Pages

ਕਰਵਾ ਚੌਥ: ਇੱਕ ਭਰਮ





ਸਤਿੰਦਰਜੀਤ ਸਿੰਘ

ਧਰਤੀ ਦਾ ਗੁਲਾਮ ਭਾਵ ਧਰਤੀ ਦੁਆਲੇ ਦਿਨ-ਰਾਤ ਬਿਨ੍ਹਾਂ ਸਾਹ ਲਏ ਚੱਕਰ ਲਾਉਣ ਵਾਲਾ ਚੰਦਰਮਾ ਜੋ ਕਿ ਧਰਤੀ ਦਾ ਕੁਦਰਤੀ ਉਪ-ਗ੍ਰਹਿ ਹੈ ਅਤੇ ਪ੍ਰਮਾਤਮਾ ਦੀ ਰਚਨਾ ਕੁਦਰਤ ਵੱਲੋਂ ਤੈਅ ਕੀਤੇ ਨਿਯਮਾਂ ਅਧੀਨ ਹੈ, ਕਿਸੇ ਦਾ ਕੁਝ ਨਹੀਂ ਸੰਵਾਰ ਸਕਦਾ। ਕਰਵਾ ਚੌਥ ਦਾ ਵਰਤ ਜੋ ਕਿ ਚੰਨ ਨੂੰ ਦੇਖ ਕੇ ਖਤਮ ਕੀਤਾ ਜਾਂਦਾ ਹੈ ਇੱਕ ਪਾਖੰਡ, ਵਹਿਮ, ਅੰਧ-ਵਿਸ਼ਵਾਸ਼, ਕਰਮਕਾਂਡ...ਤੋਂ ਵੱਧ ਕੁਝ ਨਹੀਂ। ਜੀਵਨ ਦੇਣ 'ਤੇ ਲੈਣ ਵਾਲਾ ਇੱਕੋ-ਇੱਕ ਪ੍ਰਮਾਤਮਾ ਹੈ ਕੋਈ ਗ੍ਰਹਿ ਜਾਂ ਉਪ-ਗ੍ਰਹਿ ਨਹੀਂ। ਜਿਸ ਦਾ ਧਰਮ ਇਹ ਕੰਮ ਕਰਨ

ਦੀ ਇਜ਼ਾਜ਼ਤ ਦਿੰਦਾ ਹੈ ਉਹਨਾਂ ਨੂੰ ਮੁਬਾਰਕ ਪਰ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਪਾਖੰਡ ਅਤੇ ਕਰਮਕਾਂਡ ਤੋਂ ਮੁਕਤ ਕਰਨ ਲਈ ਕ੍ਰਾਂਤੀ ਲਿਆਂਦੀ ਸੀ, ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਹੋਏ ਹਨ ਫਿਰ ਸਿੱਖ ਕਿਉਂ ਇਹਨਾਂ ਕਰਮਕਾਂਡਾ ਨੂੰ ਮਨਾ ਰਹੇ ਹਨ...? ਜਿਸ ਪਾਖੰਡ 'ਚੋਂ ਗੁਰੂ ਸਾਹਿਬ ਨੇ ਕੱਢਿਆ ਸੀ, ਉਸੇ ਵਿੱਚ ਫਿਰ ਧਸਦੇ ਜਾ ਰਹੇ ਹਾਂ, ਜੇ ਮੰਗਣਾ ਹੀ ਹੈ ਤਾਂ ਜੀਵਨ ਲਈ ਖੁਸੀਆਂ ਪ੍ਰਮਾਤਮਾ ਤੋਂ ਮੰਗੋ, ਉਸਦੀ ਕਿਸੇ ਰਚਨਾ ਤੋਂ ਨਹੀਂ, ਜਿਸਨੂੰ ਪ੍ਰਮਾਤਮਾ ਰੱਖੇ ਉਸਨੂੰ ਕੋਈ ਨਹੀਂ ਮਾਰ ਸਕਦਾ, ਗੁਰਬਾਣੀ ਦਾ ਉਪਦੇਸ਼ ਸਪੱਸ਼ਟ ਹੈ:

ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵੇਰਵਾ



ਪ੍ਰੋ.ਸਾਹਿਬ ਸਿੰਘ

ਸਤਿਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ 19 ਰਾਗਾਂ ਵਿੱਚ ਬਾਣੀ ਲਿਖੀ ਹੈ:
(1)  ਸਿਰੀ ਰਾਗ, (2) ਮਾਝ, (3) ਗਉੜੀ, (4) ਆਸਾ, (5) ਗੂਜਰੀ, (6) ਵਡਹੰਸ, (7) ਸੋਰਠਿ,   (8) ਧਨਾਸਰੀ, (9) ਤਿਲੰਗ, (10) ਸੂਹੀ, (11) ਬਿਲਾਵਲ, (12) ਰਾਮਕਲੀ, (13) ਮਾਰੂ,(14) ਤੁਖਾਰੀ, (15) ਭੈਰਉ, (16) ਬਸੰਤ, (17) ਸਾਰੰਗ, (18) ਮਲਾਰ, (19) ਪ੍ਰਭਾਤੀ।




ਸ਼ਬਦਾਂ, ਅਸ਼ਟਪਦੀਆਂ, ਛੰਤਾਂ ਆਦਿਕ ਦਾ ਹਰੇਕ ਰਾਗ ਅਂਸਾਰ ਵੇਰਵਾ ਇਉਂ ਹੈ:

ਸਰਾਧ-ਬਰਸੀਆਂ ਅਤੇ ਗੁਰਮ


ਸਤਿੰਦਰਜੀਤ ਸਿੰਘ 


ਸਰਾਧ ਦਾ ਮਤਲਬ ਕਿ ‘ਮਰ ਚੁੱਕੇ ਪ੍ਰਾਣੀ ਦੀ ਯਾਦ ਵਿੱਚ ਹਰ ਸਾਲ ਕੁਝ ਨਾ ਕੁਝ ਦਾਨ ਕਰਨਾ ਤਾਂ ਜੋ ਉਸਦੀ ਮੁਕਤੀ ਹੋ ਸਕੇ, ਉਸਦਾ ਸਵਰਗ ਵਿੱਚ ਟਿਕਾਣਾ ਹੋ ਸਕੇ ਅਤੇ ਘਰ ਵਿੱਚ ਸੁੱਖ-ਸ਼ਾਂਤੀ ਬਣੀ ਰਹੇ’ਸਰਾਧ ਵੇਲੇ ਲੰਗਰ ਲਾ ਕੇ ਬ੍ਰਾਹਮਣ ਨੂੰ ਦਾਨ ਦੇਣਾ ‘ਤੇ ਲੋਕਾਂ ਨੂੰ ਭੋਜਨ ਛਕਾਉਣਾ ਮੁੱਖ ਰੂਪ ਵਿੱਚ ਹੁੰਦਾ ਹੈ। ਇਹ ਹਿੰਦੂ ਧਰਮ ਦੀ ਰੀਤ ਹੈ ਜੋ ਕਿ ਲੋਕਾਂ ਦੀ ਨਾ-ਸਮਝੀ ਕਾਰਨ ਲੁੱਟ ਦਾ ਕਾਰਨ ਬਣੀ ਹੋਈ ਹੈ ‘ਤੇ ਪੁਜਾਰੀ ਜਮਾਤ ਐਸ਼ਾਂ ਲੁੱਟਦੀ ਹੈ। ਅੱਜ ਦੇ ਹਾਲਾਤ ਇਹ ਹਨ ਕਿ ‘ਸਿੱਖ ਵੀ ਨਿਗਲਿਆ ਗਿਆ’ ਹੈ ਇਸ ਲਈ ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ‘ਕੱਲੀ?’ ਵਾਂਗ ਸਿੱਖ ਧਰਮ ਵਿੱਚ ਵੀ ਡੇਰੇਦਾਰ ਲੋਕ ਵੀ ਪੁਜਾਰੀ ਜਮਾਤ ਵਾਂਗ ਸ਼ਰਾਧਾਂ ਤੋਂ ਕਮਾਈ ਕਰਨ ਲੱਗੇ ਹਨ ਪਰ ਇਹ ਚਲਾਕ ਬਿਰਤੀ ਦੇ ਧਾਰਨੀ ਜੋ ਹੋਏ, ਇਸ ਲਈ ਇਹਨਾਂ ਨੇ ਸ਼ਰਾਧਾਂ ਦਾ ਨਾਮ ਬਦਲ ਕੇ ‘ਬਰਸੀ’ ਰੱਖ ਲਿਆ। ਹੁਣ ‘ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵੰਨ ਐਂਡ ਦਾ ਸੇਮ ਥਿੰਗ’ ਵਾਂਗ ਗੱਲ ਤਾਂ ਉਹੀ ਰਹੀ, ਮਕਸਦ ਉਹੀ ਰਿਹਾ ਪਰ ‘ਨਾਮ ਬਦਲੀ’ ਕਰ ਲਿਆ ਅਤੇ ਇਸ ਨਾਮ ਬਦਲੀ ਲਈ ਕਿਸੇ ‘ਅਖ਼ਬਾਰ’ ਵਿੱਚ ਇਸ਼ਤਿਹਾਰ ਦੇਣ ਦੀ ਜ਼ਰੂਰਤ ਵੀ ਨਹੀਂ ਪਈ ‘ਤੇ ਨਾ ਹੀ ਕਿਸੇ ਹੋਰ ਸਰਟੀਫਿਕੇਟ ਦੀ ਜ਼ਰੂਰਤ ਹੈ। ਸ਼ਰਾਧਾਂ ਵਰਗੀਆਂ ਰਸਮਾਂ ‘ਤੇ ਕਰਾਰੀ ਚੋਟ ਕਰਦੇ ਹੋਏ ਭਗਤ ਕਬੀਰ ਜੀ ਫੁਰਮਾਉਂਦੇ ਹਨ:
ੴ ਸਤਿਗੁਰ ਪ੍ਰਸਾਦਿ ॥
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥

Karvaa Chauth – The Cosmic Hypnotism




Mohan Singh
 
Fasting for longevity is just illusion and superstitious, from a Spiritual standpoint, the story and rituals related to Karvaa Chauth are more or less nonsensical. This is mainly observed by the women of north India; Hindus, Sikhs and some others. It is virtually unheard or nonexistence in rest of India. This is traditionally observed few days before Diwali on the Kartik Ki Chauth; married women observe their ritualistic fast on this day seeking the welfare, well-being, and longevity of their husbands.

ਗੁਰਬਾਣੀ ਵਿੱਚ ਦੂਸਰੇ ਦਾ ਸੰਕਲਪ




ਸਤਿੰਦਰਜੀਤ ਸਿੰਘ

ਗੁਰੂ ਨਾਨਕ ਸਾਹਿਬ ਦੀ ਰਸਨਾ ਰਾਹੀਂ ਮਾਨਵਤਾ ਦੇ ਭਲੇ ਦੀ ਆਵਾਜ਼ ਅਤੇ ਸਮਝ ਤੋਂ ਸ਼ੁਰੂ ਹੁੰਦੀ ਹੈ ਜਿਸਦਾ ਮਾਤਲਬ ਹੈ ‘ਉਹ ਅਕਾਲ ਪੁਰਖ ਜੋ ਜ਼ਰੇ-ਜ਼ਰੇ ਵਿੱਚ ਇਕਸਾਰ ਸਮਾਇਆ ਹੋਇਆ ਹੈ’। ਪ੍ਰੋ.ਸਾਹਿਬ ਸਿੰਘ ਅਨੁਸਾਰ: "" ਦਾ ਉੱਚਾਰਨ ਹੈ-  “ਇਕ (ਏਕ) ਓਅੰਕਾਰ" ਅਤੇ ਇਸਦਾ ਅਰਥ ਹੈ "ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ" ੴ ਤੋਂ ਬਾਅਦ ਹੈ ‘ਸਤਿ ਨਾਮੁ’ ਜਿਸਦਾ ਮਤਲਬ ਹੈ ‘ਉਹ ਪ੍ਰਮਾਤਮਾ ਜਿਸ ਦਾ ਨਾਮ ਹੋਂਦ ਵਾਲਾ ਹੈ’ ਜੋ ਸੰਸਾਰ ਦਾ  ਕਰਤਾ ਪੁਰਖੁ’, ਗੁਰਬਾਣੀ ਵਿੱਚ ‘ਪੁਰਖੁ’ ਦਾ ਮਤਲਬ ਉਸ ‘ਓਅੰਕਾਰ’ ਤੋਂ ਹੈ ਜੋ ਸਾਰੇ ਸੰਸਾਰ ਵਿੱਚ ਵਿਆਪਕ ਹੈ. ਜਿਹੜਾ ‘ਨਿਰਭਉ’ ਹੋਣ ਦੇ ਨਾਲ-ਨਾਲ  ਨਿਰਵੈਰੁ’ ਵੀ ਹੈ ਅਕਾਲ ਮੂਰਤਿ’ ਭਾਵ ਜੋ ਕਾਲ ਤੋਂ ਪਰੇ ਹੈ, ਜੋ ‘ਅਜੂਨੀ’ ਹੈ  ਭਾਵ ਕਿ ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਜੰਮਦਾ ‘ਤੇ ਮਰਦਾ ਨਹੀਂ, ਜੋ ‘ਸੈਭੰ’ ਹੈ ਭਾਵ ‘ਜਿਸਦਾ ਪ੍ਰਕਾਸ਼ ਆਪਣੇ-ਆਪ ਤੋਂ ਹੀ ਹੈ’ ਅਤੇ ਉਸਨੂੰ ‘ਗੁਰ ਪ੍ਰਸਾਦਿ’ ਰਾਹੀਂ ਪਾਇਆ ਜਾ ਸਕਦਾ ਹੈ ਭਾਵ ਕਿ ਉਸਨੂੰ ‘ਗੁਰੂ ਦੀ ਕਿਰਪਾ ਨਾਲ ਪ੍ਰਾਪਤ’ ਕੀਤਾ ਜਾ ਸਕਦਾ ਹੈ। ਉਸ ਪ੍ਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ, ਉਹ ਆਪਣੇ-ਆਪ ਤੋਂ ਹੈ, ਉਹ ਕਿਸੇ ਵੀ ਮਨੁੱਖ ਦੇ ਬਣਾਉਣ ਨਾਲ ਨਹੀਂ ਬਣਦਾ। ਗੁਰਬਾਣੀ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ:
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ {ਪੰਨਾ 2}

