Pages

ਸਿੱਖ ਰਹਿਤ ਮਰਿਆਦਾ


ੴ ਸਤਿਗੁਰ ਪ੍ਰਸਾਦਿ ॥

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰਕਾਸ਼ਤ ਅਤੇ
ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਿਆਦਾ’
ੴ ਸਤਿਗੁਰ ਪ੍ਰਸਾਦਿ
ਸਿੱਖ ਰਹਿਤ ਮਰਯਾਦਾ

ਸਿੱਖ ਦੀ ਤਾਰੀਫ:
ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ‘ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।

ਪਹਿਲਾਂ ਮਰਿਆਦਾ ਤਾਂ ਇੱਕ ਹੋ ਜਾਵੇ


ਸਤਿੰਦਰਜੀਤ ਸਿੰਘ

25/02/2012 ਨੂੰ ਜਥੇਦਾਰਾਂ ਦੀ ਇਕੱਤਰਤਾ ਵਿੱਚ ਸੰਤ ਸਮਾਜ ਦੇ ਕਹਿਣ ‘ਤੇ ਇੱਕ ‘ਅਹਿਮ’ ਫੈਸਲਾ ਲਿਆ ਗਿਆ ਜਿਸ ਤਹਿਤ ਜਥੇਦਾਰਾਂ ਨੇ ਸਾਰੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇਕਸਾਰ ਕਰਨ ਲਈ 6 ਮਾਰਚ ਨੂੰ ਸਾਰੇ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਿਲੇਬਸ ਸਮੇਤ ਬੁਲਾਇਆ ਸੀ ਇਹ ਪ੍ਰੋਗਰਾਮ ਕਿਸੇ ਕਾਰਨ ਰੱਦ ਹੋ ਗਿਆ ਹੈ, ਕੁਝ ਸਮੇਂ ਲਈ ਜਾਂ ਪੂਰੀ ਤਰ੍ਹਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਿਲੇਬਸ ਵਿੱਚ ਇਕਸਾਰਤਾ ਲਿਆਉਣੀ ਠੀਕ ਹੈ ਪਰ ਕੀ ਆਪੇ ਬਣੇ ਸੰਤ ਸਮਾਜ ਦੇ ਨਾਮ ਹੇਠ ਪਲ ਰਿਹਾ ਡੇਰਾਵਾਦ ਕਿਸੇ ਅਜਿਹੀ ਮੰਗ ਨੂੰ ਲਾਗੂ ਕਰਵਾ ਸਕਦਾ ਹੈ...? 

ਸ਼ਰਧਾਲੂ ਦੇ ਘਰ ਬਾਬਾ ਜੀ


ਸਤਿੰਦਰਜੀਤ ਸਿੰਘ
 
ਮਹਿੰਗੇ ਕੱਪੜੇ ਦੇ ਖੁੱਲ੍ਹੇ ਹਵਾਦਾਰ ਚੋਲਿਆਂ ਦੀਆਂ ਬਾਹਵਾਂ 'ਤੇ ਮੋਟਾ ਜਿਹਾ ਬੁਕਰਮ ਦਾ ਪੀਸ ਟਿਕਾ ਕੇ ਸਲਵਾਰ ਵਾਂਗ ਡਿਜ਼ਾਇਨ ਬਣਾਉਣ ਨਾਲ ਕੋਈ ਸੰਤ ਨਹੀਂ ਬਣ ਜਾਂਦਾ, ਸੰਤ ਬਣਨ ਲਈ ਮਨ ਦਾ ਟਿਕਾਉ ਅਕਾਲ-ਪੁਰਖ ਵਾਹਿਗੁਰੂ ਦੇ ਉਪਦੇਸ਼ 'ਤੇ ਟਿਕਿਆ ਹੋਣਾ ਚਾਹੀਦਾ ਹੈ ਭੇਡ ਰੂਪੀ ਚੇਲਿਆਂ ਦੀ ਜੇਬ ਦਾ ਭਾਰ ਮਾਪਦੇ ਮਨ ਨਾਲ ਸੰਤ ਨਹੀਂ ਬਣਿਆ ਜਾ ਸਕਦਾ। ਚਿੱਟਾ ਰੰਗ ਸਾਦਗੀ ਦੀ ਨਿਸ਼ਾਨੀ ਹੁੰਦਾ ਹੈ ਪਰ ਇਹਨਾਂ ਵਿਹਲੜ ਸਾਧਾਂ ਦੀਆਂ ਗੋਗੜਾਂ ਨੂੰ ਢਕਣ ਦੀ ਕੋਸ਼ਿਸ਼ ਕਰਦਾ ਚਮਕਦਾਰ ਚਿੱਟਾ ਚੋਲਾ ਫੈਸ਼ਨ ਬਣ ਗਿਆ ਹੈ। ਜ਼ਿਆਦਾਤਰ ਸਾਧਾਂ ਦੇ ਗਲ ਵਿੱਚ ਪਾਇਆ ਤਹਿਦਾਰ ਪਰਨਾ ਕਿਸੇ ਗਰੀਬ ਦੀ ਅਲਮਾਰੀ ਵਿੱਚ ਥਾਂ ਦੀ ਭਾਲ ਵਿੱਚ ਭਟਕ ਰਹੇ ਕੱਪੜਿਆਂ ਨੂੰ ਮੂੰਹ ਚਿੜਾਉਂਦਾ ਪ੍ਰਤੀਤ ਹੁੰਦਾ ਹੈ।

