Pages

ਪਤਿਤ: ਅੰਦਰੋਂ ਜਾਂ ਬਾਹਰੋਂ...?


ਸਤਿੰਦਰਜੀਤ ਸਿੰਘ
ਗੁਰੂ ਨਾਨਕ ਸਾਹਿਬ ਸਿੱਖ ਧਰਮਦੀ ਬੁਨਿਆਦ ਰੱਖਣ ਵਾਲੇ ਮਹਾਨ ਕ੍ਰਾਂਤੀਕਾਰੀ ਤੇ ਦੂਰਅੰਦੇਸ਼ ਜਗਤ ਰਹਿਬਰ ਸਨ, ਜਿੰਨ੍ਹਾਂ ਨੇ ਸਦੀਆਂ ਦੀ ਗੁਲਾਮ ਸੋਚ ਨੂੰ ਮੁੜ ਆਜ਼ਾਦ ਹੋਣ ਲਈ ਹਲੂਣਿਆ, ਉਸਨੂੰ ਵਿਕਾਸ ਵੱਲ ਤੋਰਿਆ, ਉਸ ਨੂੰ ਦੇ ਸਿਧਾਂਤ ਦਾ ਪਾਠ ਪੜ੍ਹਾਇਆ ਤੇ ਉਹਨਾਂ ਵੱਲੋਂ ਬਿਆਨ ਕੀਤੇ ਇਸ ਸਿਧਾਂਤ ਨੂੰ ਸਿੱਖ ਕੇ, ਸਮਝ ਕੇ, ਜੀਵਨ ਵਿੱਚ ਢਾਲਣ ਵਾਲਿਆਂ ਨੂੰ ਸਿੱਖਹੋਣ ਦਾ ਮਾਣ ਮਿਲਿਆ। ਸਿੱਖਦਾ ਮਤਲਬ ਸਿੱਖਣ ਵਾਲਾਤੋਂ ਵੀ ਲਿਆ ਜਾਂਦਾ ਹੈ ਗੁਰੂ ਸਾਹਿਬ ਨੇ ਜੋ ਵੀ ਕਦਮ ਸਮਾਜ ਸਾਹਮਣੇ ਉਠਾਏ ਜਾਂ ਇੰਝ ਕਹਿ ਲਈਏ ਕੇ ਜੋ ਵੀ ਸ਼ਬਦ, ਗੁਰੂ ਸਾਹਿਬ ਨੇ ਲੋਕਾਂ ਨੂੰ ਮੁਖਾਤਿਬ ਹੋ ਕੇ ਉਚਾਰੇ ਉਹ ਸਿੱਖਿਆ ਨਾਲ ਭਰਪੂਰ ਸਨ, ਉਹਨਾਂ ਪਿੱਛੇ ਕੰਮ ਕਰਦਾ ਕੋਈ ਨਾ ਕੋਈ ਠੋਸ ਕਾਰਨ ਜ਼ਰੂਰ ਸੀ, ਜਿਸਨੂੰ ਅੱਜ ਦੇ ਸਮੇਂ ਸਾਇੰਸ ਵੀ ਸਹੀ ਠਹਿਰਾ ਰਹੀ ਹੈ। ਗੁਰੂ ਸਾਹਿਬ ਵੱਲੋਂ ਉਚਾਰਨ ਕੀਤੀ ਬਾਣੀ ਸੰਸਾਰ ਲਈ ਪ੍ਰੇਰਨਾ ਸ੍ਰੋਤ ਹੈ, ਜੋ ਵੀ ਚਾਹੇ ਇਸ ਬਾਣੀ ਤੋਂ ਮਾਰਗਦਰਸ਼ਨ ਲੈ ਸਕਦਾ ਹੈ, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਿਨ੍ਹਾਂ ਕਿਸੇ ਵਿਤਕਰੇ ਦੇ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥{ਪੰਨਾ 747} ਦੇ ਸਿਧਾਂਤ ਨੂੰ ਸਮਾਜ ਅੱਗੇ ਰੱਖਦਿਆਂ ਸਭ ਨੂੰ ਬਰਾਬਰ ਉਪਦੇਸ਼, ਸਿੱਖਿਆ ਦਿੱਤੀ ਹੈ ਕਿ:
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ {ਪੰਨਾ 747}