ਗੁਰੂ ਹਰਗੋਬਿੰਦ ਸਾਹਿਬ ਜੀ


ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਛੇਵੇਂ ਪਾਤਸ਼ਾਹ ਹੋਏ ਹਨ। 


ਜਨਮ: 19 ਜੂਨ 1595 ਯੂਲੀਅਨ (ਹਾੜ ਵਦੀ 7, 21 ਹਾੜ੍ਹ ਸੰਮਤ 1652 ਵੀਰਵਾਰ, 21 ਹਾੜ / 5 ਜੁਲਾਈ ਨਾਨਕਸ਼ਾਹੀ)
ਜਨਮ ਸਥਾਨ: ਗੁਰੂ ਕੀ ਵਡਾਲੀ, ਅੰਮ੍ਰਿਤਸਰ।
ਮਾਤਾ-ਪਿਤਾ: ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਗੰਗਾ ਜੀ ਅਤੇ ਪਿਤਾ ਜੀ ਦਾ ਗੁਰੂ ਅਰਜਨ ਦੇਵ ਜੀ ਹੈ।
ਸੁਪਤਨੀ: ਮਾਤਾ ਨਾਨਕੀ ਜੀ
ਸੰਤਾਨ: ਗੁਰੂ ਹਰਗੋਬਿੰਦ ਸਾਹਿਬ ਦੇ ਘਰ ਇੱਕ ਸਪੁੱਤਰੀ ਬੀਬੀ ਵੀਰੋ ਅਤੇ ਪੰਜ ਪੁੱਤਰਾਂ ਗੁਰਦਿਤਾ ਜੀ, ਸੂਰਜ ਮੱਲ ਜੀ, ਅਨੀ ਰਾਏ ਜੀ, ਅਟੱਲ ਰਾਏ ਜੀ ਅਤੇ (ਗੁਰੂ) ਤੇਗ ਬਹਾਦਰ ਜੀ ਨੇ ਜਨਮ ਲਿਆ।
ਗੁਰਗੱਦੀ: 25 ਮਈ 1606 ਯੂਲੀਅਨ, (ਜੇਠ ਵਦੀ 14, 28 ਜੇਠ ਸੰਮਤ 1663 ਬਿਕ੍ਰਮੀ, ਐਤਵਾਰ, 28 ਜੇਠ/11 ਜੂਨ  ਨਾਨਕਸ਼ਾਹੀ)

Universality of Shri Guru Granth Sahib Ji-4


Pri.Narinder Bir Singh


Gurbani- The Universal Way Of Life:
Though considered by most of the people only a scripture meant to give spiritual nourishment to the starving soul of man, Guru Granth Sahib is equally equipped to guide destiny of man in matters relating to everyday social, political and economic problems of life. It enunciates a way of life that enables a man to lead a harmonious life enjoying cordial relationship with the people around him. It dwells at length on the kind of relationship a husband and wife should ideally have, parent-child, brother-sister and friendly relationship also find adequate attention. It tells a king to be a just king, while warning the general public against ignorance and falsehood.
It recommends the establishment of a state where the mind is without fear and the head is held high. Where walls of narrow nationalism are broken, where the crystal clear waters of rational thinking flow, where all the citizens live in love and the pious fear of the divine.

Universality of Shri Guru Granth Sahib Ji-3


Pri.Narinder Bir Singh


Muslim:
Offer the prayer of Truth on the prayer mat of faith,
And silence thy desire and overcome thy hopes,
And make thy body thy mosque and thy mind the Mullah,
and (inner) purity and whole someness the God’s word. {SGGS 1083}