ਪੰਜਾਬ ਹੋਇਆ ‘ਵਿਕਾਸਗ੍ਰਸਤ’


ਸਤਿੰਦਰਜੀਤ ਸਿੰਘ

ਪੰਜਾਬ ਦੇ ਲੋਕਾਂ ਜਿੰਨਾਂ ਨਾ-ਸਮਝ, ਬੇਵਕੂਫ ਅਤੇ ਭੋਲਾ ਕੋਈ ਨਹੀਂ। ਡਾਂਗਾਂ ਦੀ ਸੱਟ ਸਹਾਰ ਵੀ ਨਹੀਂ ਹੁੰਦੀ ਫਿਰ ਵੀ ਕੁੱਟਣ ਵਾਲਿਆਂ ਨੂੰ ਮੁੜ ਹਾਕ ਮਾਰ ਲਈ, ਇਹ ਲੋਕ ਤਾਂ ਧੀ ਦੇ ਵੱਜਾ ਥੱਪੜ ਵੀ ਭੁੱਲ ਗਏ, ਭੁੱਲਣਾ ਹੀ ਸੀ ਬੇਗਾਨੀ ਜੋ ਹੋਈ...! ਪਰ ਗੁਲਾਮੀ ਅਤੇ ਭ੍ਰਿਸ਼ਟਾਚਾਰ ਦੀ ਲੱਤ ਖਾਣ ਦਾ ਸ਼ੌਕ ਫਿਰ ਪੰਜਾਬ ਵਾਲਿਆਂ ਦੇ ਸਿਰ ਚੜ੍ਹ ਬੋਲਿਆ। ਸੰਘ ਦੀ ਔਲਾਦ ਭਾਜਪਾ 12 ਸੀਟਾਂ ਜਿੱਤ ਗਈ ਪੰਜਾਬ ਵਾਲਿਆਂ ਸਿਰੋਂ। ਹੁਣ ਕਿਸਨੂੰ ਗਲਤ ਅਤੇ ਸਹੀ ਕਹਾਂਗੇ...? ਅਗਲੇ ਲੋਕ-ਤਾਕਤ ਨਾਲ ਮੁੜ ਰਾਜੇ ਬਣੇ ਆ, ਉਹਨਾਂ ਨੂੰ ਭ੍ਰਿਸ਼ਟ ਕਹਿਣ ਵਾਲੇ ਤਾਂ ਬੱਸ ਰੌਲਾ ਪਾਉਂਦੇ ਰਹੇ ਪਰ ਅਗਲੇ ਨੇ ਸਿੱਧ ਕਰ ਦਿੱਤਾ ਕਿ 'ਸਾਡੇ ਜਿੰਨਾ ਵਿਕਾਸ ਕਿਸੇ ਨੇ ਨਹੀਂ ਕੀਤਾ ਅਤੇ ਨਾ ਹੀ ਕੋਈ ਕਰ ਸਕਦਾ', ਵਾਕਈ ਵਿਕਾਸ ਤਾਂ ਬਹੁਤ ਕੀਤਾ ਬਾਦਲ ਦਲ ਨੇ, ਇਸ ਵਾਰ ਸੁਖਬੀਰ 50,000 ਤੋਂ ਵੀ ਵੱਧ ਵੋਟਾਂ ਨਾਲ ਜਿੱਤ ਗਿਆ, ਇਹ ਵਿਕਾਸ ਨਹੀਂ ਤਾਂ ਹੋਰ ਕੀ ਆ...?