ਸਤਿੰਦਰਜੀਤ ਸਿੰਘ
ਪਉੜੀ-2
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਗੁਰੂ ਨਾਨਕ ਸਾਹਿਬ ਸਮਝਾ
ਰਹੇਬਹਨ ਕਿ ਇਹ ਸਾਰੀ ਕਾਇਨਾਤ (ਆਕਾਰ), ਸਾਰੇ ਸਰੀਰ (ਆਕਾਰ) ਅਤੇ
ਸਰੂਪ,
ਉਸ ਅਕਾਲ ਪੁਰਖ ਦੇ ਨਿਯਮ (ਹੁਕਮੀ) ਅਨੁਸਾਰ ਹੀ
ਹਨ ਅਤੇ ਇਸ ਨਿਯਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਉਸ ਅਕਾਲ ਪੁਰਖ ਦੇ ਨਿਯਮ, ਕਿਰਪਾ ਸਦਕਾ ਹੀ ਸਰੀਰ
ਵਿੱਚ ਜਾਨ ਪੈਂਦੀ ਹੈ ਅਤੇ ਉਸਦੇ ਗੁਣਾਂ
(ਹੁਕਮਿ) ਨੂੰ ਇਸ ਸਰੀਰ ਰਾਹੀਂ ਮੰਨਣ ਅਤੇ ਧਾਰਨ
ਨਾਲ ਹੀ ਸੰਸਾਰ ਵਿੱਚ ਉਸਤਤ (ਵਡਿਆਈ)
ਅਤੇ ਸੋਭਾ ਹੁੰਦੀ ਹੈ
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ
ਕਿ ਗੁਣਾਂ ਅਨੁਸਾਰ ਹੀ ਮਨੁੱਖ ਚੰਗਾ, ਵੱਡਾ(ਉਤਮੁ) ਜਾਂ
ਮਾੜਾ,
ਛੋਟਾ (ਨੀਚੁ) ਹੁੰਦਾ ਹੈ ਅਤੇ ਮਨੁੱਖ ਆਪਣੇ
ਗੁਣਾਂ (ਹੁਕਮਿ) ਅਤੇ ਕੀਤੇ ਕਰਮਾਂ
ਅਨੁਸਾਰ ਹੀ ਦੁੱਖ ਜਾਂ ਸੁਣਖ ਪਾਉਂਦੇ ਹਨ