Pages

ਦਸਮ ਗਰੰਥ: ਇੱਕ ਵਿਚਾਰ


ਸਤਿੰਦਰਜੀਤ ਸਿੰਘ ਗਿੱਲ

 
1708, ਇਤਿਹਾਸ ਦਾ ਉਹ ਸਮਾਂ ਜਦੋਂ ਸਿੱਖਾਂ ਦੇ ਦਸਮ ਗੁਰੂ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਜਾਂ ਇੰਝ ਕਿਹ ਲਈਏ ਕਿ ਸਮੁੱਚੀ ਮਨੁੱਖਤਾ ਨੂੰ ‘ਦਸ ਪਾਤਸ਼ਾਹੀਆਂ’ ਦੀ ਜੋਤ’, ‘ਧੁਰ ਕੀ ਬਾਣੀ’, ‘ਜੁੱਗੋ-ਜੁੱਗ ਅਟੱਲ’ ‘ਸ਼ਬਦ-ਗੁਰੂ’ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ‘ਲੜ ਲਗਾ’ ਕੇ ਇੱਕ ਨਵੀਂ ਸੇਧ ਬਖਸ਼ੀ ਅਤੇ ਉਪਦੇਸ਼ ਦਿੱਤਾ
“ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ...”
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ,
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ...”
ਇਸ ਪ੍ਰਕਾਰ ਗੁਰੂ ਸਾਹਿਬ ਨੇ ਕੌਮ ਨੂੰ ਨਵਾਂ ਸਿਧਾਂਤ ਬਖਸ਼ ਕੇ ‘ਸ਼ਬਦ ਗੁਰੂ’ ਨੂੰ ਗੁਰਿਆਈ ਬਖਸ਼ ਦਿੱਤੀ। ਗੁਰੂ ਸਾਹਿਬ ਨੇ

ਦੇਹਧਾਰੀ ਗੁਰੂ


ਸਤਿੰਦਰਜੀਤ ਸਿੰਘ ਗਿੱਲ

ਦੇਹਧਾਰੀ ਦੇ ਅਰਥ ਨੂੰ ਸਮਝਣ ਦਾ ਯਤਨ ਕਰੀਏ ਤਾਂ ਇਹ ਸਮਝ ਆਉਂਦੀ ਹੈ ਕਿ ਦੇਹਧਾਰੀਦਾ ਭਾਵ ਹੈ ਜੋ ਵੀ ਜੀਵ ਇਸ ਸੰਸਾਰ ਵਿੱਚ ਸਰੀਰਿਕ ਜਾਮੇ ਵਿੱਚ ਵਿਚਰ ਰਿਹਾ ਹੈ। ਇਸ ਸੰਸਾਰ ਵਿੱਚ ਸਰੀਰਿਕ ਜਾਮਾ ਪਹਿਨ ਕੇ ਜਨਮ ਲੈਣਾ ਅਤੇ ਵਾਹਿਗੁਰੂ ਜੀ ਦੀ ਬਖਸ਼ਿਸ ਕੀਤੀ ਹੋਈ ਸਵਾਸਾਂ ਦੀ ਪੂੰਜੀ ਖਤਮ ਹੋਣ ਤੇ ਇਸ ਸੰਸਾਰ ਨੂੰ ਛੱਡ ਜਾਣਾ ਭਾਵ ਮਰ ਜਾਣਾਗੁਰੂ ਸ਼ਬਦ ਤੋਂ ਭਾਵ ਹੈ ਕਿ ਕੋਈ ਐਸਾ ਇਨਸਾਨ ਜੋ ਆਪ ਚਰਿਤਰਵਾਨ ਅਤੇ ਗੁਣਵਾਨ ਹੋਵੇ ਅਤੇ ਲੋਕਾਂ ਦਾ ਸਹੀ ਮਾਰਗ-ਦਰਸ਼ਨ ਕਰਦਾ ਹੋਇਆ ਜੀਵਨ-ਜਾਚ ਸਿਖਾਉਂਦਾ ਅਤੇ ਵਿਆਕਤੀਤਵ ਵਿੱਚ ਔਗੁਣਾਂ ਨੂੰ ਖਤਮ ਕਰਨ ਅਤੇ ਗੁਣਾਂ ਦੇ ਵਿਕਸਤ ਕਰਨ ਦਾ ਤਰੀਕਾ ਸਿਖਾਉਂਦਾ ਹੈ, ਅਤੇ ਧਾਰਮਿਕ-ਗੁਰੂ ਦਾ ਭਾਵ ਉਸ ਸੂਝਵਾਨ ਵਿਆਕਤੀ ਤੋਂ ਹੈ ਜੋ ਸਹੀ ਜੀਵਨ-ਜਾਚ ਦੇ ਨਾਲ-ਨਾਲ ਉਸ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ ਜਾਂ ਇਹ ਕਹਿ ਲਈਏ ਕਿ ਵਾਹਿਗੁਰੂ ਤੱਕ ਪਹੁੰਚਣ ਦਾ ਢੰਗ ਦਸਦਾ ਹੈ।

