Pages

ਸੁਖਮਨੀ ਸਾਹਿਬ: ਅਸ਼ਟਪਦੀ 3


ਸਤਿੰਦਜੀਤ ਸਿੰਘ
ਸਲੋਕੁ ॥
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥
ਇਸ ਸਲੋਕ ਵਿੱਚ ਗੁਰੂ ਸਾਹਿਬ ਆਖ ਰਹੇ ਹਨ ਕਿ ਅਨੇਕਾਂ ਸ਼ਾਸ਼ਤ੍ਰਾਂ ਭਾਵ ਧਾਰਮਿਕ ਪੁਸਤਕਾਂ ਅਤੇ ਸਿਮ੍ਰਿਤੀਆਂ (ਹਿੰਦੂ ਕੌਮ ਵਾਸਤੇ ਧਾਰਮਿਕ ‘ਤੇ ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂੰ ਆਦਿਕ ਆਗੂਆਂ ਨੇ ਲਿਖੀਆਂ) ਨੂੰ ਚੰਗੀ ਤਰ੍ਹਾਂ ਘੋਖ (ਢਢੋਲਿ) ਕੇ ਦੇਖ ਲਿਆ ਹੈ, ਇਹ ਧਾਰਮਿਕ ਰਸਮਾਂ ਅਤੇ ਸਮਾਜਿਕ ਕਾਨੂੰਨਾਂ ਨਾਲ ਭਰੇ ਪਏ ਹਨ ਪਰ ਇਹ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਪਹੁੰਚਦੇ (ਪੂਜਸਿ) ਭਾਵ ਕਿ ਉਸਦੇ ਗੁਣਾਂ ਦੀ ਬਰਾਬਰੀ ਨਹੀਂ ਕਰਦੇ॥1॥
ਅਸਟਪਦੀ ॥
ਜਾਪ ਤਾਪ ਗਿਆਨ ਸਭਿ ਧਿਆਨ ॥
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਇਸ ਅਸ਼ਟਪਦੀ ਵਿੱਚ ਗੁਰੂ ਸਾਹਿਬ ਧਾਰਮਿਕ ਪੁਸਤਕਾਂ ਵਿੱਚ ਦਰਜ ਰੱਬ ਨੂੰ ਪਾਉਣ ਦੀਆਂ ਵਿਧੀਆਂ ਬਾਰੇ ਸਮਝਾਉਂਦੇ ਹੋਏ ਆਖ ਰਹੇ ਹਨ ਕਿ ਜੇ ਕੋਈ ਮੰਤ੍ਰਾਂ ਦੇ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ ਤਪਾਏ (ਤਾਪ), ਹੋਰ ਗਿਆਨ ਦੀਆਂ ਗੱਲਾਂ ਕਰੇ ‘ਤੇ ਦੇਵਤਿਆਂ ਦੇ ਧਿਆਨ ਧਰੇ, ਛੇ ਸ਼ਾਸਤ੍ਰਾਂ (ਖਟ ਸਾਸਤ੍ਰ) ‘ਤੇ ਸਿਮ੍ਰਿਤੀਆਂ ਦਾ ਉਪਦੇਸ਼ (ਵਖਿਆਨ) ਕਰੇ

ਸੁਖਮਨੀ ਸਾਹਿਬ: ਅਸਟਪਦੀ-2


ਸਤਿੰਦਰਜੀਤ ਸਿੰਘ
ਸਲੋਕੁ
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
{ਪੰਨਾ 263-264}
ਇਸ ਸਲੋਕ ਵਿੱਚ ਗੁਰੂ ਅਰਜਨ ਸਾਹਿਬ ਅਕਾਲ ਪੁਰਖ ਦੀ ਸਿਫਤ ਕਰਦੇ ਹੋਏ ਆਖ ਰਹੇ ਹਨ ਕਿ ਹੇ ਪ੍ਰਭੂ! ਗੁਣਾਂ ਤੋਂ ਗਰੀਬ (ਦੀਨ) ਹੋਏ ਜੀਵਾਂ ਦੇ ਵਿਕਾਰਾਂ ਕਾਰਨ ਪੈਦਾ ਹੋਏ ਮਾਨਸਿਕ ਦਰਦਾਂ ਅਤੇ ਲਾਲਸਾਵਾਂ ਕਾਰਨ ਲੱਗੇ ਹੋਏ ‘ਦੁੱਖਾਂ ਨੂੰ ਦੂਰ ਕਰਨ ਵਾਲੇ’ (ਭੰਜਨਾ), ਹਰ ਜੀਵ ਵਿੱਚ (ਘਟਿ ਘਟਿ) ਇੱਕ ਸਮਾਨ ਵਿਚਰਨ ਵਾਲੇ ਅਤੇ ਬੁਰੀਆਂ ਆਦਤਾਂ ਕਾਰਨ,ਵਿਕਾਰਾਂ ਕਾਰਨ ਗੁਣਾਂ ਤੋਂ ਯਤੀਮ (ਅਨਾਥ) ਹੋਏ ਜੀਵਾਂ ਨੂੰ ਆਸਰਾ ਦੇਣ ਵਾਲੇ (ਨਾਥ), ਮੈਂ ਸੱਚੇ ਗੁਰੂ ਦੇ ਰਾਹੀਂ ਤੇਰੀ ਸ਼ਰਣ ਵਿੱਚ ਆਇਆ ਹਾਂ ਭਾਵ ਕਿ ਤੇਰੇ ਵਾਲੇ ਗੁਣ ਮੈਂ ਜੀਵਨ ਵਿੱਚ ਅਪਣਾ ਲਏ ਹਨ।