ਭਾਈ ਮਰਦਾਨਾ ਜੀ


ਭਾਈ ਮਰਦਾਨਾ ਗੁਰੂ ਨਾਨਕ ਦੇ ਉਹ ਸਾਥੀ ਸਨ ਜਿੰਨ੍ਹਾਂ ਉਨ੍ਹਾਂ ਦਾ ਸਾਥ ਪੂਰੇ ਸੰਤਾਲੀ (47) ਸਾਲ ਦਿੱਤਾ। ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ- ਸਤ, ਸੰਤੋਖ, ਸਬਰ, ਦਇਆ ਅਤੇ ਧਰਮ ਉਸ ਵਿੱਚ ਭਰ ਦਿੱਤੇ ਸਨ। ਉਸਨੂੰ ਇੱਕ ਸੰਤ ਅਤੇ ਸਾਰਿਆਂ ਦਾ ਭਰਾ ਹੋਣ ਦਾ ਮਾਣ ਬਖਸ਼ ਦਿੱਤਾ ਸੀ।

ਰੂਪੁ ਨ ਰੇਖ ਨ ਰੰਗੁ ਕਿਛੁ



ਸਤਿੰਦਰਜੀਤ ਸਿੰਘ

ਸਿੱਖ ਕੌਮ ਦਾ ਵਿਕਾਸ ਗੁਰੂ ਨਾਨਕ ਸਾਹਿਬ ਦੀ ਦੂਰਅੰਦੇਸ਼ ਸੋਚ ਵਿੱਚੋਂ ਹੋਇਆ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਸਿਧਾਂਤ ਕਿਸੇ ਖਾਸ ਤਬਕੇ ਜਾਂ ਵਰਗ ਲਈ ਨਹੀਂ, ਇਹ ਸਮੁੱਚੀ ਮਨੁੱਖ ਜਾਤੀ ਲਈ ਹੈ, ਸਭ ਦਾ ਸਾਂਝਾ ਹੈ। ਗੁਰੂ ਨਾਨਕ ਸਾਹਿਬ ਸੰਸਾਰ ਦੇ ਮਹਾਨ ਕ੍ਰਾਂਤੀਕਾਰੀ ਅਤੇ ਸਮਾਜ-ਸੁਧਾਰਿਕ ਹੋਏ ਹਨ ਜਿੰਨ੍ਹਾਂ ਨੇ ਅੰਧਵਿਸ਼ਵਾਸ਼ ਅਤੇ ਕਰਮਕਾਂਡ ਵਿੱਚ ਜਕੜੇ ਸਮਾਜ ਦੀ ਦਸ਼ਾ ਸੁਧਾਰ ਕੇ, ਨਵੀਂ ਦਿਸ਼ਾ ਜੋ ਕਿ ‘’ ਵੱਲ ਲਿਜਾਂਦੀ ਹੈ, ਦੇ ਪਾਂਧੀ ਬਣਾਉਣ ਲਈ ਅਖੌਤੀ ਬਾਹਮਣਾਂ, ਪੁਜਾਰੀਆਂ ਨਾਲ ਹੀ ਟੱਕਰ ਨਹੀਂ ਲਈ ਸਗੋਂ ਵਕਤ ਆਉਣ ‘ਤੇ ਬਾਬਰ ਵਰਗੇ ਜ਼ਾਲਿਮ ਨੂੰ ਵੀ ‘ਜਾਬਰ’ ਤੱਕ ਕਹਿ ਸੁਣਾਇਆ। ਸਮਾਜ ਦੇ ਪੈਰੀਂ ਪਈਆਂ, ਵੱਖ-ਵੱਖ ਧਰਮਾਂ ਵਿੱਚ ਫੈਲੀਆਂ ਅੰਧਵਿਸ਼ਵਾਸ਼ ‘ਤੇ ਕਰਮਕਾਂਡ ਦੀਆਂ ਜ਼ੰਜੀਰਾਂ ਨੂੰ ਤੋੜਣ ਲਈ ਗੁਰੂ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਕਹਿ ਸੁਣਾਇਆ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ {ਪੰਨਾ 1}

ਸ਼ਾਕਾਹਾਰੀ-ਮਾਸਾਹਾਰੀ…?