ਪੰਜਾਬੀ ਬੋਲੀ ਦਾ ਤ੍ਰਿਸਕਾਰ



ਸਤਿੰਦਰਜੀਤ ਸਿੰਘ ਗਿੱਲ

ਅੱਜ ਮੈਂ ਗੱਲ ਕਰਨ ਲੱਗਿਆ ਹਾਂ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ, ਦਾਸੀਆਂ ਵਰਗੀ ਜੂਨ ਹੰਢ੍ਹਾ ਰਹੀ ਪੰਜਾਬ ਦੀ ਰਾਣੀ, ਪੰਜਾਬੀ ਬੋਲੀ ਦੀ। ਗੁਰੂ ਸਾਹਿਬਾਨ ਦੀ ਬਖ਼ਸਿਸ਼ ਪੰਜਾਬੀ, ਪੰਜਾਬ ਦੀ ਰਾਜ ਭਾਸ਼ਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਸਕੂਲਾਂ, ਪੰਜਾਬ ਦੀਆਂ ਸੜਕਾਂ, ਦਫ਼ਤਰਾਂ ਅਤੇ ਇੱਥੋਂ ਤੱਕ ਕਿ ਪੰਜਾਬ ਦੇ ਰਹਿਣ ਵਾਲਿਆਂ ਦੇ ਮਨਾਂ 'ਤੋਂ ਵੀ ਦੂਰ ਹੁੰਦੀ ਜਾ ਰਹੀ ਹੈ
ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ…?
ਕਿਤੇ ਆਪਣੇ-ਆਪ ਨੂੰ ਪੜ੍ਹੇ ਲਿਖੇ ਦਿਖਾਉਣ ਲਈ ਅਸੀਂ ਆਪਣੀ ਮਾਂ-ਬੋਲੀ ਪੰਜਾਬੀ ਦਾ ਤ੍ਰਿਸਕਾਰ ਤਾਂ ਨਹੀਂ ਕਰ ਰਹੇ…?
ਕਿਤੇ ਅਸੀਂ ਆਪਣੀ ਪੰਜਾਬੀ ਜੁਬਾਨ ਤੋਂ ਬੇ-ਮੁਖ ਤਾਂ ਨਹੀਂ ਹੋ ਰਹੇ…?


ਪੰਜਾਬੀ ਵਿਰਸਾ ਅਤੇ ਸੱਭਿਆਚਾਰ ਤਾਂ ਪਹਿਲਾਂ ਹੀ ਕੁਰਾਹੇ ਪੈ ਚੁੱਕਿਆ ਹੈ, ਪੰਜਾਬੀਆਂ ਕੋਲ ਇੱਕ ਪੰਜਾਬੀ ਤੋਂ ਬਿਨਾਂ ਕੁਝ ਨਹੀਂ ਬਚਿਆਪੰਜਾਬੀ ਸੂਬੇ ਦੇ ਨਾਂ 'ਤੇ ਪਹਿਲਾਂ ਹੀ ਇੱਕ ਸੂਬੀ ਮਿਲੀ ਹੈਪੰਜਾਬੀ ਸੂਬਾ ਨਾ ਮਿਲਣ ਪਿੱਛੇ ਵੀ ਇਹਨਾਂ ਬੋਲੀਆਂ ਦਾ ਹੀ ਹੇਰ-ਫੇਰ ਕੀਤਾ ਗਿਆ, ਸੂਬੇ ਦੀ ਵੰਡ ਬੋਲੀਆਂ ਦੇ ਅਧਾਰ 'ਤੇ ਰੱਖੀ ਗਈ, 'ਤੇ ਉਸ ਸਮੇਂ ਪੰਜਾਬ ਦੀ ਆਬੋ-ਹਵਾ ਵਿਚ ਸਾਹ ਲੈਣ ਵਾਲੇ, ਬੇਫਿਕਰ 'ਤੇ ਸੁਖ ਦੀ ਜਿੰਦਗੀ ਬਤੀਤ ਕਰਨ ਵਾਲੇ 'ਭਾਰਤਵਾਸੀਆਂ' ਦਾ ਆਪਣੀ 'ਰਾਸ਼ਟਰ' ਭਾਸ਼ਾ ਪ੍ਰਤੀ ਮੋਹ ਜਾਗ ਪਿਆ 'ਤੇ ਉਹਨਾਂ ਨੇ ਆਪਣੀ ਮਾਤ-ਭਾਸ਼ਾ ਹਿੰਦੀ ਲਿਖਵਾ ਦਿੱਤੀ…'ਤੇ ਬਸ ਪੰਜਾਬ ਸੂਬੇ ਤੋਂ ਸੂਬੀ ਦਾ ਰੂਪ ਧਾਰਨ ਕਰ ਗਿਆ,ਫਿਰ ਪੰਜਾਬ ਦੇ ਬਣਦੇ ਹੱਕ ਪਾਣੀ, ਬਿਜਲੀ ਆਦਿ ਵੀ ਇੱਕ ਤਰ੍ਹਾਂ ਨਾਲ ਖੋਹ ਲਏ ਗਏ । ਚਲੋ ਜੋ ਬੀਤ ਗਿਆ, ਸੋ ਬੀਤ ਗਿਆਆਪਣੀ ਭਾਸ਼ਾ ਹਿੰਦੀ ਲਿਖਵਾਉਣ ਵਾਲਿਆ ਨੇ, ਆਪਣੀ ਭਾਸ਼ਾ ਪ੍ਰਤੀ ਜ਼ਿਮੇਵਰੀ ਅਤੇ ਫਰਜ਼ ਨਿਭਾਇਆ,ਪਰ ਕੀ ਅੱਜ ਆਪਣੇ-ਆਪ ਨੂੰ ਪੰਜਾਬੀ ਅਖਵਾਉਣ ਵਾਲੇ ਪੰਜਾਬੀ ਪ੍ਰਤੀ ਆਪਣਾ ਫਰਜ ਨਿਭਾ ਰਹੇ ਹਨ…?