ ਨਾਲ-ਨਾਲ ਅਮੀਰ ‘ਤੇ ਗਰੀਬ ਵਿੱਚ ਵੀ ਵੰਡਿਆ ਹੋਇਆ ਸੀ। ਆਰਥਿਕ ਪੱਖੋਂ ਦੋ ‘ਜ਼ਾਤਾਂ’ ਸਨ ਇੱਕ ਜਗੀਰਦਾਰ (ਅਮੀਰ) ‘ਤੇ ਦੂਸਰੀ ਮਜ਼ਦੂਰ (ਗਰੀਬ)। ਅਮੀਰ ਵਰਗ ਗਰੀਬਾਂ ਦਾ ਸ਼ੋਸ਼ਣ ਆਰਥਿਕ ਪੱਖੋਂ ਹੀ ਨਹੀਂ ਬਲਕਿ ਸਰੀਰਿਕ ਪੱਖੋਂ ਵੀ ਕਰਦਾ ਸੀ। ‘ਉੱਪਰਲੇ’ ਅਤੇ ‘ਹੇਠਲੇ’ ਵਰਗਾਂ ਵਿੱਚਲੇ ਫਰਕ ਨੂੰ ਖਤਮ ਕਰਦਿਆਂ ਗੁਰੂ ਸਾਹਿਬ ਨੇ ਫੁਰਮਾਇਆ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ {ਪੰਨਾ 15}