ਸਤਿੰਦਰਜੀਤ ਸਿੰਘ

ਸੰਸਾਰ ਦੀ ਵਿਵਸਥਾ ਬੜੀ ਗੁੰਝਲਦਾਰ ਹੈਹਰ ਚੀਜ਼ ਵਿੱਚ ਪ੍ਰਮਾਤਮਾ ਵਸਦਾ ਹੈ, ਜੀਵ-ਜੰਤੂ, ਮਨੁੱਖ ਆਦਿ ਸਭ ਵਿੱਚ ਉਹ 'ਕਰਤਾਰ' ਆਪ ਸਮਾਇਆ ਹੋਇਆ ਹੈ, ਇੱਥੋਂ ਤੱਕ ਕਿ ਬਨਸਪਤੀ ਮਤਲਬ ਛੋਟੇ-ਵੱਡੇ ਪੇੜ-ਪੌਦੇ ਸਭ ਉਸ ਕਰਤਾਰ ਦਾ ਬਸੇਰਾ ਬਣੇ ਹੋਏ ਹਨ, ਇਸ ਗੱਲ ਦੀ ਪੁਸ਼ਟੀ ਬਲਿਹਾਰੀ ਕੁਦਰਤਿ ਵਸਿਆ' ਰਾਹੀਂ ਗੁਰਬਾਣੀ ਵੀ ਕਰਦੀ ਹੈ ਅਤੇ ਵਿਗਿਆਨ ਦੇ ਉੱਚ-ਕੋਟੀ ਦੇ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਵੀ ਸਿੱਧ ਕਰ ਦਿਖਾਇਆ ਕਿ ਪੇੜ-ਪੌਦੇ, ਸਾਰੀ ਬਨਸਪਤੀ ਵੀ ਜੀਵਤ ਹੈ, ਸਾਹ ਲੈਂਦੀ ਹੈ, ਭੋਜਨ ਖਾਂਦੀ ਹੈ 'ਤੇ ਬਾਕੀ ਹੋਰ ਕਿਰਿਆਵਾਂ ਵੀ ਕਰਦੀ ਹੈ, ਹਾਂ ਤੁਰ-ਫਿਰ ਨਹੀਂ ਸਕਦੀ ਪਰ ਇਹਨਾਂ ਵਿੱਚ ਜ਼ਿੰਦਗੀ ਹੈ।
ਵਿਗਿਆਨ ਨੇ ਜੀਵਾਂ ਦੀ ਪ੍ਰਕਾਰ-ਵੰਡ ਮੁੱਖ ਤੌਰ ‘ਤੇ ਤਿੰਨ  ਕਿਸਮਾਂ ਨਾਲ ਕੀਤੀ ਹੈ: (1) ਸ਼ਾਕਾਹਾਰੀ (2) ਮਾਸਾਹਾਰੀ (3) ਸਰਬ ਆਹਾਰੀ।

