ਸਤਿੰਦਰਜੀਤ ਸਿੰਘ
ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ, ਉਸ ਵਿੱਚ ਬਹੁਤ
ਸਾਰੇ ਸੂਖਮਜੀਵ ਹੁੰਦੇ ਹਨ, ਜਿੰਨ੍ਹਾਂ ਨੂੰ ਬੈਕਟੀਰੀਆ
ਕਿਹਾ ਜਾਂਦਾ ਹੈ। ਸੂਖਮਜੀਵ ਧਰਤੀ ਉੱਪਰ ਹਰ ਥਾਂ ਅਤੇ ਹਾਲਤਾਂ
ਵਿੱਚ ਮੌਜੂਦ ਹਨ ਜਿਵੇਂ ਕਿ ਮਿੱਟੀ,ਪਾਣੀ, ਹਵਾ, ਜਵਾਲਾਮੁਖੀ, ਸਮੁੰਦਰ ਹੇਠਾਂ ਆਦਿ। ਇੱਕ ਆਮ ਇਨਸਾਨ ਹਰ ਦਿਨ ਤਕਰੀਬਨ 8,60,000 ਸੂਖਮਜੀਵ ਸਾਹ ਰਾਹੀਂ ਅੰਦਰ
ਲਿਜਾਂਦਾ ਹੈ (ਸਾਹ ਲੈਣ ਅਤੇ ਛੱਡਣ ਦੀ ਕਿਰਿਆ ਦੀ ਦਰ ਇੱਕ ਮਿੰਟ ਵਿੱਚ 12 ਵਾਰ ਅਤੇ 0.5
ਲਿਟਰ ਹਵਾ ਹਰ ਵਾਰ ਜਿਸ ਵਿੱਚ ਤਕਰੀਬਨ 1,00,000 ਬੈਕਟੀਰੀਆ ਪ੍ਰਤੀ ਕਿਊਬਿਕ ਮੀਟਰ ਹੁੰਦੇ ਹਨ)।
ਬੈਕਟੀਰੀਆ ਜੀਵਤ ਹੈ ਅਤੇ ਇਹ ਆਪਣੇ-ਆਪ ਤੋਂ ਵਧਦੇ ਹਨ। ਮਨੁੱਖੀ ਜੀਵਨ ਵਿੱਚ ਸਾਹ ਕਿਰਿਆ ਤੋਂ
ਇਲਾਵਾ ਵੀ ਬੈਕਟੀਰੀਆ ਸਹਾਇਕ ਦਾ ਰੋਲ ਨਿਭਾਉਂਦੇ ਹਨ, ਜਿਵੇਂ:
- ਬੈਕਟੀਰੀਆ ਹੀ ਦਹੀਂ, ਪਨੀਰ ਅਤੇ ਮੱਖਣ ਬਣਾਉਣ ਵਿੱਚ ਸਹਾਈ ਹੁੰਦੇ ਹਨ।
- ਮੱਝ,ਗਾਂ ਵਗੈਰਾ ਤੋਂ ਮਿਲਣ ਵਾਲੇ ਦੁੱਧ ਵਿੱਚ ਵੀ ਬੈਕਟੀਰੀਆ ਹੁੰਦੇ ਹਨ ਜੋ ਕਿ ਪਸ਼ੂ ਦੀ ਚਮੜੀ ਅਤੇ ਦੁੱਧ ਦੀ ਸੰਭਾਲ ਦੌਰਾਨ ਆਉਂਦੇ ਹਨ।
- ਇਹ ਸ਼ਰਾਬ ਦੇ ਐਸੀਟੋਨ ਬਣਾਉਣ ਵਿੱਚ ਵੀ ਮਦਦ ਕਰਦੇ ਹਨ।
- ਚਾਹਪੱਤੀ ਅਤੇ ਸਿਰਕਾ ਵੀ ਇਨ੍ਹਾਂ ਦੀ ਮਦਦ ਬਿਨਾਂ ਨਹੀਂ ਬਣ ਸਕਦਾ।
- ਐਂਟੀ-ਬਾਇਓਟਿਕ ਦਵਾਈਆਂ ਵੀ ਬੈਕਟੀਰੀਆ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਜਗ੍ਹਾ ਬੈਕਟੀਰੀਆ ਮਨੁੱਖ ਲਈ ‘ਦੋਸਤ’ ਦਾ ਰੋਲ ਅਦਾ