ਗੁਰੂ ਹਰ ਰਾਇ ਸਾਹਿਬ ਜੀ


ਗੁਰੂ ਹਰ  ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਪਾਤਸ਼ਾਹ ਹੋਏ ਹਨ।
ਜਨਮ: 16 ਫਰਵਰੀ 1630 ਯੂਲੀਅਨ (ਮਾਘ ਸੁਦੀ 13, 19 ਮਾਘ ਸੰਮਤ 1686 ਬਿਕ੍ਰਮੀ, ਸ਼ਨਿਚਰਵਾਰ, 19 ਮਾਘ/31 ਜਨਵਰੀ ਨਾਨਕਸ਼ਾਹੀ)
ਜਨਮ ਸਥਾਨ: ਕੀਰਤਪੁਰ ਸਾਹਿਬ।
ਮਾਤਾ-ਪਿਤਾ: ਗੁਰੂ ਹਰ ਰਾਇ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਨਿਹਾਲ ਕੌਰ ਜੀ (ਦੂਸਰਾ ਨਾਮ ਮਾਤਾ ਅਨੰਤੀ ਜੀ) ਅਤੇ ਪਿਤਾ ਜੀ ਦਾ ਨਾਮ ਬਾਬਾ ਗੁਰਦਿੱਤਾ ਜੀ (ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ) ਹੈ
ਸੁਪਤਨੀ: ਮਾਤਾ ਕਿਸ਼ਨ ਕੌਰ ਜੀ (ਦੂਸਰਾ ਨਾਮ ਸੁਲੱਖਣੀ ਜੀ) ਸਪੁੱਤਰੀ ਭਾਈ ਦਯਾ ਰਾਮ ਜੀ ਵਾਸੀ ਅਨੂਪਸ਼ਹਿਰ (ਬੁਲੰਦ ਸ਼ਹਿਰ)
ਗੁਰਗੱਦੀ: ਮੰਗਲਵਾਰ 27 ਫਰਵਰੀ, 1644 ਯੂਲੀਅਨ (ਚੇਤ ਵਦੀ 15 (ਮੱਸਿਆ) 1 ਚੇਤ ਸੰਮਤ 1700 ਬਿਕ੍ਰਮੀ, , 1 ਚੇਤ/ 14 ਮਾਰਚ ਨਾਨਕ ਸ਼ਾਹੀ।)

ਗੁਰੂ ਗ੍ਰੰਥ ਸਾਹਿਬ: ਇੱਕ ਵਿਚਾਰ



ਸਤਿੰਦਰਜੀਤ ਸਿੰਘ

1708, ਇਤਿਹਾਸ ਦਾ ਉਹ ਸਮਾਂ ਜਦੋਂ ਸਿੱਖਾਂ ਦੇ ਦਸਮ ਗੁਰੂ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਜਾਂ ਇੰਝ ਕਿਹ ਲਈਏ ਕਿ ਸਮੁੱਚੀ ਮਾਨਵਤਾ ਨੂੰ ‘ਦਸ ਪਾਤਸ਼ਾਹੀਆਂ’ ਦੀ ਜੋਤ’, ‘ਧੁਰ ਕੀ ਬਾਣੀ’, ‘ਜੁੱਗੋ-ਜੁੱਗ ਅਟੱਲ’ ‘ਸ਼ਬਦ-ਗੁਰੂ’ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਲੜ ਲਗਾ’ ਕੇ ਇੱਕ ਨਵੀਂ ਸੇਧ ਬਖਸ਼ੀ ਅਤੇ ਉਪਦੇਸ਼ ਦਿੱਤਾ:
ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ...”
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ,
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ...”
ਗੁਰਿਆਈ ਦੇ ਇਤਿਹਾਸਕ ਹਵਾਲੇ: ਰਹਿਤਨਾਮਾ ਭਾਈ ਨੰਦ ਲਾਲ ਸਿੰਘ, ਭਾਈ ਚੌਪਾ ਸਿੰਘ, ਗੁਰਬਿਲਾਸ ਪਾਤਸ਼ਾਹੀ 6, ਗੁਰਬਿਲਾਸ ਪਾਤਸ਼ਾਹੀ 10 (ਭਾਈ ਕੋਇਰ ਸਿੰਘ), ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ( ਭਾਈ ਕੇਸਰ ਸਿੰਘ), ਮਹਿਮਾ ਪ੍ਰਕਾਸ਼ (ਬਾਵਾ ਸਰੂਪ ਦਾਸ)..... ਆਦਿਕ ਇਤਿਹਾਸ ਦੇ ਗ੍ਰੰਥਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਦੇ ਹਵਾਲੇ ਸਪੱਸ਼ਟ ਮਿਲਦੇ ਹਨ । ਫਾਰਸੀ ਦੀਆਂ ਲਿਖਤਾਂ ‘ਉਮਦਾ-ਤੁ-ਤਵਾਰੀਖ਼’ ਅਤੇ ‘ਤਰੀਖਿ-ਬਹਰਿ-ਉਲ ਮਾਵਾਜ’ ਵਿੱਚ ਵੀ ਗੁਰਿਆਈ ਦਾ ਜ਼ਿਕਰ ਮਿਲਦਾ ਹੈ।