ਕਰਦਾ ਹੈ। ਵੀਚਾਰਨਯੋਗ ਗੱਲ ਇਹ ਹੈ ਕਿ ‘ਬੈਕਟੀਰੀਆ’ ਨਾਮਕ ਸੂਖਮਜੀਵ ਦੇ ਮਰਨ ਨਾਲ ਮਨੁੱਖ ਦੇ ਹੋਣ
ਵਾਲੇ ਫਾਇਦੇ ਕੁਦਰਤੀ ਚੱਕਰ ਦੇ ਨਾਮ ਹੇਠ ਢਕੇ ਗਏ ਹਨ ਅਤੇ ਮੀਟ ਖਾਣ ‘ਤੇ ਹਰ ਦਿਨ ਮਨੁੱਖ ਬਹਿਸਦੇ
ਹਨ। ਕੁੱਝ ਲੋਕਾਂ ਨੇ ਮਾਸ ਖਾਣਾ ਵੀ ਧਰਮ ਨਾਲ ਜੋੜ ਧਰਿਆ ਅਤੇ ਜੀਵ-ਹੱਤਿਆ ਦੇ ਨਾਮ ਹੇਠ ਮਾਸ ਖਾਣ
ਵਾਲੇ ਨੂੰ ‘ਸਿੱਖ’ ਹੀ ਨਹੀਂ ਸਮਝਦੇ ਜਦਕਿ ਮਾਸ ਖਾਣਾ ਧਰਮ ਦਾ ਵਿਸ਼ਾ ਨਹੀਂ। ਕੀ ਮਾਸ ਖਾਣ ਦਾ ਵਿਰੋਧ ਕਰਨ ਵਾਲੇ ਲੋਕ ਜੀਵ-ਹੱਤਿਆ ਰੋਕਣ ਲਈ ਇਹਨਾਂ
ਸੂਖਮਜੀਵ ਬੈਕਟੀਰੀਆ ਦੇ ਹਰ ਪਲ ਹੁੰਦੀਆਂ ਹੱਤਿਆਵਾਂ ਨੂੰ ਰੋਕਣ ਲਈ ਅੱਗੇ ਆ ਕੇ ਸਾਹ ਲੈਣਾ, ਦੁੱਧ,
ਦਹੀਂ, ਪਨੀਰ, ਮੱਖਣ ਅਤੇ ਐਂਟੀ-ਬਾਇਉਟਿਕ ਦਵਾਈਆਂ ਦੀ ਵਰਤੋਂ ਕਰਨਾ ਬੰਦ ਕਰਨਗੇ....?????
ਬੇਸ਼ੱਕ ਕੁੱਝ ਬੈਕਟੀਰੀਆ ਮਨੁੱਖ ਤੱਕ ਬਿਮਾਰੀਆਂ ਵੀ ਲਿਜਾਂਦੇ ਹਨ ਜੋ ਕਿ ਮਨੁੱਖ ਜਾਤੀ ਦੇ ਦੁਸ਼ਮਣ
ਸਮਝੇ ਜਾਂਦੇ ਹਨ ਅਤੇ ਦੁਸ਼ਮਣ ਨੂੰ ਮਾਰਨ ਵਾਲੇ ਨੂੰ ਬਹਾਦਰ ਸਮਝਿਆ ਜਾਂਦਾ ਹੈ ਪਰ ਮਨੁੱਖ ਲਈ ਭਲਾਈ
ਕਰਨ ਵਾਲੇ ਬੈਕਟੀਰੀਆ ਦੀਆਂ ਹੱਤਿਆਵਾਂ ਨੂੰ ਰੋਕਣਾ ਮਨੁੱਖ ਦਾ ਫਰਜ਼ ਹੈ...!
ਮਾਸ ਸਿਰਫ ਮੁਰਗੇ,ਬੱਕਰੇ ਦਾ ਹੀ ਨਹੀਂ ਬਲਕਿ ਹਰ ਛੋਟੇ ਤੋਂ ਛੋਟੇ ਜੀਵ ਦਾ ਹੁੰਦਾ
ਹੈ, ਜੇ ਸਿੱਖ ਲਈ ਮਾਸ ਖਾਣਾ ਵਰਜਿਤ ਹੈ ਤਾਂ ਸਿਰਫ ਮੁਰਗੇ ਜਾਂ ਬੱਕਰੇ ਦਾ ਨਹੀਂ ਬਲਕਿ ਹਰ
ਪ੍ਰਕਾਰ ਦਾ ਮਾਸ ਵਰਜਿਤ ਹੋਵੇਗਾ। ਹੁਣ ਫੈਸਲਾ ਆਪਾਂ ਕਰਨਾ ਹੈ ਕਿ ਮਾਸ ਖਾਣਾ ਧਰਮ ਦਾ ਵਿਸ਼ਾ ਹੈ
ਜਾਂ ਨਹੀਂ...???
ਦਹੀਂ ਵਿਚਲੇ ਜਿਉਂਦੇ ਜੀਵ
|
ਪਾਣੀ ਦੀ ਬੂੰਦ ਵਿਚਲੇ ਜਿਉਂਦੇ ਜੀਵ
|